ਮਾਨਸਾ ਵਿਖੇ ਤੁਲਸੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

0
46

ਮਾਨਸਾ (ਬਲਜੀਤ ਸ਼ਰਮਾ) – ਸਥਾਨਕ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਿਰ ਵਨ ਵੇ ਟਰੈਫ਼ਿਕ ਰੋਡ ਮਾਨਸਾ ਵਿਖੇ ਤੁਲਸੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਤੁਲਸੀ ਜਾਗਰਣ ਮੰਚ ਦੇ ਕੰਵਲ ਸ਼ਰਮਾ ਅਤੇ ਸਮੀਰ ਛਾਬੜਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤੁਲਸੀ ਮਹਾਂ ਰਾਣੀ ਜੀ ਦਾ ਗੁਣਗਾਣ ਕਰਦੇ ਹੋਏ ਪ੍ਰਭਾਤ ਫੇਰੀ ਸ਼ਹਿਰ ਵਿੱਚ ਕੀਤੀ ਉਪਰੰਤ ਉਪਰੋਕਤ ਮੰਦਿਰ ਵਿਖੇ ਤੁਲਸੀ ਭਜਨ ,ਤੁਲਸੀ ਚਾਲੀਸਾ ਅਤੇ ਆਰਤੀ ਕੀਤੀ ਗਈ। ਹਰ ਸਾਲ ਇਹ ਦਿਵਸ 25 ਦਸੰਬਰ ਨੂੰ ਮਨਾਇਆ ਜਾਵੇਗਾ । ਅੱਜ ਦੇ ਸਮਾਗਮ ਦੀ ਜੋਤ ਪ੍ਰਚੰਡ ਉੱਘੇ ਤੁਲਸੀ ਪ੍ਰਚਾਰਕ
ਬਲਵੀਰ ਸਿੰਘ ਅਗਰੋਈਆ ਨੇ ਕੀਤੀ।ਡਾਕਟਰ ਵਿਜੇ ਸਿੰਗਲਾ, ਰਾਜ਼ੇਸ਼ ਠੇਕੇਦਾਰ,ਅਨਿਲ ਸਿੰਗਲਾ,ਰਾਮਲਾਲ ਸ਼ਰਮਾ ਅਤੇ ਇੰਦਰਸੈਨ ਅਕਲੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਗਵਾਨ ਦਾ ਤੁਲਸੀ ਰੂਪੀ ਕਲਪ ਬਿਰਖ ਮਨੁੱਖਤਾ ਲਈ ਅਸ਼ੀਰਵਾਦ ਹੈ,ਘਰ ਘਰ ਇਹ ਜ਼ਰੂਰ ਸਥਾਪਿਤ ਹੋਣਾ ਚਾਹੀਦਾ ਹੈ।ਇਸ ਸਮਾਗਮ ਲਈ ਸ਼੍ਰੀ ਰਾਧੇ ਰਾਣੀ ਪ੍ਰਭਾਤ ਫੇਰੀ ਮੰਡਲ,ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਅਤੇ ਮਾਨਸਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਇਸ ਮੌਕੇ ਬ੍ਰਾਹਮਣ ਸਭਾ ਦੇ ਸਰਪ੍ਰਸਤ ਕੁਲਵੰਤ ਰਾਏ ਸ਼ਰਮਾਂ, ਕੇਵਲ ਕਿਸ਼ਨ ਸ਼ਰਮਾ, ਰਾਜੀਵ ਅਕਲੀਆ, ਬਿੰਦਰਪਾਲ ਗਰਗ, ਰਵੀਰਾਜ ਮੰਗੂ,ਯੋਗੇਸ਼ ਜੋਨੀ, ਰੁਲਦੂ ਰਾਮ ਨੰਦਗੜ੍ਹ,ਰਾਜ ਰਤਨ ਸ਼ਰਮਾ, ਲਛਮਣ ਦਾਸ ਜਟਾਣਾ, ਵਿਜੇ ਕੁਮਾਰ,ਗੌਰਵ ਬਜਾਜ, ਭੋਲਾ ਰਾਮ, ਬਿੱਟੂ ਸ਼ਰਮਾ,ਰਮੇਸ਼ ਕੁਮਾਰ, ਭੂਸ਼ਨ ਕੁਮਾਰ, ਭੋਜ ਰਾਜ ਗੋਇਲ, ਓਮ ਪ੍ਰਕਾਸ਼ ਜੋਗਾ,ਅੰਮ੍ਰਿਤ ਕੁਮਾਰ,ਅਤੇ ਵੱਡੀ ਗਿਣਤੀ ਵਿੱਚ ਮਹਿਲਾ ਮੰਡਲ ਦੇ ਮੈਂਬਰ ਹਾਜ਼ਿਰ ਸਨ।


 

LEAVE A REPLY

Please enter your comment!
Please enter your name here