ਏ.ਡੀ.ਜੀ.ਪੀ ਸੰਜੀਵ ਕਾਲੜਾ ਤੇ ਇੰਸਪੈਕਟਰ ਸੰਦੀਪ ਸੂਦ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ

0
13

ਚੰਡੀਗੜ੍ਹ 25 ਜਨਵਰੀ(ਸਾਰਾ ਯਹਾ,(ਹੀਰਾ ਮਿੱਤਲ) : ਏ.ਡੀ.ਜੀ.ਪੀ ਭਲਾਈ ਸੰਜੀਵ ਕਾਲੜਾ ਅਤੇ ਇੰਸਪੈਕਟਰ ਸੰਜੀਵ ਸੂਦ ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਏ.ਆਈ.ਜੀ ਵਿਜੀਲੈਂਸ ਬਿਓਰੋ ਆਸ਼ੀਸ਼ ਕਪੂਰ ਅਤੇ ਐਸ.ਐਸ.ਪੀ ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਬਰਾੜ ਸਮੇਤ 15 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅਨਿਲ ਜੋਸ਼ੀ, ਏ.ਆਈ.ਜੀ. ਸੀ.ਆਈ.ਡੀ. ਯੂਨਿਟ ਪੰਜਾਬ, ਸੁਖਦੇਵ ਸਿੰਘ ਕਾਹਲੋਂ ਏ.ਆਈ.ਜੀ. ਦੂਰਸੰਚਾਰ ਪੰਜਾਬ, ਹਰਮੋਹਨ ਸਿੰਘ, ਏਆਈਜੀ ਪਰਸੋਨਲ-3 ਪੰਜਾਬ ਚੰਡੀਗੜ੍ਹ, ਅਜੈ ਮਾਲੂਜਾ ਏਆਈਜੀ ਕਾਉਂਟਰ ਇੰਟੈਲੀਜੈਂਸ ਬਠਿੰਡਾ, ਗੁਰਦੇਵ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਟਰੈਫਿਕ ਲੁਧਿਆਣਾ, ਮਨਪ੍ਰੀਤ ਸਿੰਘ ਡੀਐਸਪੀ ਇੰਨਵੈਸਟੀਗੇਸ਼ਨ ਕਪੂਰਥਲਾ, ਸੰਜੀਵਨ ਗੁਰੂ ਇੰਸਪੈਕਟਰ, ਬਿਕਰਮ ਸਿੰਘ ਇੰਸਪੈਕਟਰ ਇੰਟੈਲੀਜੈਂਸ, ਗਣੇਸ਼ ਕੁਮਾਰ ਇੰਸਪੈਕਟਰ ਸੁਰੱਖਿਆ ਵਿੰਗ, ਜਸਵੀਰ ਕੌਰ ਇੰਸਪੈਕਟਰ ਐਸਐਸਪੀ ਦਫਤਰ ਬਰਨਾਲਾ, ਗੁਰਮੀਤ ਕੌਰ ਸਬ ਇੰਸਪੈਕਟਰ ਆਈ.ਜੀ.ਪੀ. ਪਟਿਆਲਾ ਰੇਂਜ, ਅਸ਼ਵਨੀ ਕੁਮਾਰ ਸਬ ਇੰਸਪੈਕਟਰ ਆਈ.ਜੀ.ਪੀ. ਦਫਤਰ ਫਿਰੋਜ਼ਪੁਰ ਰੇਂਜ ਅਤੇ ਧਰਮਵੀਰ ਸਿੰਘ ਏ ਐਸ ਆਈ ਕਮਾਂਡੋ ਬਹਾਦਰਗੜ੍ਹ, ਪਟਿਆਲਾ ਨੂੰ ਵੀ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।


EDITED BY : SARA YAHA | | Last Updated : 7:14 pm 26 ਜਨਵਰੀ  2019

LEAVE A REPLY

Please enter your comment!
Please enter your name here