

ਮਾਨਸਾ 17 ਜਨਵਰੀ ( ਹੀਰਾ ਸਿੰਘ ਮਿੱਤਲ) ਪ੍ਰੋਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਆ ਰਹੀਆਂ ਵਸੀਕੇ ਰਜਿਸਟ੍ਰੇਸ਼ਨ ਸੰਬੰਧੀ ਮੁਸ਼ਕਿਲਾਂ ਲਈ ਵਫਦ ਡੀ.ਸੀ. ਨੂੰ ਮਿਲਿਆ। ਡੀਲਰ ਐਸੋਸੀਏਸ਼ਨ ਮਾਨਸਾ ਵੱਲੋਂ ਅੱਜ ਗੁਰਲਾਭ ਮਾਹਲ ਐਡਵੋਕੇਟ ਅਤੇ ਪਰਮਿੰਦਰ ਸਿੰਘ ਬਹਿਣੀਵਾਲ ਚੇਅਰਮੈਨ ਲੀਗਲ ਸੈੱਲ ਮਾਨਸਾ, ਲਲਿੱਤ ਸ਼ਰਮਾ ਸਰਪ੍ਰਸਤ ਡੀਲਰ ਐਸੋਸੀਏਸ਼ਨ ਅਤੇ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ, ਵਾਇਸ ਪ੍ਰਧਾਨ ਸੋਹਣ ਲਾਲ, ਜਨਰਲ ਸੈਕਟਰੀ ਇੰਦਰਸੈਨ ਅਕਲੀਆ ਅਤੇ ਕੈਸ਼ੀਅਰ ਮਹਾਂਵੀਰ ਪ੍ਰਸ਼ਾਦ ਦੀ ਅਗਵਾਈ ਹੇਠ ਡੀ.ਸੀ. ਸਾਹਿਬ ਮਾਨਸਾ ਨੂੰ ਇੱਕ ਮੈਮੋਰੰਡਮ ਦੇਣ ਲਈ ਪਹੁੰਚਿਆ ਅਤੇ ਪ੍ਰੋਪਾਰਟੀ ਡੀਲਰਾਂ ਵੱਲੋਂ ਵਸੀਕੇ ਰਜਿਸਟ੍ਰੇਸ਼ਨ ਕਰਵਾਉਣ ਲਈ ਨਗਰ ਕੌਂਸਲ ਪਾਸੋਂ ਐਨ.ਓ.ਸੀ. ਦੀ ਮੰਗ ਕੀਤੀ ਜਾਂਦੀ ਹੈ ਪਰ ਨਗਰ ਕੌਂਸਲ ਮਾਨਸਾ ਵੱਲੋਂ ਐਨ.ਓ.ਸੀ. ਲੈਣ ਸਮੇਂ ਜੇਕਰ ਵਸੀਕੇ ਵਿੱਚ ਇੱਕ ਤੋਂ ਵੱਧ ਮਾਲਕ ਹਨ ਤਾਂ ਐਨ.ਓ.ਸੀ. ਨਹੀਂ ਦਿੱਤਾ ਜਾਂਦਾ। ਉਹਨਾਂ ਵਿੱਚੋਂ ਇੱਕ ਮਾਲਕ ਪ੍ਰੋਪਾਰਟੀ ਬੈ-ਕਰਨਾ ਚਾਹੁੰਦਾ ਹਾਂ ਅਤੇ ਨਗਰ ਕੌਂਸਲ ਵੱਲੋਂ ਐਨ.ਓ.ਸੀ. ਲੈਣ ਲਈ ਸਾਰੇ ਮਾਲਕਾਂ ਨੂੰ ਪੈਸੇ ਭਰਨ ਲਈ ਕਿਹਾ ਜਾਂਦਾ ਹੈ ਜਿਸ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤਹਿਸੀਲਦਾਰ ਮਾਨਸਾ ਵੱਲੋਂ ਤਬਦੀਲ ਮਲਕੀਅਤ ਅਤੇ ਵਸੀਕੇ ਰਜਿਸਟਰਡ ਕਰਨ ਸਮੇਂ ਐਨ.ਓ.ਸੀ. ਦੀ ਮੰਗ ਕੀਤੀ ਜਾਂਦੀ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜੀ ਪ੍ਰੋਪਾਰਟੀ ਸ਼ਹਿਰ ਦੀ ਪੁਰਾਣੀ ਲਗਭਗ 30 ਤੋਂ 100 ਸਾਲ ਪੁਰਾਣੀ ਹੈ ਤੇ ਗੈਰ-ਮੁਮਕਿਨ ਹੈ ਉਸ ਲਈ ਨਗਰ ਕੌਂਸਲ ਮਾਨਸਾ ਵੱਲੋਂ ਬਿਨਾਂ ਕੋਈ ਅਦਾਇਗੀ ਲਈ ਐਨ.ਓ.ਸੀ. ਜਾਰੀ ਕਰਨਾ ਚਾਹੀਦਾ ਹੈ ਅਤੇ ਨਗਰ ਕੌਂਸਲ ਮਾਨਸਾ ਵੱਲੋਂ ਐਨ.ਓ.ਸੀ. ਲੈਣ ਲਈ ਕਈ ਕਈ ਦਿਨ ਚੱਕਰ ਲਗਾਉਣੇ ਪੈਂਦੇ ਹਨ ਫਿਰ ਵੀ ਐਨ.ਓ.ਸੀ. ਜਾਰੀ ਨਹੀਂ ਕੀਤਾ ਜਾਂਦਾ
। ਇਸ ਕਰਕੇ ਵਸੀਕਾ ਰਜਿਸਟਰ ਕਰਵਾਉਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਲੋਕਾਂ ਦੇ ਵਸੀਕਿਆਂ ਕਾਰਨ ਆਪਸੀ ਰਿਸ਼ਤੇ ਖਰਾਬ ਹੋ ਰਹੇ ਹਨ ਕਿਉਂਕਿ ਰਜਿਸਟਰੀ ਸਮੇਂ ਸਿਰ ਨਹੀਂ ਹੁੰਦੀ। ਪ੍ਰੋਪਾਰਟੀ ਡੀਲਰ ਐਸੋਸੀਏਸ਼ਨ ਮਾਨਸਾ ਵੱਲੋਂ ਡੀ.ਸੀ. ਸਾਹਿਬ ਮਾਨਸਾ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਗਿਆ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਸੋਮਵਾਰ ਤੱਕ ਸਾਰੇ ਮਸਲੇ ਦੀ ਜਾਂਚ ਕਰਕੇ ਇਸਦਾ ਜਲਦੀ ਹੱਲ ਕੀਤਾ ਜਾਵੇਗਾ। ਇਸ ਸਮੇਂ ਪ੍ਰੋਪਾਰਟੀ ਡੀਲਰ ਐਸੋਸੀਏਸ਼ਨ ਦੇ ਮੈਂਬਰ ਗੋਪਾਲ ਰਾਜ ਪਾਲੀ, ਰਾਜਪਾਲ ਸਿੰਘ ਢਿੱਲੋਂ, ਰਜਿੰਦਰ ਕੁਮਾਰ ਸ਼ਰਮਾ, ਪਾਲੀ ਭੰਮਾ, ਹੈਪੀ ਭੰਮਾ, ਨੀਸ਼ੂ ਕੁਮਾਰ, ਵਿੱਕੀ ਭੰਮਾ, ਅਜੈ ਕੁਮਾਰ, ਸੁਸ਼ੀਲ ਕੁਮਾਰ, ਸ਼ੀਤਲ, ਜਸਪਾਲ ਸ਼ਰਮਾ, ਬਿੱਟੂ ਸ਼ਰਮਾ, ਧੀਰਜ ਕੁਮਾਰ, ਪ੍ਰਦੀਪ ਕੁਮਾਰ ਸ਼ਰਮਾ, ਰਾਜ ਕੁਮਾਰ, ਰਮੇਸ਼ ਕੁਮਾਰ, ਅਜੈ ਕੁਮਾਰ ਮੋਨੂੰ, ਨੀਟੂ ਜੈਨ, ਅਮਰ ਕੁਮਾਰ ਅਤੇ ਬਹੁਤ ਸਾਰੇ ਮੈਂਬਰ ਹਾਜਰ ਸਨ।























