ਸਿਟੀ ਸੈਂਟਰ ਘਪਲਾ: ਸੈਣੀ ਦਾ ਦਾਅਵਾ ਕੇਸ ਬੰਦ ਹੋਣ ‘ਤੇ ਸਰਕਾਰ ਨੂੰ ਹੋਵੇਗਾ 1500 ਤੋਂ 3000 ਕਰੋੜ ਦਾ ਘਾਟਾ

0
13

ਲੁਧਿਆਣਾ: ਬਹੁਚਰਚਿਤ ਸਿਟੀ ਸੈਂਟਰ ਘੁਟਾਲੇ ਨੂੰ ਬੰਦ ਕਰਨ ਤੋਂ ਪਹਿਲਾਂ ਅਦਾਲਤ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦਾ ਪੱਖ ਸੁਣ ਰਹੀ ਹੈ। ਸੈਣੀ ਨੇ ਇਸ ਸਬੰਧੀ ਪਿਛਲੇ ਸਾਲ ਅਰਜ਼ੀ ਪਾਈ ਸੀ ਤੇ ਅੱਜ ਉਸ ਅਰਜ਼ੀ ‘ਤੇ ਤਿੰਨ ਘੰਟੇ ਲੰਮੀ ਸੁਣਵਾਈ ਚੱਲੀ, ਜਿਸ ਵਿੱਚ ਸੈਣੀ ਦੇ ਵਕੀਲ ਤੇ ਵਿਜੀਲੈਂਸ ਦੇ ਵਕੀਲਾਂ ਦਰਮਿਆਨ ਲੰਮੀ ਬਹਿਸ ਹੋਈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ 32 ਮੁਲਜ਼ਮ ਨਾਮਜ਼ਦ ਹਨ।

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ 10 ਸਾਲ ਚੱਲੀ ਤੇ 150 ਤੋਂ ਵੱਧ ਗਵਾਹਾਂ ਦੇ ਬਿਆਨ ਹੋਏ ਪਰ ਪਿਛਲੇ ਸਾਲ ਸੱਤਾ ਬਦਲਦਿਆਂ ਹੀ ਅਚਾਨਕ ਹੀ ਇਸ ਕੇਸ ਨੂੰ ਬੰਦ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਜਾਂਚ ਸੁਮੇਧ ਸਿੰਘ ਸੈਣੀ ਦੀ ਦੇਖਰੇਖ ਵਿੱਚ ਹੋਈ ਸੀ।

ਸੰਧੂ ਨੇ ਦੱਸਿਆ ਕਿ ਜੇਕਰ ਇਹ ਕੇਸ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਸੂਬਾ ਸਰਕਾਰ ਨੂੰ 1500 ਤੋਂ ਲੈਕੇ 3000 ਕਰੋੜ ਰੁਪਏ ਤਕ ਦਾ ਘਾਟਾ ਹੋਵੇਗਾ ਅਤੇ ਇਸੇ ਲਈ ਕਲੋਜ਼ਰ ਰਿਪਰੋਟ ‘ਤੇ ਉਹ (ਸੈਣੀ) ਅਦਾਲਤ ਸਾਹਮਣੇ ਆਪਣਾ ਪੱਖ ਰੱਖਣਾ ਚਾਹੁੰਦੇ ਹਨ। ਵਕੀਲ ਨੇ ਦੱਸਿਆ ਕਿ ਅੱਜ ਯਾਨੀ ਸ਼ਨੀਵਾਰ ਨੂੰ ਵੀ ਅਦਾਤ ਵਿੱਚ ਇਸ ਮਾਮਲੇ ‘ਤੇ ਸਵੇਰੇ 11 ਤੋਂ 12 ਤੇ ਬਾਅਦ ਦੁਪਹਿਰ ਦੋ ਤੋਂ ਚਾਰ ਵਜੇ ਤਕ ਕੁੱਲ ਤਿੰਨ ਘੰਟੇ ਸੁਣਵਾਈ ਹੋਈ। ਅਦਾਲਤ ਨੇ ਦੋਵਾਂ ਪੱਖਾਂ ਦੀ ਬਹਿਸ ਸੁਣੀ ਅਤੇ ਮਾਮਲੇ ਦੀ ਅਗਲੀ ਤਾਰੀਖ਼ 17 ਜਨਵਰੀ ‘ਤੇ ਪਾ ਦਿੱਤੀ। ਅਗਲੀ ਤਾਰੀਖ਼ ‘ਤੇ ਵੀ ਬਹਿਸ ਜਾਰੀ ਰਹਿ ਸਕਦੀ ਹੈ।


EDITED BY : SARA YAHA | | Last Updated : 6:58 PM 5 ਜਨਵਰੀ 2018

LEAVE A REPLY

Please enter your comment!
Please enter your name here