ਪਿੱਤਰੀ ਸਕੂਲਾਂ ਵਿੱਚ ਮੁੜ ਹਾਜਰ ਹੋਣ ਵੇਲੇ ਸ਼ੰਘਰਸ਼ੀ ਅਧਿਆਪਕ ਆਗੂਆਂ ਦਾ ਭਰਵਾ ਸਵਾਗਤ

0
19

ਮਾਨਸਾ 30 ਜਨਵਰੀ (ਸਾਰਾ ਯਹਾ,(ਹੀਰਾ ਮਿੱਤਲ) : ਅਧਿਆਪਕਾਂ ਦੇ ਹੱਕਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇਮਾਨਸਾ ਜ਼ਿਲ੍ਹੇ ਦੇ ਇੱਕ ਦਰਜ਼ਨ ਅਧਿਆਪਕਾਂ ਨੇ ਬਦਲੀਆਂ ਰੱਦ ਹੋਣ ਤੋਂ ਬਾਅਦ ਮੁੜ ਆਪਣੇ ਪਿੱਤਰੀ ਸਕੂਲਾਂ ਵਿੱਚ ਜੁਆਇਨ ਕਰਦਿਆਂਕਿਹਾ ਕਿ ਹਕੂਮਤ ਵਿਰੁੱਧ ਉਸ ਵੇਲੇ ਤੱਕ ਜੰਗ ਜਾਰੀ ਰਹੇਗੀ ਜਦੋਂ ਤੱਕ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਅਧਿਆਪਕਾਂ ਦੇ ਮਾਣ-ਸਨਮਾਣ ਨੂੰ ਬਹਾਲ ਨਹੀਂ ਕੀਤਾ ਜਾਂਦਾ। ਇਨ੍ਹਾਂ ਅਧਿਆਪਕਾਂ ਆਗੂਆਂ ਦੀਆਂ ਉਸ ਵੇਲੇ ਦੂਰ ਦਰੇਡੇ ਸਰਹੱਦੀ ਜ਼ਿਲ੍ਹਿਆਂ ਵਿੱਚ ਬਦਲੀਆਂ
ਕਰ ਦਿੱਤੀਆਂ ਗਈਆਂ ਸਨ ਜਦੋਂ ਉਹ ਐਸ.ਐਸ.ਏ/ ਰਮਸਾ ਅਧਿਆਪਕਾਂ ਦੀਆਂ ਰੈਗੂਲਰ ਕਰਨ ਦੇ ਨਾਂ ਤੇ ਤਨਖਾਹਾਂ 42,000 ਤੋਂ
ਘਟਾਕੇ 15,300 ਕਰਨ ਦੇ ਰੋਸ ਵਜੋਂ ਸੰਘਰਸ਼ ਦੀ ਅਗਵਾਈ ਕਰ ਰਹੇ ਸਨ , ਇਹ ਬਦਲੀਆਂ ਸਿੱਖਿਆ ਮੰਤਰੀ ਨਾਲ ਬੀਤੇ ਦਿਨੀਂ ਹੋਈ
ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਦੌਰਾਨ ਰੱਦ ਕੀਤੀਆਂ ਗਈਆਂ।ਇਸ ਮੀਟਿੰਗ ਦੌਰਾਨ ਨੌਕਰੀਆਂ ਤੋਂ ਟਰਮੀਨੇਟ ਕੀਤੇ 5
ਅਧਿਆਪਕਾਂ ਨੂੰ ਵੀ ਬਿਨ੍ਹਾਂ ਕਿਸੇ ਸ਼ਰਤ ਤਰੁੰਤ ਬਹਾਲ ਕੀਤਾ ਗਿਆ।
ਅਧਿਆਪਕ ਸ਼ੰਘਰਸ਼ ਕਮੇਟੀ ਦੇ ਬੁਲਾਰੇ ਹਰਦੀਪ ਸਿੰਘ ਸਿੱਧੂ ਜੋ ਸਿੱਖਿਆ ਮੰਤਰੀ ਦੀ ਮੀਟਿੰਗ ਵਿੱਚ ਖੁਦ ਸ਼ਾਮਲ ਸਨ, ਨੇ ਦੱਸਿਆ ਕਿ ਜਦੋਂ
ਸਿੱਖਿਆ ਸੱਕਤਰ ਨੇ ਪੰਜਾਬ ਭਰ ਵਿੱਚ ਦੂਰ ਦਰੇਡੇ ਕੀਤੀਆਂ ਸਾਰੀਆਂ ਬਦਲੀਆਂ ਪਹਿਲਾਂ ਤੋਂ ਹੀ ਰੱਦ ਹੋਣ ਬਾਰੇ ਦੱਸਿਆ ਤਾਂ ਮੀਟਿੰਗ ਦੇ
ਸ਼ੁਰੂ ਵਿੱਚ ਹੀ ਵੱਡਾ ਹੰਗਾਮਾ ਸ਼ੁਰੂ ਹੋ ਗਿਆ ਅਤੇ ਆਗੂਆਂ ਨੇ ਸਿੱਖਿਆ ਮੰਤਰੀ ਦੇ ਧਿਆਨ ਚ ਲਿਆਂਦਾ ਕਿ ਸਿੱਖਿਆ ਸਕੱਤਰ ਉਨ੍ਹਾਂ ਨੂੰ ਹਰ
ਮਸਲੇ ਤੇ ਗੁੰਮਰਾਹ ਕਰ ਰਹੇ ਹਨ , ਪਹਿਲਾਂ ਐਸ.ਐਸ.ਏ/ ਰਮਸਾ ਅਧਿਆਪਕਾਂ ਦੀ ਰੈਗੂਲਰ ਸਹਿਮਤੀ ਬਾਰੇ ਗੁੰਮਰਾਹ ਕੀਤਾ ਗਿਆ ਅਤੇ
ਹੁਣ ਰਾਜ ਭਰ ਵਿੱਚ ਹੋਈਆਂ ਸੈਕੜੇਂ ਬਦਲੀਆਂ ਨੂੰ ਰੱਦ ਕਰਨ ਬਾਰੇ ਗੁੰਮਰਾਹ ਕਰ ਰਹੇ ਹਨ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਤਰੁੰਤ
ਸਾਰੀਆਂ ਬਦਲੀਆਂ ਰੱਦ ਕਰਨ ਦੇ ਹੁਕਮ ਦਿੱਤੇ। ਆਗੂ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੀ ਮੀਟਿੰਗ ਦੌਰਾਨ ਵੱਖ-ਵੱਖ ਕੇਡਰਾਂ ਸਬੰਧਤ
ਅਧਿਆਪਕਾਂ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਬਾਰੇ ਗੰਭੀਰਤਾ ਨਾਲ ਚਰਚਾ ਹੋਈ ਅਤੇ ਅਗਲੀਂ ਮੀਟਿੰਗ ਮੁੱਖ ਮੰਤਰੀ ਨਾਲ ਸੰਘਰਸ਼
ਕਮੇਟੀ ਦੀ 8 ਫਰਵਰੀ ਨੂੰ ਤਹਿ ਹੋਈ।
ਮਾਨਸਾ ਜ਼ਿਲ੍ਹੇ ਦੇ ਨਾਲ ਸਬੰਧਤ ਆਗੂਆਂ ਨਰਿੰਦਰ ਸਿੰਘ ਮਾਖਾ ਦੀ ਬਦਲੀ ਸਰਕਾਰੀ ਸੈਕੰਡਰੀ ਸਕੂਲ ਰਾਏਪੁਰ ਤੋਂ ਖੇਮਕਰਨ
(ਤਰਨਤਾਰਨ) , ਗੁਰਦਾਸ ਸਿੰਘ ਦੀ ਬਦਲੀ ਸੈਕੰਡਰੀ ਸਕੂਲ ਬਾਜੇਵਾਲਾ ਤੋਂ ਪੰਜੋੜਾ (ਹੁਸ਼ਿਆਰਪੁਰ), ਗੁਰਪਿਆਰ ਸਿੰਘ ਕੋਟਲੀ ਦੀ
ਬਦਲੀ ਬੁਰਜ ਹਰੀ ਤੋਂ ਕਾਲਾ ਸੰਘਿਆ (ਕਪੂਰਥਲਾ) ਪਰਮਿੰਦਰ ਸਿੰਘ ਦੀ ਬਦਲੀ ਸੱਦਾ ਸਿੰਘ ਵਾਲਾ ਤੋਂ ਅਠੌਂਲੀ (ਕਪੂਰਥਲਾ) ਨਿਰਭੈ
ਸਿੰਘ ਦੀ ਬਦਲੀ ਗਮੀਵਾਲਾ ਤੋਂ ਧਾਰੀਵਾਲ ਬੇਟ ( ਕਪੂਰਥਲਾ), ਕਰਮਜੀਤ ਸਿੰਘ ਤਾਮਕੋਟ ਦੀ ਬਦਲੀ ਦਲੇਲ ਵਾਲਾ ਤੋਂ ਨੰਗਲ ਸੋਹਲ
(ਅੰਮ੍ਰਿਤਸਰ ), ਆਨੂ ਬਾਲਾ ਦੀ ਬਦਲੀ ਰਾਏਪੁਰ ਤੋਂ ਨਾਰਲੀ (ਤਰਨਤਾਰਨ), ਹਰਦੀਪ ਸਿੰਘ ਸਿੱਧੂ ਦੀ ਬਦਲੀ ਸਰਕਾਰੀ ਪ੍ਰਇਮਰੀ
ਸਕੂਲ ਕੱਲ੍ਹੋ ਤੋਂ ਚਣਕੋਈ ( ਨਵਾਂ ਸ਼ਹਿਰ), ਦਰਸ਼ਨ ਸਿੰਘ ਅਲੀਸ਼ੇਰ ਦੀ ਬਦਲੀ ਭੁਪਾਲ ਪਲਾਟ ਤੋਂ ਸ਼ਮਸਪੁਰ ( ਨਵਾਂ ਸ਼ਹਿਰ), ਗੁਰਜੀਤ
ਸਿੰਘ ਦੀ ਬਦਲੀ ਤਾਮਕੋਟ ਤੋਂ ਸੂੰਢ (ਨਵਾਂ ਸ਼ਹਿਰ), ਰਾਜਵਿੰਦਰ ਸਿੰਘ ਮੀਰ ਦੀ ਬਦਲੀ ਕੂਲਰੀਆਂ ਤੋਂ ਮਨਸੇ ਵਾਲਾ ( ਨਵਾਂ ਸ਼ਹਿਰ),
ਹਰਜਿੰਦਰ ਸਿੰਘ ਅਨੂਪਗੜ੍ਹ ਦੀ ਬਦਲੀ ਰੱਲਾ ਕੋਠਾ ਤੋਂ ਖਾਨਪੁਰ (ਨਵਾਂ ਸ਼ਹਿਰ), ਅਮੋਲਕ ਸਿੰਘ ਡੇਲੂਆਣਾ ਦੀ ਬਦਲੀ ਮਾਨਸਾ ਜ਼ਿਲ੍ਹੇ
ਵਿੱਚ ਸੱਦਾ ਸਿੰਘ ਵਾਲੇ ਤੋਂ ਬੀਰੇਵਾਲਾ ਡੋਗਰਾਂ ਕਰ ਦਿੱਤੀ ਸੀ। ਇਨ੍ਹਾਂ ਵਿੱਚੋਂ ਨਰਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਤੋਂ ਬਿਨ੍ਹਾਂ ਸਾਰੇ
ਅਧਿਆਪਕਾਂ ਨੂੰ ਆਪਣੇ ਸਕੂਲਾਂ ਵਿੱਚ ਮੁੜ ਜੁਆਇਨ ਕਰ ਲਿਆ । ਇਨ੍ਹਾਂ ਆਗੂਆਂ ਦਾ ਜੁਆਇਨ ਕਰਨ ਸਮੇਂ ਵੱਖ-ਵੱਖ ਸਕੂਲਾਂ ਵਿੱਚ
ਅਧਿਆਪਕ ਆਗੂਆਂ ਦੀ ਅਗਵਾਈ ਵਿੱਚ ਅਧਿਆਪਕਾਂ, ਪੰਚਾਇਤਾਂ, ਮਾਪਿਆਂ ਅਤੇ ਬੱਚਿਆਂ ਵਲੋਂ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਭਰਵਾਂ
ਸਵਾਗਤ ਕੀਤਾ ਗਿਆ।


EDITED BY : SARA YAHA | | Last Updated : 7:35 pm 30 ਜਨਵਰੀ  2019

LEAVE A REPLY

Please enter your comment!
Please enter your name here