10 ਫਰਵਰੀ ਦੇ ਪਟਿਆਲਾ ਐਕਸ਼ਨ ਦੀਆਂ ਤਿਆਰੀਆਂ ਮੁਕੰਮਲ

0
18

ਮਾਨਸਾ 5 ਫਰਵਰੀ (ਹੀਰਾ ਮਿੱਤਲ) : ਅੱਜ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਇਕਾਈ ਮਾਨਸਾ ਦੇ ਵੱਡੀ ਗਿਣਤੀ ਜੁਝਾਰੂ ਸਾਥੀਆਂ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਬਾਲ ਭਵਨ ਮਾਨਸਾ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਾਥੀ ਨਰਿੰਦਰ ਮਾਖਾ ਨੇ ਕੀਤੀ। ਮੀਟਿੰਗ ਵਿੱਚ ਹਾਜਰ ਸਮੂਹ ਸਾਥੀਆਂ ਨੇ ਇੱਕਸੁਰ ਵਿੱਚ ਸਰਕਾਰ ਦੇ ਅੜੀਅਲ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਕੱਚੇ ਕਾਮਿਆਂ ਜਿਵੇਂ ਕਿ ਐਸ.ਐਸ.ਏ./ਰਮਸਾ, 5178 ਅਧਿਆਪਕਾਂ, ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ., ਸਿੱਖਿਆ ਪ੍ਰੋਵਾਈਡਰ, ਆਈ.ਈ.ਵੀ. ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਵੱਖ-ਵੱਖ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕ ਜਿਵੇਂ ਕਿ ਕੰਪਿਊਟਰ ਫੈਕਲਟੀ ਅਧਿਆਪਕਾਂ ਨੂੰ ਤੁਰੰਤ ਸਿੱਖਿਆ ਵਿਭਾਗ ਅੰਦਰ ਲਿਆਂਦਾ ਜਾਵੇ। ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪਿਛਲੀ ਕੈਬਨਿਟ ਮੀਟਿੰਗ ਵਿੱਚ ਆਪਣੇ ਵਾਅਦੇ ਅਨੁਸਾਰ ਸਿੱਖਿਆ ਮੰਤਰੀ ਪੰਜਾਬ ਨੇ 5178 ਅਧਿਆਪਕਾਂ ਨੂੰ ਪੱਕਾ ਕਰਨ ਬਾਰੇ ਕੋਈ ਵੀ ਮਤਾ ਪੇਸ਼ ਨਹੀਂ ਕੀਤਾ ਜਿਸ ਦੇ ਲਈ ਸਮੂਹ ਸਾਥੀਆਂ ਨੇ ਸਰਕਾਰ ਨੂੰ ਫਿੱਟ ਲਾਹਨਤ ਪਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿ.) ਮਾਨਸਾ ਵੱਲੋਂ ਆਮ ਅਧਿਆਪਕਾਂ ਨਾਲ ਸਕੂਲਾਂ ਵਿੱਚ ਅਤੇ ਅਧਿਆਪਕ ਆਗੂਆਂ  ਨਾਲ ਦਫਤਰ ਵਿੱਚ ਦੁਰਵਿਵਹਾਰ  ਕਰਨ ਲਈ ਜਿਲ੍ਹਾ ਸਿੱਖਿਆ ਅਫਸਰ ਦੀ ਨਿਖੇਧੀ ਦਾ ਮਤਾ ਪਾਸ ਕੀਤਾ ਅਤੇ ਇਸ ਸੰਬੰਧੀ ਜਲਦੀ ਹੀ ਅਧਿਕਾਰੀ ਨੂੰ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਨ ਤੇ ਸਹਿਮਤੀ ਬਣੀ, ਨਾਲ ਹੀ ਇਹ ਵੀ ਤਹਿ ਕੀਤਾ ਗਿਆ ਕਿ ਜੇਕਰ ਅਧਿਕਾਰੀ ਵੱਲੋਂ ਆਪਣੇ ਵਿਵਹਾਰ ਵਿੱਚ ਸੁਧਾਰ ਨਾ ਲਿਆਂਦਾ ਗਿਆ ਤਾਂ ਜਲਦੀ ਹੀ ਉਸਦੇ ਖਿਲਾਫ ਸਖਤ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲੀ, ਬ੍ਰਿਜ ਕੋਰਸ ਨੂੰ ਖਤਮ ਨਾ ਕਰਨ, ਸਮੂਹ ਕਾਡਰਾਂ ਦੀ ਪ੍ਰਮੋਸ਼ਨਾਂ ਤੁਰੰਤ ਕਰਨ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਨਾ ਦੇਣ, ਪੇਅ ਕਮਿਸ਼ਨ ਨੂੰ ਲਾਗੂ ਨਾ ਕਰਨ ਵਰਗੇ ਮੁੱਦਿਆਂ ਤੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਪਹਿਲਾਂ ਤੋਂ ਵੀ ਵੱਧ ਸਖਤ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸਦੀ ਸ਼ੁਰੂਆਤ ਆਉਂਦੀ 10 ਫਰਵਰੀ ਨੂੰ ਕੀਤੀ ਜਾਣੀ ਹੈ ਇਸਦੇ ਨਾਲ ਹੀ ਹਾਜਰ ਆਗੂਆਂ ਨੇ ਪਟਿਆਲਾ ਵਿੱਚ ਦੁਬਾਰਾ ਤੋਂ ਪੱਕਾ ਮੋਰਚਾ ਲਾਉਣ ਦੀ ਵੀ ਚੇਤਾਵਨੀ ਦਿੱਤੀ।  ਇਸ ਮੌਕੇ ਅਮੋਲਕ ਡੇਲੂਆਣਾ, ਇੰਦਰਜੀਤ ਸਿੰਘ ਮੋਡਾ, ਗੁਰਦਾਸ ਸਿੰਘ ਰਾਏਪੁਰ, ਨਿਤਿਨ ਸੋਢੀ, ਖੁਸ਼ਵਿੰਦਰ ਸਿੰਘ ਬਰਾੜ, ਪਰਮਿੰਦਰ ਸਿੰਘ, ਕਰਮਜੀਤ ਸਿੰਘ ਤਾਮਕੋਟ, ਗੁਰਪਿਆਰ ਸਿੰਘ ਕੋਟਲੀ, ਹੰਸਾ ਸਿੰਘ, ਜਗਜੀਵਨ ਸਿੰਘ, ਰਜਿੰਦਰ ਸਿੰਘ, ਮੁਕੇਸ਼ ਕੁਮਾਰ, ਗੁਰਜੀਤ ਸਿੰਘ, ਦਰਸ਼ਨ ਸਿੰਘ, ਸਵਰਨ ਸਿੰਘ, ਵਰਿੰਦਰ ਸਿੰਘ ਬਰਾੜ, ਕੁਲਵਿੰਦਰ ਸਿੰਘ, ਬਲਜੀਤਪਾਲ ਸਿੰਘ, ਹਰਜਿੰਦਰ ਅਨੂਪਗੜ੍ਹ, ਸੁਖਚੈਨ ਸਿੰਘ ਗੁਰਨੇ, ਮਨਜੀਤ ਸਿੰਘ, ਬਲਜਿੰਦਰ ਸਿੰਘ, ਭਗਤ ਰਾਮ, ਬਾਵਾ ਸਿੰਘ, ਬਲਕਿੰਦਰ ਸਿੰਘ, ਮੈਡਮ ਹਰਪਾਲ ਕੌਰ, ਹਰਪ੍ਰੀਤ ਕੌਰ, ਜਸਪਾਲ ਕੌਰ ਆਦਿ ਵੱਡੀ ਗਿਣਤੀ ਅਧਿਆਪਕ ਸਾਥੀ ਹਾਜਰ ਸਨ।


EDITED BY : SARA YAHA | | Last Updated : 8:28 pm 5 ਫ਼ਰਵਰੀ 2019

LEAVE A REPLY

Please enter your comment!
Please enter your name here