
ਮਾਨਸਾ :ਰੋਟਰੀ ਕਲੱਬ ਮਾਨਸਾ ਰੋੲਿਲ ਦੀ ਮੰਟਿਗ ਹੁਕਮ ਚੰਦ ਪ੍ਰਧਾਨ ਜੀ ਦੀ ਅਗਵਾੲੀ ਵਿੱਚ ਹੋੲੀ ੲਿਸ ਮੋਕੇ ਸਾਰੇ ਮੈਬਰਾ ਦੁਬਾਰਾ ਸਰਵਸੰਮਤੀ ਨਾਲ ਹਰਦੇਵ ਸਿੰਘ ੳੁੱਭਾ ਨੂੰ 2019-20 ਦਾ ਪ੍ਰਧਾਨ ਚੁਣਿਅਾ ਗਿਅਾ।ੲਿਸ ਮੋਕੇ ਨਵ ਨਿਯੁਕਤ ਪ੍ਰਧਾਨ ਹਰਦੇਵ ੳੁੱਭਾ ਜੀ ਨੇ ਕਿਹਾ ਕਿ ਸਮਾਜ ਸੇਵਾ ਉਹ ਨਹੀਂ ਜੋ ਆਪਣੇ ਨਿੱਜੀ ਹਿੱਤਾਂ ਲਈ ਜਾਂ ਸਵਾਰਥ ਨੂੰ ਮੁੱਖ ਰੱਖ ਕੇ ਕੀਤੀ ਜਾਵੇ। ਸਮਾਜਸੇਵਾ ਉਹ ਹੈ ਜੋ ਕਿ ਅਸੀਂ ਜਿਸ ਸਮਾਜ ਚ ਰਹਿੰਦੇ ਹਾਂ, ਅਸੀਂ ਜਿਨ੍ਹਾਂ ਇਨਸਾਨਾਂ ਨਾਲ ਮਾਨਵਤਾ ਅਤੇ ਭਾਈਚਾਰਕ ਸਾਂਝ ਪਾਈ ਹੈ ਓਹਨਾ ਦੇ ਲਈ ਕੁਝ ਕਰੀਏ। ਸਮਾਜ ਵਿੱਚ ਰਹਿੰਦੇ ਸਾਡੇ ਵਰਗੇ ਹੀ ਰੱਬ ਦੇ ਬੰਦਿਆਂ ਦਾ ਸਾਥ ਦੇਈਏ ਜਿਹੜੇ ਕਿਸੇ ਕਾਰਨਾ ਕਰਕੇ ਕੁਝ ਕਰ ਨਹੀਂ ਸਕਦੇ ਜਾਂ ਸਮਾਜ ਦੇ ਨਾਲ ਨਹੀਂ ਚੱਲ ਸਕਦੇ। ਕਿਸੇ ਲਾਚਾਰ ਲੋੜਵੰਦ ਮਨੁੱਖੀ ਜੀਵ ਜਾਂ ਕਿਸੇ ਬੇਜੁਬਾਨ ਦੇ ਕੰਮ ਆ ਸਕੀਏ। ਹਰਦੇਵ ੳੁੱਭਾ ਜੀ ਨੇ ਕਿਹਾ ਕਿ ੳੁਹ ੲਿਸ ਸਮਾਜ ਸੇਵਾ ਲੲੀ ਤੇ ਰੋਟਰੀ ਕਲੱਬ ਮਾਨਸਾ ਰੋੲਿਲ ਦੀ ਤਰੱਕੀ ਲੲੀ ਹਮੇਸਾ ਮੋਹਰੀ ਰੋਲ ਅਦਾ ਕਰਦੇ ਰਹਿਨਗੇ ।ੲਿਸ ਮੋਕੇ ਪਾਸਟ ਗਵਰਨਰ ਰੋਟਰੀ ਕਲੱਬ ਪ੍ਰੇਮ ਅਗਰਵਾਲ, ਸੰਜੀਵ ਅਰੋੜਾ, ਰਤਨ ਕੁਮਾਰ,ਡਾਕਟਰ ਜਨਕ ਰਾਜ,ਜੀਵਨ ਕੁਮਾਰ,ਮੰਗਤ ਰਾੲੇ,ਜੋਨੀ,ਦੀਪਕ,ਸੀਤਲ,ਵਿਨੋਦ ਕੁਮਾਰ,ਕ੍ਰਿਸ਼ਨ ਕੁਮਾਰ,ਅਸੋਕ ਕੁਮਾਰ,ਪੁਨੀਤ ਕੁਮਾਰ ਅਾਦਿ ਸਾਰੇ ਰੋਟਰੀ ਮੈਬਰ ਹਾਜਰ ਸਨ
EDITED BY : SARA YAHA | | Last Updated : 7:16 pm 16 ਫ਼ਰਵਰੀ 2019
EDITED BY : SARA YAHA | | Last Updated : 7:16 pm 16 ਫ਼ਰਵਰੀ 2019






















