ਬੇਜ਼ਮੀਨੇ ਗ਼ੈਰ-ਕਾਸ਼ਤਕਾਰ ਬਣਾਏ ਜਾਣਗੇ ਸਹਿਕਾਰਤਾ ਮੁਹਿੰਮ ਤੇ ਬੈਂਕਿੰਗ ਪ੍ਰਣਾਲੀ ਦਾ ਹਿੱਸਾ: ਸੁਖਜਿੰਦਰ ਸਿੰਘ ਰੰਧਾਵਾ

0
14

ਚੰਡੀਗੜ•,ਸਾਰਾ ਯਹਾ,(ਬਲਜੀਤ ਸ਼ਰਮਾ) 22 ਜਨਵਰੀ: “ਜਦੋਂ ਦੀ ਪੰਜਾਬ ਸਰਕਾਰ ਨੇ ਬਾਗਡੋਰ ਸੰਭਾਲੀ ਉਦੋਂ ਤੋਂ ਹੀ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ(ਪੀ.ਏ.ਸੀ.ਐਸ) ਦੇ ਬੇਜ਼ਮੀਨੇ ਗ਼ੈਰ-ਕਾਸ਼ਤਕਾਰ ਮੈਂਬਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ। ”
ਇਹ ਪ੍ਰਗਟਾਵਾ ਪੰਜਾਬ ਦੇ ਸਹਿਕਾਰਤਾ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ(ਪੀ.ਏ.ਸੀ.ਐਸ) ਦੇ ਬੇਜ਼ਮੀਨੇ ਗ਼ੈਰ-ਕਾਸ਼ਤਕਾਰ ਮੈਂਬਰਾਂ ਦੇ ਕਰਜ਼ਾ ਮੁਆਫੀ ਸਬੰਧੀ ਹੋਈ ਮੀਟਿੰਗ ਦੀ ਅਗਵਾਈ ਕਰਨ ਮੌਕੇ ਕੀਤਾ। ਇਸ ਮੀਟਿੰਗ ਵਿੱਚ ਸਹਿਕਾਰੀ ਸੰਭਾਵਾਂ ਦੇ ਸਕੱਤਰਤੇ ਨੁਮਾਇੰਦਿਆਂ ਸ਼ਾਮਲ ਹੋਏ । ਗੌਰਤਲਬ ਹੈ ਪਹਿਲਾਂ ਅਜਿਹੇ ਲਾਭ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਦਿੱਤੇ ਗਏ ਸਨ।
ਮੰਤਰੀ ਨੇ ਅੱਗੇ ਦੱਸਿਆ ਕਿ ਉਕਤ ਟੀਚਾ ਹਾਸਲ ਕਰਨ ਨੂੰ ਯਕੀਨੀ ਬਣਾਉਣ ਲਈ ਨੀਵੇਂ ਆਰਥਿਕ ਪਿਛੋਕੜ ਵਾਲੇ ਲੋਕ ਵਿਸ਼ੇਸ਼ ਕਰਕੇ ਗ਼ੈਰ-ਕਾਸ਼ਤਕਾਰ ਬੇਜ਼ਮੀਨੇ ਵਿਅਕਤੀ ਇਸ ਸਹਿਕਾਰਤਾ ਮੁਹਿੰਮ ਦੀ ਸੂਚੀ ਵਿੱਚ ਲਿਆਂਦੇ ਗਏ ਹਨ ਅਤੇ ਇਨ•ਾਂ ਨੂੰ ਬੈਂਕ ਪ੍ਰਣਾਲੀ ਦਾ ਹਿੱਸਾ ਵੀ ਬਣਾਇਆ ਗਿਆ ਹੈ। ਉਨ•ਾਂ ਇਸ ਸਬੰਧੀ ਸੁਚੱਜੀਆਂ ਤੇ ਕੁਸ਼ਲ ਨੀਤੀਆਂ ਤਿਆਰ ਕਰਨ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਸ੍ਰੀ ਰੰਧਾਵਾ ਨੇ ਬਹੁਤ ਜਲਦ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਸਬੰਧੀ ਪੀ.ਏ.ਸੀ.ਐਸ ਦੇ ਸਕੱਤਰਾਂ ਦੀ ਮੀਟਿੰਗ ਸੱਦਣ ਦੀ ਵੀ ਤਾਕੀਦ ਕੀਤੀ ਅਤੇ ਕਿਹਾ ਕਿ ਚੰਗੀ ਕਾਰਗੁਜ਼ਾਰੀ ਵਾਲਿਆਂ ਨੂੰ ਸਨਮਾਨਿਤ  ਕੀਤਾ ਜਾਵੇਗਾ ਅਤੇ ਘਟੀਆ ਤੇ ਅਸੰਤੁਸ਼ਟ ਕਾਰਗੁਜ਼ਾਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਦੇ ਬਰਾਬਰ ਲਿਆਉਣ ਦਾ ਮੁੱਦਾ ਵੀ ਚੁੱਕਿਆ।
ਸਹਿਕਾਰੀ ਖੇਤਰ ਦੇ ਪੱਛੜ ਜਾਣ ਲਈ  ਊਨ•ਾਂ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਹ ਵੀ ਸਪੱਸ਼ਟ ਕੀਤਾ ਕਿ ਮੌਜੂਦਾ ਸਰਕਾਰ  ਸਹਿਕਾਰੀ ਸਭਾਵਾਂ ਦੀ ਨੁਹਾਰ ਬਦਲਣ ਲਈ ਭਰੋਸਾ ਬਣਾਉਣ ਵਿੱਚ ਕਾਰਮਯਾਬ ਹੋਈ ਹੈ।
ਇਸ ਮੌਕੇ ਹੋਰ ਪਤਵੰਤਿਆਂ ਵਿੱਚ ਜਲੰਧਰ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਖ਼ੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਸ਼ਾਹਕੋਟ ਦੇ ਐਮ.ਐਲ.ਏ. ਸ੍ਰੀ ਹਰਦੇਵ ਸਿੰਘ ਲਾਡੀ, ਚੱਬੇਵਾਲ ਦੇ ਐਮ.ਐਲ.ਏ. ਸ੍ਰੀ ਰਾਜ ਕੁਮਾਰ ਚੱਬੇਵਾਲ, ਸਮਰਾਲਾ ਦੇ ਐਮ.ਐਲ.ਏ. ਸ੍ਰੀ ਅਮਰੀਕ ਸਿੰਘ ਢਿੱਲੋਂ, ਖੰਨਾ ਦੇ ਐਮ.ਐਲ.ਏ. ਸ੍ਰੀ ਗੁਰਕੀਰਤ ਸਿੰਘ  ਕੋਟਲੀ, ਗਿੱਲ ਦੇ ਐਮ.ਐਲ.ਏ. ਸ੍ਰੀ ਕੁਲਦੀਪ ਸਿੰਘ ਵੈਦ ਅਤੇ ਪੰਜਾਬ ਰਾਜ ਸਹਿਕਾਰੀ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ. ਬਾਤਿਸ਼ ਵੀ ਸ਼ਾਮਲ ਸਨ।


EDITED BY : SARA YAHA | | Last Updated : 7:42 pm 22 ਜਨਵਰੀ  2019

LEAVE A REPLY

Please enter your comment!
Please enter your name here