

ਭੁਪਾਲ ਕਲਾਂ,1 ਫਰਵਰੀ : ਸਰਕਾਰੀ ਹਾਈ ਸਕੂਲ ਭੁਪਾਲ ਕਲਾਂ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੈਸ਼ਨ ੨੦੧੭-੧੮ ਵਿੱਚ ਅਕਾਦਮਿਕ ਖੇਤਰ ਅਤੇ ਹੋਰ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਦੇਣ ਹਿਤ ਸਲਾਨਾ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਸਮਾਗਮ ਦੇ ਸ਼ੁਰੂ ਵਿੱਚ ਸ਼ਬਦ ਗਾਇਨ ਹੋਇਆ। ਜੀ ਆਇਆ ਆਖਦਿਆਂ ਸਕੂਲ ਇੰਚਾਰਜ਼ ਰਾਮ ਗੋਪਾਲ ਨੇ ਜਿੱਥੇ ਅਕਾਦਮਿਕ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਜ਼ਿਕਰ ਕੀਤਾ ਉੱਥੇ ਨਾਲ ਹੀ ਭਵਿੱਖੀ ਯੋਜਨਾਵਾਂ ਬਾਰੇ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਪ੍ਰੋਫੈਸਰ ਸੁਖਦੇਵ ਸਿੰਘ ਨੇ ਕਿਹਾ ਕਿ ਸਮਕਾਲ ਨੂੰ ਚੁਣੌਤੀਆਂ ਦਰਪੇਸ਼ ਆ ਰਹੀਆਂ ਹਨ ਇਨ੍ਹਾਂ ਨਾਲ ਨਜਿੱਠਣ ਲਈ ਸਿੱਖਿਆ, ਸਿਹਤ ਅਤੇ ਵਾਤਾਵਰਨ ਪ੍ਰਤੀ ਮੁਹੱਬਤੀ ਵਤੀਰਾ ਰੱਖਣ ਦੀ ਜਰੂਰਤ ਹੈ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਗੁਰਲਾਭ ਸਿੰਘ, ਜੀਤ ਸਿੰਘ. ਮੈਡਮ ਜਸਪਾਲ ਕੌਰ, ਪ੍ਰਿੰਸੀਪਲ ਕਸ਼ਮੀਰ ਸਿੰਘ, ਡਾ. ਰੁਪੇਸ਼ ਦੀਵਾਨ ਸਿੰਘ ਅਤੇ ਸਰਪੰਚ ਹਰਬੰਸ ਸਿੰਘ ਨੇ ਸੰਬੋਧਨ ਕੀਤਾ। ਵਿਸ਼ੇਸ਼ ਮਹਿਮਾਨ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇਸ ਸਕੂਲ ਦਾ ਵਿਦਿਆਰਥੀ ਰਿਹਾ ਹਾਂ। ਜਿਹੜੇ ਵਿਦਿਆਰਥੀ ਅਗਾਂਹ ਪੜ੍ਹਨਾ ਚਾਹੁੰਦੇ ਹਨ ਪਰ ਆਰਥਿਕ ਹਾਲਤ ਠੀਕ ਨਹੀਂ ਮੈਂ ਉਨ੍ਹਾਂ ਦੀ ਹਰ ਪੱਖ ਤੋਂ ਮਦਦ ਕਰਾਂਗਾ। ਇਸ ਸਮਾਗਮ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਸਕੂਲ ਵਿੱਚੋਂ ਪੜ੍ਹੇ ਉਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਿਹੜੇ ਅੱਜਕੱਲ ਮੈਰਟੋਰੀਅਸ ਸਕੂਲਾਂ ਵਿੱਚ ਪੜ੍ਹ ਰਹੇ ਹਨ। ਪਿੰਡ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀ ਪ੍ਰਿਤਪਾਲ ਸਿੰਘ ਅਤੇ ਵਿਸ਼ੇਸ਼ ਸੇਵਾਵਾਂ ਦੇਣ ਬਦਲੇ ਪੇਂਟਰ ਜਗਤਾਰ ਸਿੰਘ, ਕਿਰਤ ਨਾਲ ਜੁੜੇ ਮਹਿੰਗਾ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਧੰਨਵਾਦੀ ਸ਼ਬਦ ਆਖਦਿਆਂ ਓਮ ਪ੍ਰਕਾਸ਼ ਬਿੱਟੂ ਨੇ ਕਿਹਾ ਕਿ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਦੀ ਦਿੱਖ ਬਦਲ ਦੇਵਾਂਗੇ। ਇਸ ਸਮਾਗਮ ਵਿੱਚ ਸ਼੍ਰੀ ਸ਼ਾਦੀ ਰਾਮ, ਸਤਿੰਦਰਪਾਲ ਸਿੰਘ ਅਤੇ ਨੇ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਬਹਾਦਰ ਸਿੰਘ ਸੁਸਾਇਟੀ ਪ੍ਰਧਾਨ, ਸਤਨਾਮ ਸਿੰਘ, ਜੱਸਾ ਸਿੰਘ, ਸ. ਚੂਹੜ ਸਿੰਘ, ਮਨਦੀਪ ਸਿੰਘ, ਬਖਸੀਸ ਸਿੰਘ,ਕਾਲਾ ਸਿੰਘ ਸੀਨੀਅਰ ਕਾਗਰਸੀ ਆਗੂ, ਬ੍ਰੂਟਾ ਸਿੰਘ ਸਾਬਕਾ ਬਲਾਕ ਸੰਮਤੀ ਮੈਬਰ ਤੇ ਸਮੂਹ ਪੰਚਾਇਤ ਅਤੇ ਸਮੂਹ ਸਟਾਫ ਹਾਜ਼ਰ ਸੀ।
EDITED BY : SARA YAHA | | Last Updated : 7:37 pm 1 ਫ਼ਰਵਰੀ 2019























