ਪਟਿਆਲਾ ‘ਚ ਪ੍ਰਨੀਤ ਕੌਰ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਾਗਮ ਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ

0
2

ਪਟਿਆਲਾ,(ਸਾਰਾ ਯਹਾ ): ਪ੍ਰਨੀਤ ਕੌਰ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਾਗਮ ਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ:ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਪੰਜਾਬ ਦੇ ਬਿਜਲੀ ਤੇ ਨਵਿਆਉਣਯੋਗ ਊਰਜਾ ਬਾਰੇ ਵਿਭਾਗਾਂ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਾਗਮ ਦਾ ਪਟਿਆਲਾ ‘ਚ ਪੱਤਰਕਾਰਾਂ ਵਲੋਂ ਬਾਈਕਾਟ ਕੀਤਾ ਗਿਆ ਹੈ। ਇਸ ਸਮਾਗਮ ਦਾ ਆਯੋਜਨ ਬਿਜਲੀ ਨਿਗਮ ਦੇ ਬੰਡੂਗਰ ਸਥਿਤ ਟਰੇਨਿੰਗ ਇੰਸਟੀਚਿਊਟ ‘ਚ ਕੀਤਾ ਗਿਆ ਸੀ।ਇਸ ਦੌਰਾਨ ਪੱਤਰਕਾਰ ਜਦੋਂ ਪ੍ਰਨੀਤ ਕੌਰ ਅਤੇ ਕਾਂਗੜ ਨੂੰ ਮਿਲਣ ਲਈ ਪੁੱਜੇ ਤਾਂ ਘਨੌਰ ਤੋਂ ਐਮ.ਐਲ.ਏ. ਮਦਨ ਲਾਲ ਜਲਾਲਪੁਰ ਪੱਤਰਕਾਰਾਂ ਨੂੰ ਵੇਖ ਕੇ ਬੇਚੈਨ ਹੋ ਗਏ ਜਿਸ ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਮਰੇ ‘ਚੋਂ ਬਾਹਰ ਜਾਣ ਲਈ ਕਿਹਾ।ਜਲਾਲਪੁਰ ਦੇ ਇਸ ਰਵੱਈਏ ਤੋਂ ਬਾਅਦ ਵਿਸ਼ੇਸ਼ ਤੋਰ ਤੇ ਇਲਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੇ ਇਸ ਸਮਾਗਮ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ।ਜ਼ਿਕਰ ਯੋਗ ਹੈ ਕਿ ਜਲਾਲਪੁਰ ਦੇ ਖਿਲਾਫ ਮਾਈਨਿੰਗ ਤੇ ਜ਼ਮੀਨਾਂ ਦੇ ਕਬਜ਼ੇ ਨੂੰ ਲੈ ਕੇ ਮੀਡੀਆ ਵਿਚ ਕਾਫ਼ੀ ਖ਼ਬਰਾਂ ਲੱਗ ਰਹੀਆਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਮ.ਐਲ.ਏ ਘਨੌਰ ਦੀ ਕਾਰਗੁਜ਼ਾਰੀ ਤੋਂ ਕਾਫ਼ੀ ਖ਼ਫ਼ਾ ਵੀ ਹਨ।ਹੁਣ ਮਦਨ ਲਾਲ ਜਲਾਲਪੁਰ ਨੇ ਆਪਣੀ ਬੇਚੈਨੀ ਦਾ ਗੁੱਸਾ ਪਤਰਕਾਰਾਂ ਤੇ ਕੱਢਣਾ ਸ਼ੁਰੂ ਕਰ ਦਿਤਾ ਹੈ।

 

LEAVE A REPLY

Please enter your comment!
Please enter your name here