

ਸ਼ਿਮਲਾ ਵਿੱਚ ਬਰਫ਼ਬਾਰੀ ਦਾ ਦੌਰ ਮੁੜ ਤੋਂ ਸ਼ੁਰੂ ਹੋ ਗਿਆ ਹੈ।

ਅਜੇ ਪਿਛਲੀ ਬਰਫ਼ਬਾਰੀ ਦਾ ਅਸਰ ਘਟਿਆ ਨਹੀਂ ਕਿ ਤਾਜ਼ਾ ਬਰਫ਼ਬਾਰੀ ਨੇ ਦੁਬਾਰਾ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਸੈਲਾਨੀ ਤਾਂ ਬਰਫ਼ਬਾਰੀ ਦਾ ਖ਼ੂਬ ਆਨੰਦ ਲੈ ਰਹੇ ਹਨ, ਪਰ ਸਥਾਨਕ ਲੋਕਾਂ ਲਈ ਇਹ ਬਰਫ਼ ਆਫ਼ਤ ਬਣ ਕੇ ਵਰ੍ਹ ਰਹੀ ਹੈ।

ਸ਼ਿਮਲਾ ਵਿੱਚ ਬੀਤੀ ਰਾਤ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਇੱਥੇ ਰਾਤ ਦਾ ਤਾਪਮਾਨ ਮਨਫੀ 0.2 ਡਿਗਰੀ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਸੂਬਾ ਵਾਸੀਆਂ ਨੂੰ ਫਿਲਹਾਲ ਅਗਲੇ ਦੋ-ਤਿੰਨ ਦਿਨਾਂ ਤਕ ਇਸ ਠੰਢ ਤੋਂ ਨਿਜਾਤ ਨਹੀਂ ਮਿਲੇਗੀ।

ਇਸ ਦੇ ਨਾਲ ਹੀ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ।

ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਵਿੱਚ ਹੋਈ ਬਰਫ਼ਬਾਰੀ ਦੇ ਬਾਅਦ ਸੂਬੇ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ ਜਿਸ ਕਰਕੇ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਪ੍ਰਕੋਪ ਸਹਿਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ਤਕ ਠੰਢ ਇਸੇ ਤਰ੍ਹਾਂ ਜਾਰੀ ਰਹੇਗੀ।

ਦਰਅਸਲ ਸੂਬੇ ਵਿੱਚ 29 ਜਨਵਰੀ ਤੋਂ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋਣ ਵਾਲੀ ਹੈ।

ਇਸ ਵਜ੍ਹਾ ਕਰਕੇ ਸੂਬੇ ਵਿੱਚ ਇੱਕ ਵਾਰ ਫਿਰ ਤੋਂ ਹਲਕੀ ਬਰਫ਼ਬਾਰੀ ਤੇ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

31 ਜਨਵਰੀ ਦੇ ਬਾਅਦ ਸੂਬੇ ਵਿੱਚ ਮੌਸਮ ਸਾਫ ਰਹਿਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਵੋਖੋ ਹੋਰ ਤਸਵੀਰਾਂ।






EDITED BY : SARA YAHA | | Last Updated : 7:56 pm 27 ਜਨਵਰੀ 2019























