

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਅੰਵਤੀਪੁਰਾ ਸੈਕਟਰ ‘ਚ ਸੁਰੱਖਿਆ ਬਲਾਂ ਨੂੰ ਅੱਜ ਤੜਕੇ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਇੱਥੇ ਅੱਤਵਾਦੀਆਂ ਨਾਲ ਮੁਠਭੇੜ ‘ਚ ਛੇ ਅੱਤਵਾਦੀਆਂ ਨੂੰ ਮਾਰ ਦਿੱਤਾ। ਮਾਰੇ ਗਏ ਅੱਤਵਾਦੀਆਂ ‘ਚ ਅੰਸਾਰ ਗਜ਼ਵਤ-ਉਲ-ਹਿੰਦ (ਏਜੀਐਚ) ਦਾ ਡਿਪਟੀ ਚੀਫ਼ ਵੀ ਸ਼ਾਮਲ ਹੈ।
ਏਜੀਐਚ ਦਾ ਮੁਖੀ ਜ਼ਾਕਿਰ ਮੂਸਾ ਹੈ ਅਤੇ ਸੁਰੱਖਿਆ-ਬਲਾਂ ਨੂੰ ਉਸ ਦੀ ਲੰਬੇ ਸਮੇਂ ਤੋਂ ਭਾਲ ਹੈ। ਪਿਛਲੇ ਮਹੀਨੇ ਮੂਸਾ ਦੇ ਪੰਜਾਬ ਵਿੱਚ ਹੋਣ ਦੀਆਂ ਖ਼ਬਰਾਂ ਸਨ ਤੇ ਸੂਬੇ ਦੀ ਪੁਲਿਸ ਨੇ ਐਲਰਟ ਵੀ ਜਾਰੀ ਕੀਤਾ ਸੀ ਅਤੇ ਜਨਤਕ ਥਾਵਾਂ ‘ਤੇ ਉਸ ਦੀਆਂ ਤਸਵੀਰਾਂ ਵੀ ਲਗਾਈਆਂ ਸਨ।
EDITED BY : SARA YAHA | | Last Updated : 7:55 PM 22 ਦਸੰਬਰ 2018

























