BJP ਨੇ ਕੁਝ ਹੀ ਘੰਟਿਆਂ ‘ਚ ਭ੍ਰਿਸ਼ਟਾਚਾਰ ਦੇ ਮੁਲਜ਼ਮ ਸਾਬਕਾ IAS ਤੋਂ ਮੈਂਬਰਸ਼ਿਪ ਵਾਪਿਸ ਲਈ

0
82

ਜਲੰਧਰ: ਇੱਥੇ ਕਰਵਾਏ ਗਏ ਭਾਜਪਾ ਦੇ ਇੱਕ ਮੈਂਬਰਸ਼ਿਪ ਪ੍ਰੋਗਰਾਮ ਚ ਭ੍ਰਿਸ਼ਟਾਚਾਰ ਦੇ ਮੁਲਜ਼ਮ ਸਾਬਕਾ IAS ਸਵਰਨ ਸਿੰਘ ਨੂੰ ਵੱਡੇ ਲੀਡਰਾਂ ਨੇ ਅੱਜ ਸਵੇਰੇ ਪਾਰਟੀ ਚ ਸ਼ਾਮਿਲ ਕਰਵਾਇਆ ਸੀ। ਇਸ ਦਾ ਵਿਵਾਦ ਸ਼ੁਰੂ ਹੋਣ ‘ਤੇ ਕੁਝ ਘੰਟਿਆਂ ਚ ਹੀ ਸਵਰਨ ਸਿੰਘ ਤੋਂ ਮੈਂਬਰਸ਼ਿਪ ਵਾਪਿਸ ਲੈ ਲਈ।

ਸਾਬਕਾ IAS ਸਵਰਨ ਸਿੰਘ ‘ਤੇ ਭਗਤ ਸਿੰਘ ਦੇ ਸ਼ਤਾਬਦੀ ਸਮਾਰੋਹ ‘ਚ ਇੱਕ ਕਰੋੜ ਤੋਂ ਵੱਧ ਦਾ ਘੋਟਾਲਾ ਕਰਨ ਦਾ ਇਲਜ਼ਾਮ ਹੈ। ਵਿਜੀਲੈਂਸ ਅਤੇ ED ਨੇ ਸਵਰਨ ਸਿੰਘ ‘ਤੇ ਕੇਸ ਦਰਜ ਕੀਤਾ ਹੋਇਆ ਹੈ। ਅੱਜ ਸਵੇਰੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਪ੍ਰਧਾਨ ਸ਼੍ਵੇਤ ਮਲਿਕ ਨੇ ਸਵਰਨ ਸਿੰਘ ਨੂੰ ਪਾਰਟੀ ਚ ਸ਼ਾਮਿਲ ਕਰਵਾਇਆ ਸੀ।

ਭਾਜਪਾ ਦੇ ਜਲੰਧਰ ਜ਼ਿਲ੍ਹਾ ਪ੍ਰਧਾਨ ਰਮੇਸ਼ ਪੱਬੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਵਰਨ ਸਿੰਘ ਦੇ ਨਾਂਅ ‘ਤੇ ਸਹਿਮਤੀ ਨਹੀਂ ਬਣ ਸਕੀ ਇਸ ਲਈ ਪ੍ਰਦੇਸ਼ ਪ੍ਰਧਾਨ ਨੇ ਰੋਕ ਲਗਾ ਦਿੱਤੀ ਹੈ। ਇਸ ਤਰ੍ਹਾਂ ਭਾਜਪਾ ਨੇ ਇਸ ਮਾਮਲੇ ਵਿੱਚ ਰੌਲਾ ਪੈਣ ਤੋਂ ਪਹਿਲਾਂ ਹੀ ਪੱਲਾ ਬੋਚ ਲਿਆ ਜਾਪਦਾ ਹੈ।

NO COMMENTS