ਲੋਕ ਸਭਾ ਚੋਣਾਂ ਨਾਲ ਨਹੀਂ ਚੁਣੀ ਜਾਏਗੀ ਜੰਮੂ-ਕਸ਼ਮੀਰ ਦੀ ਸਰਕਾਰ
ਨਵੀੰ ਦਿੱਲੀ: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਐਲਾਨ ਕਰ ਚੁੱਕੇ ਹਨ ਕਿ ਲੋਕ ਸਭਾ ਚੋਣਾਂ ਤੈਅ ਕੀਤੇ ਸਮੇਂ ‘ਤੇ ਹੀ ਹੋਣਗੀਆਂ ਪਰ ਇਸ ਦੌਰਾਨ ਜੰਮੂ-ਕਸ਼ਮੀਰ ਵਿੱਚਵਿਧਾਨ ਸਭਾ ਚੋਣਾਂ ਕਰਵਾਉਣੀਆਂ ਔਖੀਆਂ ਜਾਪਦੀਆਂ ਹਨ। ਸੁਰੱਖਿਆ ਇਸ ਰਸਤੇ ਵਿੱਚ ਵੱਡਾ ਅੜਿੱਕਾ ਬਣ ਰਹੀ ਹੈ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੋਣ ਪੈਨਲ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੂਬੇ ਵਿੱਚ ਨਿਰਪੱਖ ਚੋਣਾਂ ਕਰਵਾਉਣ ਖਾਤਰ ਸੁਰੱਖਿਆ ਦੇ ਪ੍ਰਬੰਧ ਕਰਨੇਬੇਹੱਦ ਮੁਸ਼ਕਲ ਹਨ। ਚੋਣ ਕਮਿਸ਼ਨ ਨੇ ਮੰਤਰਾਲੇ ਤੋਂ 4-5 ਮਾਰਚ ਤੱਕ ਜਵਾਬ ਤਲਬ ਕੀਤਾ ਸੀ। ਇਸ ਬਾਬਤ ਮੰਤਰਾਲੇ ਨੇ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ।
ਦਰਅਸਲ ਚੋਣ ਕਮੇਟੀ ਨੇ ਸੂਬੇ ਦਾ ਦੌਰਾ ਕਰਨਾ ਹੈ ਤੇ ਉੱਥੋਂ ਦੀਆਂ ਸਿਆਸੀ ਪਾਰਟੀਆਂ ਤੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨੀ ਹੈ। ਜ਼ਾਹਰ ਹੈ ਕਮੇਟੀ ਦਾ ਮਨੋਰਥ ਲੋਕ ਸਭਾ ਚੋਣਾਂਦੇ ਨਾਲ ਹੀ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਕਰਵਾਉਣਾ ਸੀ, ਪਰ ਗ੍ਰਹਿ ਮੰਤਰਾਲੇ ਨੇ ਚੋਣਾਂ ਲਈ ਲੋੜੀਂਦੇ ਇੰਤਜ਼ਾਮ ਮੁਹੱਈਆ ਕਰਵਾਉਣ ਤੋਂ ਹੱਥ ਪਿੱਛੇ ਖਿੱਚ ਲਏ ਹਨ।
ਪਾਕਿਸਤਾਨ ਨੇ ਨਹੀਂ ਮੋੜਿਆ ਅਭਿਨੰਦਨ ਦਾ ਪਿਸਤੌਲ
ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦਾ ਪਿਸਤੌਲ ਪਾਕਿਸਤਾਨ ਨੇ ‘ਦੱਬ’ ਲਿਆ ਹੈ। ਪਾਕਿਸਤਾਨ ਨੇ ਪਾਇਲਟ ਨੂੰ ਸ਼ੁੱਕਰਵਾਰ ਦੇਰ ਸ਼ਾਮਭਾਰਤ ਹਵਾਲੇ ਕੀਤਾ ਸੀ, ਪਰ ਉਦੋਂ ਉਸ ਦਾ ਸਰਕਾਰੀ ਪਿਸਤੌਲ ਵਾਪਸ ਨਹੀਂ ਕੀਤਾ ਗਿਆ।
ਅਭਿਨੰਦਨ ਦੇ ਹੋਰ ਦਸਤਾਵੇਜ਼ ਜਿਵੇਂ ਘੜੀ, ਮੁੰਦਰੀ ਤੇ ਐਨਕਾਂ ਤਾਂ ਵਾਪਸ ਕਰ ਦਿੱਤੀਆਂ ਪਰ ਉਸ ਦਾ ਪਿਸਤੌਲ ਉਸ ਨੂੰ ਜਾਂ ਕਿਸੇ ਵੀ ਭਾਰਤੀ ਅਧਿਕਾਰੀ ਨੂੰ ਨਹੀਂ ਸੌਂਪਿਆ ਗਿਆ। ਇਹਸਭ ਪਾਇਲਟ ਦੇ ਸਪੁਰਦਗੀ ਪੱਤਰ ‘ਤੇ ਦਰਜ ਹੈ।
ਬੀਤੀ 27 ਫਰਵਰੀ ਨੂੰ ਵਿੰਗ ਕਮਾਂਡਰ ਦਾ ਮਿੱਗ-21 ਕ੍ਰੈਸ਼ ਹੋ ਗਿਆ ਸੀ ਤੇ ਉਹ ਪੈਰਾਸ਼ੂਟ ਰਾਹੀਂ ਪਾਕਿਸਤਾਨ ਵਾਲੇ ਪਾਸੇ ਡਿੱਗ ਗਏ ਸਨ। ਉਸ ਸਮੇਂ ਅਭਿਨੰਦਨ ਕੋਲ ਪਿਸਤੌਲ, ਜੀਊਂਦੇਰਹਿਣ ਲਈ ਲੋੜੀਂਦੀ ਸਮੱਗਰੀ ਤੇ ਕੁਝ ਗੁਪਤ ਦਸਤਾਵੇਜ਼ ਮੌਜੂਦ ਸਨ।
ਮੁਫਤ ਬਿਜਲੀ ਦਾ ਅਨੰਦ ਮਾਣਨ ਵਾਲਿਆਂ ਨੂੰ ਕੈਪਟਨ ਸਰਕਾਰ ਦਾ ਝਟਕਾ
ਚੰਡੀਗੜ੍ਹ: ਪੰਜਾਬ ਸਰਕਾਰ ਮੁਫਤ ਬਿਜਲੀ ਦਾ ਅਨੰਦ ਮਾਣ ਰਹੇ ਕੁਝ ਖਪਤਕਾਰਾਂ ਨੂੰ ਝਟਕਾ ਦੇਣ ਜਾ ਰਹੀ ਹੈ। ਜਿਹੜੇ ਲੋਕ ਆਮਦਨ ਕਰ ਅਦਾ ਕਰਦੇ ਹਨ,...
ਅਵਾਰਾਂ ਕੁੱਤਿਆਂ ਦੀ ਦਹਿਸ਼ਤ, ਕੈਪਟਨ, ਹਰਸਿਮਰਤ ਤੇ ਸਾਂਪਲਾ ਕਰਨਗੇ ਮਸਲਾ ਹੱਲ?
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਵਾਰਾਂ ਕੁੱਤਿਆਂ ਦੀ ਦਹਿਸ਼ਤ ਦਾ ਮਾਮਲਾ ਉਠਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ...
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਹਾਸ਼ਿਵਰਾਤਰੀ ‘ਤੇ ਲੋਕਾਂ ਨੂੰ ਵਧਾਈ
ਚੰਡੀਗੜ•, (ਸਾਰਾ ਯਹਾ,(ਬਲਜੀਤ ਸ਼ਰਮਾ) 3 ਮਾਰਚ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਮਹਾਸ਼ਿਵਰਾਤਰੀ ' ਦੇ ਪਵਿੱਤਰ ਮੌਕੇ ਪੰਜਾਬ ਦੇ ਲੋਕਾਂ ਨੂੰ ਨਿੱਘੀ...
ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ 82 ਖਿਡਾਰੀਆਂ ਦੇ ਨਾਵਾਂ ਨੂੰ...
ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 3 ਮਾਰਚ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਭ ਤੋਂ ਵੱਡੇ ਖੇਡ ਸਨਮਾਨ ਮਹਾਰਾਜਾ ਰਣਜੀਤ ਸਿੰਘ ਅਵਾਰਡ...
ਸੰਗਰੂਰ ਵਿੱਚ ਬੇਘਰਿਆਂ ਨੂੰ ਮਿਲੇ ਪੰਜ-ਪੰਜ ਮਰਲੇ ਦੇ ਪਲਾਟ
ਚੰਡੀਗੜ•/ਸੰਗਰੂਰ,(ਸਾਰਾ ਯਹਾ,(ਬਲਜੀਤ ਸ਼ਰਮਾ) 3 ਮਾਰਚ : ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੀਤੀ 27 ਫਰਵਰੀ ਤੋਂ ਬਲਾਕ ਭਵਾਨੀਗੜ• ਤੇ ਸੰਗਰੂਰ ਦੇ...
ਫਿਲਹਾਲ ਹਵਾਈ ਫੌਜ ਦੀ ਮੈਸ ’ਚ ਰਹਿਣਗੇ ਵਿੰਗ ਕਮਾਂਡਰ ਅਭਿਨੰਦਨ, ਪਰਿਵਾਰ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ: 60 ਘੰਟਿਆਂ ਤਕ ਪਾਕਿਸਤਾਨ ਦੇ ਕਬਜ਼ੇ ਵਿੱਚ ਰਹੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਕੱਲ੍ਹ ਦੇਰ ਰਾਤ ਵਾਹਗਾ-ਅਟਾਰੀ ਬਾਰਡਰ ਰਾਹੀਂ ਭਾਰਤ ਵਾਪਸ...
ਭਾਰਤ ਆਉਣ ਬਾਅਦ ਵਿੰਗ ਕਮਾਂਡਰ ਅਭਿਨੰਦਨ ਦਾ ਪਹਿਲਾ ਬਿਆਨ, ਪਾਕਿਸਤਾਨੀ ਫੌਜ ਬਾਰੇ ਵੱਡਾ ਖ਼ੁਲਾਸਾ
ਚੰਡੀਗੜ੍ਹ: ਦੋ ਦਿਨ ਪਾਕਿਸਤਾਨ ਵਿੱਚ ਬਿਤਾਉਣ ਬਾਅਦ ਵਿੰਗ ਕਮਾਂਡਰ ਅਭਿਨੰਦਨ ਕੱਲ੍ਹ ਭਾਰਤ ਵਾਪਸ ਪਰਤ ਆਏ ਹਨ। ਇਸ ਪਿੱਛੋਂ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ...
ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਸ਼ੁਰੂ, ਪੰਜਾਬ ਤੇ ਚੰਡੀਗੜ੍ਹ ‘ਚ ਮੀਂਹ ਨਾਲ ਗੜ੍ਹੇਮਾਰੀ ਦੀ ਸੰਭਾਵਨਾ
ਚੰਡੀਗੜ੍ਹ: ਮੌਸਮ ਨਾਲ ਜੁੜੀ ਤਾਜ਼ਾ ਖ਼ਬਰ ਚਿੰਤਾ ਵਾਲੀ ਹੈ। ਪੱਛਮੀ ਹਿੱਲਜੁੱਲ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ ਅਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਸ਼ੁਰੂ...
























