ਪੰਜਾਬ ਪੁਲਸ ਦੇ ਅਫਸਰਾਂ ਦੀਆਂ ਪੌਂ-ਬਾਰਾਂ, ਸਰਕਾਰੀ ਤੇਲ ‘ਤੇ ਦੌੜਾ ਰਹੇ ਕਾਰਾਂ

0
2

ਚੰਡੀਗੜ੍ਹ(ਸਾਰਾ ਯਹਾ ) : ਪੰਜਾਬ ਪੁਲਸ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੀਆਂ ਪੌਂ-ਬਾਰਾਂ ਹੋਈਆਂ ਪਈਆਂ ਹਨ ਕਿਉਂਕਿ ਇਹ ਸਾਰੇ ਅਧਿਕਾਰੀ ਸਰਕਾਰੀ ਖਜ਼ਾਨੇ ‘ਚੋਂ ਤੇਲ ਦੀ ਵਰਤੋਂ ਕਰਕੇ ਕਾਰਾਂ ਦੌੜਾਂ ਰਹੇ ਹਨ। ਕਾਰਾਂ ਦੀ ਅਲਾਟਮੈਂਟ ਦੇ ਤੱਥ ਦੱਸਦੇ ਹਨ ਕਿ ਪੁਲਸ ਵਲੋਂ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਰਕਾਰੀ ਕਾਰਾਂ ਦੀ ਬੁਰਕੀ ਸੁੱਟੀ ਜਾਂਦੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੇ ਚੰਡੀਗੜ੍ਹ ‘ਚ ਤਾਇਨਾਤ ਅਫਸਰਾਂ ਲਈ ਤਕਰੀਬਨ 350 ਗੱਡੀਆਂ ਅਲਾਟ ਕੀਤੀਆਂ ਹੋਈਆਂ ਹਨ ਅਤੇ ਇਨ੍ਹਾਂ ਗੱਡੀਆਂ ਰਾਹੀਂ ਹਰ ਮਹੀਨੇ ਔਸਤਨ 30 ਲੱਖ ਰੁਪਏ ਦਾ ਤੇਲ ਫੂਕ ਦਿੱਤਾ ਜਾਂਦਾ ਹੈ। ਸਰਕਾਰੀ ਕਾਰਾਂ ਦੀ ਅਲਾਟਮੈਂਟ ਸਬੰਧੀ ਸੂਚੀਆਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਡੀ. ਜੀ. ਪੀ. ਰੈਂਕ ਦੇ ਪੁਲਸ ਅਫਸਰਾਂ ਨੇ ਸਿੱਧ ਅਤੇ ਅਸਿੱਧੇ ਢੰਗ ਨਾਲ 5-5 ਗੱਡੀਆਂ ਵੀ ਰੱਖੀਆਂ ਹੋਈਆਂ ਹਨ।
Image result for POLICE CARS IN PUNJABਪੰਜਾਬ ਦੇ ਐੱਸ. ਐੱਸ. ਪੀ. ਰੈਂਕ ਦੇ ਇਕ ਪੁਲਸ ਅਧਿਕਾਰੀ ਦੇ ਪਰਿਵਾਰ ਨੂੰ ਬਲੈਰੋ ਗੱਡੀ ‘ਤੇ 260 ਲੀਟਰ ਤੇਲ ਪ੍ਰਤੀ ਮਹੀਨਾ ਦੀ ਸਹੂਲਤ ਦਿੱਤੀ ਗਈ ਹੈ। ਪੰਜਾਬ ਪੁਲਸ ਦੇ ਤਕਰੀਬਨ ਸਾਰੇ ਹੀ ਸੇਵਾਮੁਕਤ ਡੀ. ਜੀ. ਪੀਜ਼ ਨੂੰ ਸਰਕਾਰੀ ਗੱਡੀਆਂ ਅਤੇ ਸਰਕਾਰੀ ਖਜ਼ਾਨੇ ‘ਚੋਂ ਤੇਲ ਖਰਚ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।


FIRST PUBLISHED BY : SARA YAHA

LEAVE A REPLY

Please enter your comment!
Please enter your name here