ਜੇਲ੍ਹ ਬੰਦੀਆਂ ਦੇ ਐਚ.ਆਈ.ਵੀ. ਟੈਸਟ ਲਈ ਲਗਾਇਆ ਕੈਂਪ

0
21
ਮਾਨਸਾ, 15 ਫਰਵਰੀ :ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਜ਼ਿਲ੍ਹਾ ਯੂਥ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਜੇਲ੍ਹ ਸੁਪਰਡੈਂਟ ਸ਼੍ਰੀ ਜਸਵੰਤ ਸਿੰਘ ਥਿੰਦ ਦੀ ਅਗਵਾਈ ਹੇਠ ਬੰਦੀਆਂ ਦਾ ਐਚ.ਆਈ.ਵੀ. ਦੇ ਟੈਸਟਾਂ ਲਈ ਕੈਂਪ ਲਗਾਇਆ ਗਿਆ ਹੈ। ਜ਼ਿਲ੍ਹਾ ਜੇਲ੍ਹ ਮਾਨਸਾ ਵਿਚ ਬੰਦੀਆਂ ਦੀ ਇਹ ਟੈਸਟਿੰਗ ਜੇਲ੍ਹ ਇੰਟਰਵੈਨਸ਼ਨ ਪ੍ਰੋਗਰਾਮ ਤਹਿਤ ਕੀਤੀ ਜਾ ਰਹੀ ਹੈ। ਬੰਦੀਆਂ ਦੇ ਐਚ.ਆਈ.ਵੀ. ਦੇ ਇਹ ਟੈਸਟ ਸ਼੍ਰੀ ਦਰਸ਼ਨ ਸਿੰਘ (ਪ੍ਰੋਜੈਕਟ ਮੈਨੇਜ਼ਰ), ਸ਼੍ਰੀਮਤੀ ਸੁਖਦੀਪ ਕੌਰ (ਐਮ. ਅਤੇ ਈ.ਓ.), ਮਿਸ ਬੀਨੂ ਰਾਣੀ (ਕੌਂਸਲਰ), ਅਗਰਦੀਪ ਸਿੰਘ (ਓ.ਆਰ.ਡਬਲਿਊ) ਵੱਲੋਂ ਕੀਤੇ ਜਾ ਰਹੇ ਹਨ। ਇਸ ਕੈਂਪ ਵਿੱਚ 56 ਮਰਦ ਬੰਦੀਆਂ ਅਤੇ 5 ਔਰਤ ਬੰਦੀਆਂ ਦੇ ਟੈਸਟ ਕੀਤੇ ਗਏ। ਇਸ ਕੈਂਪ ਦੇ ਮੌਕੇ ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ , ਡਾ. ਅਨੀਸ ਪਾਲ, ਜਗਤਾਰ ਸਿੰਘ ਸਹਾਇਕ ਸੁਪਰਡੈਂਟ ਅਤੇ ਫਾਰਮਾਸਿਸਟ ਸੁਦਾਗਰ ਸਿੰਘ ਹਾਜ਼ਰ ਰਹੇ।


EDITED BY : SARA YAHA | | Last Updated : 8:24 pm 15 ਫ਼ਰਵਰੀ 2019

LEAVE A REPLY

Please enter your comment!
Please enter your name here