ਗਰੀਬ ਪਰਿਵਾਰ ਤੇ ਕਹਿਰ ਟੁੱਟਾ: ਲੜਕੇ ਦੇ ਗਰੀਬ ਮਾਂ ਬਾਪ ਬਿਲਕੁਲ ਅਣਜਾਣ 

0
1

ਮਾਨਸਾ, 11 ਮਈ (ਹੀਰਾ ਸਿੰਘ ਮਿੱਤਲ )-ਘਰੋਂ ਗਏ ਧਾਰਮਿਕ ਅਸਥਾਨ ਤੇ ਜਾਣ ਲਈ ਕਹਿ ਕੇ ਲੜਕੇ ਅਤੇ ਲੜਕੀ ਦੀਆਂ ਮਿਲੀਆਂ ਲਾਸ਼ਾਂ ਮਿਲੀਆ ਹਨ ਪਰ ਲੜਕੇ ਦੇ ਗਰੀਬ ਮਾਂ ਬਾਪ ਉਨ੍ਹਾਂ ਦੀ ਅਸਲ ਕਹਾਣੀ ਤੋ ਬਿਲਕੁਲ ਅਣਜਾਣ ਸਨ ਕਿਉਂਕਿ ਲੜਕਾ ਸ਼ਿਵਪਾਲ ਸਿੰਘ ਨੇ ਮਾਪਿਆਂ ਤੋ 1 ਹਜ਼ਾਰ ਰੂਪੈ ਇਹ ਕਹਿ ਕੇ ਲੈ ਗਿਆ ਕਿ ਉਹ ਲਾਡੀ ਸ਼ਾਹ ਨਕੋਦਰ ਦੀ ਦਰਗਾਹ ਤੇ ਧਾਰਮਿਕ ਸਮਾਰੋਹ ‘ਚ ਸ਼ਾਮਲ ਹੋਣ ਜਾ ਰਿਹਾ ਹੈ ਪਰ ਲੜਕੇ ਦਾ ਪਰਿਵਾਰ ਸਾਊ ਅਤੇ ਮਿਹਨਤੀ ਹੋਣ ਕਾਰਨ ਸਭ ਹੈਰਾਨ ਹਨ ਕਿ ਇਹ ਆਖਿਰ ਇਹ ਕਿਵੇ ਭਾਣਾ ਵਾਪਰ ਗਿਆ। ਉਨ੍ਹਾਂ ਦੇ ਘਰ ‘ਚ ਮਾਤਮ ਛਾਇਆ ਹੋਇਆ ਸੀ। ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਫਿਕਰਮੰਦ ਲੜਕਾ 12 ਵੀਂ ਪਾਸ ਹੋਣ ਦੇ ਬਾਵਜੂਦ ਮਿਹਨਤੀ ਹੋਣ ਕਰਕੇ ਆਪਣੇ ਘਰ ਨੂੰ ਚਲਾਉਣ ਲਈ ਆਪਣੇ ਪਿਤਾ ਨਾਲ ਪੱਲੇਦਾਰੀ ਦਾ ਕੰਮ ਕਰਨ ‘ਚ ਦਿਲਚਸਪੀ ਰੱਖਦਾ ਸੀ ਅਤੇ ਬਾਕੀ 2 ਭਰਾ ਜਸਪਾਲ ਸਿੰਘ ਤੇ ਰਛਪਾਲ ਸਿੰਘ ਅਤੇ ਭੈਣ ਹਰਪ੍ਰੀਤ ਕੌਰ ਹਾਲ ਪੜਾਈ ਕਰ ਰਹੇ ਸਨ। ਜਿਸ ਕਾਰਨ ਇਸ ਗਰੀਬ ਪਰਿਵਾਰ ਤੇ ਕਹਿਰ ਟੁੱਟ ਪਿਆ ਹੁਣ ਘਰ ਚਲਾਉਣ ਲਈ ਇਕੱਲਾ ਪਿਤਾ ਰਹਿ ਗਿਆ। ਹੁਣ ਉਸ ਦੇ ਚਲੇ ਜਾਣ ਤੇ ਪਰਿਵਾਰ ਤੇ ਆਰਥਿਕ ਮੁਸੀਬਤਾਂ ਦਾ ਕਹਿਰ ਟੁੱਟ ਜਾਵੇਗਾ। ਵਰਨਣਯੋਗ ਹੈ ਕਿ ਘਰੋਂ ਕਿਸੇ ਡੇਰੇ ਵਿਚ ਜਾਣ ਦੀ ਗੱਲ ਕਹਿ ਕੇ ਗਏ ਮਾਨਸਾ ਵਾਸੀ ਇੱਕ ਨੌਜਵਾਨ ਤੇ ਬਰਨਾਲਾ ਵਾਸੀ ਇੱਕ ਲੜਕੀ ਦੀਆਂ ਲਾਸ਼ਾਂ ਜ਼ਿਲਾ ਮੋਗਾ ਦੀ ਬੱਧਨੀ ਕਲਾਂ ਪੁਲਸ ਨੂੰ ਅਬੋਹਰ ਬਰਾਂਚ ਸਰਹੰਦ ਫੀਡਰ ਨਹਿਰ ‘ਚ ਮਿਲਣ ਤੇ ਬੜੀ ਹੈਰਾਂਨਗੀ ਵਾਲੀ ਗੱਲ ਹੈ ਭਾਵੇਕਿ ਥਾਣਾ ਬੱਧਨੀ ਕਲਾਂ ਪੁਲਸ ਨੇ ਇਸ ‘ਤੇ 174 ਦੀ ਕਾਰਵਾਈ ਕੀਤੀ ਹੈ ਕਿਉਂਕਿ ਬਾਅਦ ਵਿਚ ਘਰਦਿਆਂ ਨੂੰ ਸੁਨੇਹਾ ਮਿਲਿਆ ਕਿ ਉਨ੍ਹਾਂ ਦੇ ਲੜਕੇ ਸ਼ਿਵਪਾਲ ਸਿੰਘ ਤੇ ਬਰਨਾਲਾ ਵਾਸੀ ਇਕ ਲੜਕੀ ਗੁਲਸ਼ਨ ਕੌਰ ਦੀਆਂ ਲਾਸ਼ਾਂ ਉਕਤ ਨਹਿਰ ਵਿਚੋਂ ਬਰਾਮਦ ਹੋਈਆਂ ਹਨ। ਉਸ ਦੀ ਪਹਿਚਾਣ ਸ਼ਿਵਪਾਲ ਮਾਨਸਾ ਵਾਸੀ ਹੋਣ ਦੀ ਉਸ ਕੋਲੋਂ ਮਿਲੇ ਆਧਾਰ ਕਾਰਡ ਤੋਂ ਹੋਈ ਹੈ। ਪੁਲਸ ਨੇ ਆਪਣੀ ਕਾਰਵਾਈ ਕਰਕੇ ਲਾਸ਼ਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਸੰਸਕਾਰ ਕਰਨ ਲਈ ਸੌਂਪ ਦਿੱਤੀਆਂ ਹਨ


First Published: Friday, 12 May 2018

LEAVE A REPLY

Please enter your comment!
Please enter your name here