ਪੰਜਾਬ’ਚ ਤੂਫ਼ਾਨ ਤੇ ਮੀਂਹ ਦੀ ਚੇਤਾਵਨੀ

0
3

ਚੰਡੀਗੜ੍ਹ/ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਪੰਜਾਬ ਅੱਤੇ ਦਿੱਲੀ ਐਨਸੀਆਰ ਵਿੱਚ ਕੁਝ ਥਾਈਂ ਅੱਜ ਝੱਖੜ ਨਾਲ ਨੀਂਹ ਪੈਣ ਦੀ ਜਾਣਕਾਰੀ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਦੇ ਹਵਾਲੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਬਠਿੰਡਾ,ਮਾਨਸਾ ਫਰੀਦਕੋਟ,ਮੋਗਾ,ਸੰਗਰੂਰ  ਅਤੇ ਦਿੱਲੀ ਚ ਫਰੀਦਾਬਾਦ, ਬੱਲਭਗੜ੍ਹ, ਖੁਰਜਾ, ਗਰੇਟਰ ਨੋਇਡਾ ਤੇ ਬੁਲੰਦਸ਼ਹਿਰ ਸਣੇ ਐਨਸੀਆਰ ਦੇ ਕੁਝ ਸਥਾਨਾਂ ’ਤੇ ਅੱਜ ਬਾਰਿਸ਼ ਅਤੇ ਝੱਖੜ ਆ ਸਕਦਾ ਹੈ।

ਯੋਗੀ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰ 4 ਲੱਖ ਦੇਣ ਦਾ ਐਲਾਨ

ਪਿਛਲੇ ਹਫ਼ਤੇ ਝੱਖੜ ਨਾਲ ਪੰਜ ਸੂਬਿਆਂ ਵਿੱਚ 124 ਜਣਿਆਂ ਦੀ ਮੌਤ ਹੋ ਗਈ ਤੇ 300 ਤੋਂ ਵੱਧ ਫੱਟੜ ਹੋਏ ਸਨ। ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਕਰਨਾਟਕ ਦਾ ਚੋਣ ਦੌਰਾ ਮੁਕੰਮਲ ਕਰ ਵਾਪਿਸ ਆ ਗਏ ਹਨ। ਉਨ੍ਹਾਂ ਆਗਰਾ ਦੇ ਹਾਲਾਤਾਂ ਦੇ ਜਾਇਜ਼ਾ ਲਿਆ। ਉੱਤਰ ਪ੍ਰਦੇਸ਼ ਸਰਕਾਰ ਨੇ ਤੂਫ਼ਾਨ ’ਚ ਮ੍ਰਿਤਕਾਂ ਦੇ ਪਰਿਵਾਰ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ੇ ਦੇ ਐਲਾਨ ਕੀਤਾ ਹੈ।


First Published: Sunday, 6 May 2018

LEAVE A REPLY

Please enter your comment!
Please enter your name here