ਅਪ੍ਰੈਲ ਮਹੀਨੇ ਦੌਰਾਨ ਲਾਭਪਾਤਰੀਆਂ ਨੂੰ 14845 ਫਰਦਾਂ ਜ਼ਾਰੀ : ਜ਼ਿਲ੍ਹਾ ਸਿਸਟਮ ਮੈਨੇਜ਼ਰ

0
3

ਮਾਨਸਾ, 10 ਮਈ ( ਹੀਰਾ ਸਿੰਘ ਮਿੱਤਲ ) : ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਅੰਦਰ ਖੋਲ੍ਹੇ ਗਏ 7 ਫਰਦ ਕੇਂਦਰ ਲੋਕਾਂ ਲਈ ਕਾਫੀ ਸਹਾਈ ਸਿੱਧ ਹੋ ਰਹੇ ਹਨ। 
        ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਸਟਮ ਮੈਨੇਜ਼ਰ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਇੰਜੀਨਿਅਰ ਪ੍ਰਸ਼ਾਂਤ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਰਹੇ 7 ਫ਼ਰਦ ਕੇਂਦਰਾਂ ਤੋਂ ਅਪ੍ਰੈਲ 2018 ਮਹੀਨੇ ਦੌਰਾਨ ਕੁੱਲ 14845 ਫਰਦਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। 
        ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਫਰਦਾਂ ਮੁਹੱਈਆ ਕਰਵਾਉਣ ‘ਤੇ ਪ੍ਰਾਪਤ ਫੀਸ ਵਜੋਂ 22 ਲੱਖ 29 ਹਜ਼ਾਰ 860 ਰੁਪਏ ਦੀ ਰਾਸ਼ੀ ਇਕੱਤਰ ਹੋਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਆਮ ਲੋਕਾਂ ਦੀ ਖੱਜਲ-ਖੁਆਰੀ ਦੂਰ ਕਰਨ ਦੀ ਸੋਚ ਸਦਕਾ ਇਨ੍ਹਾਂ ਫਰਦ ਕੇਂਦਰਾਂ ਰਾਹੀਂ ਜ਼ਮੀਨੀ ਰਿਕਾਰਡ ਲਈ ਸਬੰਧਤ ਵਿਅਕਤੀਆਂ ਨੂੰ ਫਰਦ ਦੀ ਕਾਪੀ ਮੌਕੇ ‘ਤੇ ਹੀ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ, ਜਿਸ ਨਾਲ ਲੋਕਾਂ ਸਮੇਂ ਦੇ ਨਾਲ-ਨਾਲ ਧਨ ਦੀ ਬੱਚਤ ਹੋ ਰਹੀ ਹੈ । 
ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੇ ਜ਼ਮੀਨ ਦੀ ਫਰਦ ਦੀ ਕਾਪੀ ਲੈਣੀ ਹੋਵੇ, ਉਹ ਅਰਜ਼ੀ ਦੇ ਕੇ ਮਿੰਟਾਂ ਵਿੱਚ ਹੀ ਤਸਦੀਕ ਕੀਤੀ ਕਾਪੀ ਪ੍ਰਾਪਤ ਕਰ ਸਕਦਾ ਹੈ । ਉਨ੍ਹਾਂ ਦੱਸਿਆ ਕਿ ਜ਼ਮੀਨਾਂ ਦੀਆਂ ਸਾਰੀਆਂ ਫਰਦਾਂ ਵੈਬਸਾਈਟ ‘ਤੇ www.plrs.org.in(ਡਬਲਿਊ ਡਬਲਿਊ ਡਬਲਿਊ ਡਾਟ ਪੀਐਲਆਰਐਸ ਡਾਟ ਓਆਰਜੀ ਡਾਟ ਇਨ) ‘ਤੇ ਅਪਲੋਡ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਆਪਣੀ ਜ਼ਮੀਨ ਦਾ ਰਿਕਾਰਡ ਚੈੱਕ ਕਰਨਾ ਹੋਵੇ, ਤਾਂ ਉਹ ਇਸ ਵੈਬਸਾਈਟ ‘ਤੇ ਜਾ ਕੇ ਆਪਣਾ ਪਿੰਡ ਅਤੇ ਖੇਵਟ ਨੰਬਰ ਐਂਟਰ ਕਰ ਕੇ ਸਾਰਾ ਰਿਕਾਰਡ ਦੇਖ ਸਕਦਾ ਹੈ। 
ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਰਾਹੀਂ ਮੁਲਕ ਤੋਂ ਬਾਹਰ ਬੈਠੇ ਪ੍ਰਵਾਸ਼ੀ ਭਾਰਤੀ ਆਪਣੀ ਜ਼ਮੀਨ ਦੇ ਰਿਕਾਰਡ ‘ਤੇ ਦੂਰ ਬੈਠੇ ਹੀ ਆਪਣੀ ਨਜ਼ਰ ਰੱਖ ਸਕਦੇ ਹਨ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਉਨ੍ਹਾਂ ਦੇ ਰਿਕਾਰਡ ਨਾਲ ਛੇੜਛਾੜ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹੇ ‘ਚ ਬਣੇ ਫਰਦ ਕੇਂਦਰਾਂ ਵਿੱਚ ਏ.ਸੀ., ਲੋਕਾਂ ਦੇ ਪੀਣ ਲਈ ਸਾਫ਼ ਪਾਣੀ, ਬੈਠਣ ਲਈ ਕੁਰਸੀਆਂ ਆਦਿ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ।
ਨੰ : ਲਸਮ (ਪ੍ਰੈ.ਰਿ.)-2018/318

ਅਪ੍ਰੈਲ 2018 ਵਿੱਚ ਮੁਹੱਈਆ ਕਰਵਾਈਆਂ ਗਈਆਂ ਫਰਦਾਂ ਦੀ ਫਰਦ ਕੇਂਦਰਾਂ ਅਨੁਸਾਰ ਰਿਪੋਰਟ

ਲੜੀ    ਫਰਦ ਕੇਂਦਰ   ਜਾਰੀ ਕੀਤੀਆਂ        ਮੁਹੱਈਆ ਕਰਵਾਏ           ਫੀਸ
ਨੰਬਰ                  ਫਰਦਾਂ ਦੀ ਗਿਣਤੀ     ਵਰਕਿਆਂ ਦੀ ਗਿਣਤੀ
 
1         ਮਾਨਸਾ          3335                   23212               464240

2          ਭੀਖੀ            1016                    6685               133700

3          ਜੋਗਾ             1965                  13623               272460

4      ਸਰਦੂਲਗੜ੍ਹ       2659                  19512               390240

5          ਝੁਨੀਰ           1225                    9846               196920

6         ਬੁਢਲਾਡਾ          3405                   28475              569500

7           ਬਰੇਟਾ           1240                   10140               202800

ਕੁੱਲ                          14845                 111493              2229860


LEAVE A REPLY

Please enter your comment!
Please enter your name here