

ਮਾਨਸਾ {ਜੋਨੀ ਜਿੰਦਲ} ਰਸੋਈ ਗੈਸ ਦੀ ਸਹੀ ਵਰਤੋ ਨਾ ਹੋਣ ਕਰਕੇ ਵਧ ਰਹੇ ਹਾਦਸਿਆ ਨੂੰ ਰੋਕਣ ਲਈ ਅਤੇ ਰਸੋਇਆਂ ਵਿੱਚ ਗੈਸ ਦੀ ਸਹੀ ਵਰਤੋ ਅਤੇ ਇਸਤੇਮਾਲ ਦੀ ਵਿਧੀ ਬਾਰੇ ਜਾਗਰੂਕ ਕਰਣ ਲਈ ਸਵਰਾਜ ਐਚ ਪੀ ਗੈਸ ਸਰਵਿਸ ਵੱਲੋ ਵਿਸੇਸ ਮਹਿਮ ਸੁਰੂ ਕੀਤੀ ਗਈ ਹੈ ਜਿਸ ਤਹਿਤ ਅੱਜ ਪਿੰਡ ਖੜਕ ਸਿੰਘ ਵਾਲਾ ਵਿਖੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਅਧੀਨ ਸੈਮੀਨਾਰ ਆਯੌਜਤ ਕੀਤਾ ਗਿਆ । ਸੈਮੀਨਾਰ ਦੋਰਾਨ ਏਜੰਸੀ ਦੇ ਅਧਿਕਾਰੀਆ ਨੇ ਸਮੂਹ ਪਿੰਡ ਨਿਵਾਸੀਆ ਨੂੰ ਗੈਸ ਦੀ ਬੱਚਤ ਅਤੇ ਇਸ ਦੀ ਵਰਤੋ ਕਰਨ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗੈਸ ਏਜੰਸੀ ਅਧਿਕਾਰੀਆ ਨੇ ਕਿਹਾ ਕਿ ਲੋਕਾ ਵਿੱਚ ਗੈਸ ਦੀ ਵਰਤੋ ਸੰਬੰਧੀ ਜਾਗਰੂਕਤਾ ਲਿਆਉਣ ਦੀ ਜਰੂਰਤ ਹੈ ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਹਨ ਇਸ ਮੋਕੇ ਸਰਪੰਚ ਸੁਖਪਾਲ ਸਿੰਘ ਨੇ ਗੈਸ ਅਧਿਕਾਰੀਆ ਦਾ ਧੰਨਵਾਦ ਕੀਤਾ । ਇਸ ਮੋਕੇ ਏਜੰਸੀ ਦੇ ਮੈਨੇਜਰ ਤਜਿੰਦਰ ਕੁਮਾਰ ,ਸਾਬਕਾ ਸਰਪੰਚ ਮਹਿੰਦਰ ਸਿੰਘ ,ਅਜਮੇਰ ਸਿੰਘ ਤੇ ਪੰਚ ਬਲਜੀਤ ਸਿੰਘ , ਜਗਸੀਰ ਸਿੰਘ , ਗਿਆਨ ਸਿੰਘ , ਸੁਰਜੀਤ ਕੋਰ , ਸੰਦੀਪ ਕੋਰ , ਮਲਕੀਤ ਕੋਰ ,ਰਘਬੀਰ ਸਿੰਘ ., ਭੁਪਿੰਦਰ ਕੋਰ , ਸੁਖਵਿੰਦਰ ਕੋਰ , ਹਰਮੇਲ ਸਿੰਘ ਨੰਬਰਦਾਰ ਤੇ ਭਾਰੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜਰ ਸਨ।
EDITED BY : SARA YAHA | | Last Updated : 7:01 PM 5 ਜਨਵਰੀ 2018
























