

ਮਾਨਸਾ, 14 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਮਨਦੀਪ ਪੰਨੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਕੋਰਟ ਕੰਪਲੈਕਸ ਬੁਢਲਾਡਾ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕਰਿਮੀਨਲ ਕੰਮਪਾਊਂਡੇਬਲ, 138 ਐਨ.ਆਈ. ਐਕਟ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਲੇਬਰ ਡਿਸਪਿਊਟ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ ਕੇਸ, ਮੈਟਰੀਮੋਨੀਅਲ ਕੈਟਾਗਿਰੀ ਦੇ ਕੇਸ, ਐਲ.ਏ.ਸੀ. ਕੇਸ ਅਤੇ ਹੋਰ ਕੈਟਾਗਿਰੀ ਕੇਸਾਂ ਦੇ ਨਿਪਟਾਰੇ ਲਈ ਕੋਰਟ ਕੰਪਲੈਕਸ ਮਾਨਸਾ ਵਿੱਚ 3 ਬੈਚਾਂ, ਕੋਰਟ ਕੰਪਲੈਕਸ ਬੁਢਲਾਡਾ ਵਿੱਚ 1 ਬੈਂਚ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿੱਚ 1 ਬੈਂਚ ਦਾ ਗਠਨ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਕੋਰਟ ਕੰਪਲੈਕਸ ਮਾਨਸਾ ਵਿਖੇ ਸ੍ਰੀ ਦਿਨੇਸ਼ ਕੁਮਾਰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀਮਤੀ ਗੁਰਪ੍ਰੀਤ ਕੌਰ ਸਿਵਲ ਜੱਜ (ਸੀਨੀਅਰ ਡੀਵੀਜਨ) ਅਤੇ ਸ੍ਰੀ ਅਸ਼ੋਕ ਚੋਹਾਨ ਏ.ਸੀ.ਜੇ.(ਐਸ.ਡੀ.) ਦੁਆਰਾ ਲਗਾਏ ਗਏ ਬੈਂਚਾਂ ਦੇ ਵਿੱਚ ਕੁੱਲ 228 ਕੇਸਾਂ ਦਾ, ਕੋਰਟ ਕੰਪਲੈਕਸ ਬੁਢਲਾਡਾ ਵਿਖੇ ਸ੍ਰੀ ਜਗਜੀਤ ਸਿੰਘ ਸੀ.ਜੇ.(ਜੇ.ਡੀ.) ਦੁਆਰਾ ਲਗਾਏ ਗਏ ਬੈਂਚ ਦੇ ਵਿੱਚ ਕੁੱਲ 73 ਕੇਸਾਂ ਦਾ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿਖੇ ਸ੍ਰੀਮਤੀ ਹਰਪ੍ਰੀਤ ਕੌਰ ਐਸ.ਡੀ.ਜੇ.ਐਮ. ਦੁਆਰਾ ਲਗਾਏ ਗਏ ਬੈਂਚ ਦੇ ਵਿੱਚ ਕੁੱਲ 118 ਕੇਸਾਂ ਦਾ ਨਿਪਟਾਰਾ ਰਾਜ਼ੀਨਾਮੇ ਰਾਹੀਂ ਕਰਵਾਇਆ ਗਿਆ।
ਸ਼੍ਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਜ਼ਿਲ੍ਹਾ ਮਾਨਸਾ ਵਿੱਚ ਕੁੱਲ 419 ਕੇਸਾਂ ਦਾ ਨਿਪਟਾਰਾ ਰਾਜ਼ੀਨਾਮੇ ਰਾਹੀਂ ਕਰਵਾਇਆ ਗਿਆ ਅਤੇ ਜਿਸ ਵਿੱਚ ਕੁੱਲ 6,10,09,282/- (ਛੇ ਕਰੋੜ ਦਸ ਲੱਖ ਨੋ ਹਜਾਰ ਦੋ ਸੋ ਬਿਆਸੀ) ਰੁਪਏ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਤੋਂ ਪਹਿਲਾਂ ਅਨੇਕਾਂ ਸੈਮੀਨਾਰ ਲਗਾਕੇ ਅਤੇ ਪਿੰਡਾਂ ਦੇ ਵਿੱਚ ਪੈਰਾ ਲੀਗਲ ਵਲੰਟੀਅਰਜ਼ ਰਾਹੀਂਤ ਇਸ਼ਤਿਹਾਰ ਵੀ ਸਾਂਝੀ ਜਗ੍ਹਾ ‘ਤੇ ਲਗਵਾ ਕੇ ਜਿਲ੍ਹੇ ਦੇ ਲੋਕਾਂ ਨੂੰ ਲੋਕ ਅਦਾਲਤ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਬੈਕ ਅਤੇ ਬੀਮਾਂ ਕੰਪਨੀਆਂ ਦੇ ਅਫਸਰਾਂ ਅਤੇ ਹੋਰ ਵਿਭਾਗਾਂ ਦੇ ਨੁਮਾਇਦਿਆਂ ਨਾਲ ਮੀਟਿੰਗਾਂ ਕੀਤੀਆਂ ਗਈਆ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਲੋਕ ਅਦਾਲਤਾਂ ਵਿੱਚ ਕੇਸ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।























