

ਚੰਡੀਗੜ੍ਹ: ਲੋਕਾਂ ਤੋਂ ਜੇਲ੍ਹਾਂ ਵਿੱਚ ਬੰਦ ਖ਼ਤਰਨਾਕ ਗੈਂਗਸਟਰਾਂ ਦੇ ਨਾਂ ‘ਤੇ ਲੋਕਾਂ ਨੂੰ ਧਮਕਾ ਕੇ ਲੱਖਾਂ ਠੱਗਣ ਵਾਲੇ ਚਾਰ ਨੌਜਵਾਨਾਂ ਨੂੰ ਰੂਪਨਗਰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਇੱਕ ਦੇਸੀ ਕੱਟਾ 12 ਬੋਰ, ਦੋ ਕਾਰਤੂਸ, ਦੋ ਨਕਲੀ ਪਿਸਤੌਲ, ਫਿਰੌਤੀ ਦੇ ਪੈਸਿਆਂ ਨਾਲ ਖਰੀਦੀ ਪੁਰਾਣੀ ਐਕਸੈਂਟ ਕਾਰ ਤੇ ਇੱਕ ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ।

ਰੂਪਨਗਰ ਦੇ ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਮੱਖਣ ਸਿੰਘ ਤੇ ਸਿਕੰਦਰ ਸਿੰਘ ਤੇ ਤਰਨ ਤਾਰਨ ਜ਼ਿਲ੍ਹੇ ਦੇ ਪਰਮਾਤਮਾ ਸਿੰਘ ਤੇ ਜਗਜੀਤ ਸਿੰਘ ਲੋਕਾਂ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਤੇ ਹੋਰਾਂ ਦੇ ਨਾਂ ਲੋਕਾਂ ਤੋਂ ਧਮਕਾ ਕੇ ਪੈਸੇ ਉਗਰਾਹੁੰਦੇ ਸਨ। ਇਨ੍ਹਾਂ ਨੇ ਕੀਰਤਪੁਰ ਸਾਹਿਬ ਦੇ ਵਿਅਕਤੀ ਤੋਂ 12 ਲੱਖ ਦੀ ਫਿਰੌਤੀ ਮਿਲੀ ਸੀ ਤੇ ਇਹ ਰਕਮ ਮਿਲਣ ਤੋਂ ਬਾਅਦ ਫਿਰ ਫ਼ੋਨ ਕਰ ਕੇ ਪੰਜ ਲੱਖ ਰੁਪਏ ਮੰਗੇ ਸਨ।

ਫਿਰੌਤੀ ਲਈ ਦੂਜੀ ਵਾਰ ਫ਼ੋਨ ਕਰਨ ‘ਤੇ ਪੁਲਿਸ ਨੇ ਕਾਰਵਾਈ ਕੀਤੀ ਤੇ ਚਾਰਾਂ ਨੂੰ ਫੜ ਲਿਆ। ਪੁਲਿਸ ਮੁਤਾਬਕ ਉਕਤ ਨੌਜਵਾਨਾਂ ਨੇ ਨਾਲਾਗੜ੍ਹ, ਬੱਦੀ ਤੇ ਹੋਰਨਾਂ ਇਲਾਕਿਆਂ ਦੇ ਲੋਕਾਂ ਤੋਂ ਫਿਰੌਤੀ ਮੰਗੀ ਹੈ। ਚਾਰਾਂ ਉੱਪਰ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ (ਆਈਪੀਸੀ) 384, 387, 506, 34 ਤੇ ਹਥਿਆਰ ਕਾਨੂੰਨ 25/54/59 ਤਹਿਤ ਮਾਮਲਾ ਦਰਜ ਕਰ ਲਿਆ ਹੈ।
EDITED BY : SARA YAHA | | Last Updated : 7:15 PM 21 ਦਸੰਬਰ 2018
























