ਮੋਗਾ (ਸਾਰਾ ਯਹਾ ) : ਮੋਗਾ ਦੇ ਗੁਰੂ ਨਾਨਕ ਕਾਲਜ ਵਿਚ ਚੱਲ ਰਹੀ ਬੀ. ਏ. ਭਾਗ ਪਹਿਲਾ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦਾ ਪੇਪਰ ਖਤਮ ਹੋਣ ਤੋਂ ਬਾਅਦ ਸੈਂਟਰ ਸਾਹਮਣੇ ਚੱਲੀ ਗੋਲੀ ਦੌਰਾਨ ਇਕ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਰਜੀਤ ਸਿੰਘ (20) ਪੁੱਤਰ ਜਗਦੇਵ ਸਿੰਘ ਵਾਸੀ ਨਿਧਾਵਾਲਾ ਜਦੋਂ ਪੇਪਰ ਦੇ ਰਿਹਾ ਸੀ ਤਾਂ ਉਸ ਦੇ ਕਿਸੇ ਸਾਥੀ ਨੇ ਉਸ ਲਈ ਬਾਹਰੋਂ ਪਰਚੀਆਂ ਸੁੱਟ ਦਿੱਤੀਆਂ ਜਿਸ ਵਿਚੋਂ ਇਕ ਪਰਚੀ ਇਕ ਹੋਰ ਵਿਦਿਆਰਥੀ ਗੋਰਾ ਸਿੰਘ ਕੋਲ ਚਲੀ ਗਈ। ਇਸ ਦੌਰਾਨ ਗੋਰਾ ਸਿੰਘ ਵਲੋਂ ਪੇਪਰ ਕੀਤੇ ਜਾਣ ਮਗਰੋਂ ਇਹ ਪਰਚੀ ਵੀ ਬਾਹਰ ਸੁੱਟ ਦਿੱਤੀ ਗਈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਵਿਵਾਦ ਹੋ ਗਿਆ।
ਪ੍ਰੀਖਿਆ ਖਤਮ ਹੁੰਦੇ ਹੀ ਗੋਰਾ ਸਿੰਘ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਪਹਿਲਾਂ ਤਾਂ ਹਰਜੀਤ ਸਿੰਘ ਦੀ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਅਤੇ ਫਿਰ ਕਿਸੇ ਅਣਪਛਾਤੇ ਹਮਲਾਵਰ ਨੇ ਉਸ ‘ਤੇ ਗੋਲੀ ਚਲਾ ਦਿੱਤੀ ਜੋ ਉਸ ਦੀ ਛਾਤੀ ਵਿਚ ਜਾ ਵੱਜੀ। ਇਸ ਲੜਾਈ ਵਿਚ ਇਕ ਹੋਰ ਵਿਦਿਆਰਥੀ ਜਸਪਾਲ ਦੀ ਕੁੱਟਮਾਰ ਦਾ ਵੀ ਪਤਾ ਲੱਗਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
EDITED BY:SARA YAHA