ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਜੀ ਦਾ 47ਵਾਂ ਜਨਮਦਿਨ ਗਊਸ਼ਾਲਾ ਖੋਖਰ ਕਲਾਂ ਵਿਖੇ ਮਨਾਇਆ

0
33
ਮਾਨਸਾ,20 ਦਸੰਬਰ (ਬਲਜੀਤ ਕੜਵਲ) : ਪੈ੍ਸ ਸੱਕਤਰ ਬਲਜੀਤ ਕੜਵਲ ਨੇ ਦੱਸਿਆ ਕਿ 35 ਦੇ ਕਰੀਬ ਮੈਂਬਰਾਂ ਨੇ ਮਾਨਸਾ ਤੋਂ ਸਾਇਕਲਾਂ ਤੇ ਗਊਸ਼ਾਲਾ ਜਾ ਕੇ ਕੇਕ ਕੱਟਿਆ ਅਤੇ ਗਊਸੇਵਾ ਲਈ ਸਹਿਯੋਗ ਦਿੱਤਾ। ਇਸ ਮੌਕੇ ਵਧਾਈ ਦਿੰਦਿਆਂ ਡਾ: ਜਨਕ ਰਾਜ ਸਿੰਗਲਾ ਅਤੇ ਡਾ: ਟੀ.ਪੀ.ਐਸ.ਰੇਖੀ ਨੇ ਦੱਸਿਆ ਕਿ ਸਾਇਕਲ ਗਰੁੱਪ ਦੇ ਮੈਂਬਰਾਂ ਦਾ ਜਨਮਦਿਨ ਗਊਸ਼ਾਲਾ ਵਿਖੇ ਹੀ ਮਨਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਇੰਨੀ ਠੰਡ ਵਿੱਚ ਵੀ ਸਾਇਕਲ ਗਰੁੱਪ ਦੇ ਮੈਂਬਰ 20-30 ਕਿਲੋਮੀਟਰ ਸਾਇਕਲ ਚਲਾਉਂਦੇ ਹਨ ਜੋ ਕਿ ਸਿਹਤ ਲਈ ਬਹੁਤ ਲਾਹੇਵੰਦ ਕਸਰਤ ਹੈ। ਮਾਨਸਾ ਦੇ ਬਹੁਤ ਸਾਰੇ ਲੋਕ ਸਾਇਕਲ ਚਲਾਉਣ ਲੱਗ ਗਏ ਹਨ ਗਰੁੱਪ ਦੇ ਕਈ ਮੈਂਬਰ ਜੋ ਅਧਿਆਪਕ ਹਨ ਅਪਣੇ ਡਿਊਟੀ ਸਥਾਨ ਪਿੰਡਾਂ ਦੇ ਸਕੂਲਾਂ ਵਿੱਚ ਸਾਇਕਲ ਤੇ ਜਾਣ ਲੱਗੇ ਹਨ ਜਿਸ ਤੋਂ ਪੇ੍ਰਿਤ ਹੋ ਕੇ ਬੱਚਿਆਂ ਚ ਵੀ ਸਾਇਕਲਿੰਗ ਦਾ ਰੁਝਾਨ ਵਧਿਆ ਹੈ।ਸਾਇਕਲਿੰਗ ਲੋਕਾਂ ਨੂੰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਸਹਿਯੋਗ ਲਈ ਵੀ ਪੇ੍ਰਿਤ ਕਰਦੀ ਹੈ।
ਇਸ ਮੌਕੇ ਬਲਵਿੰਦਰ ਕਾਕਾ,ਰਮਨ ਗੁਪਤਾ,ਡਾ: ਵਰੁਣ ਮਿੱਤਲ,ਅਮਨ ਅੋਲਖ,ਯਾਦਵਿੰਦਰ ਸਿੰਘ,ਟੋਨੀ ਸਰਮਾਂ,ਸਮਨਦੀਪ ਕੋਰ,ਸ਼ਵੀ ਚਹਿਲ,ਲੋਕ ਰਾਮ,ਜਰਨੈਲ ਸਿੰਘ,ਹਰਜੀਤ ਸਿੰਘ,ਨਰਿੰਦਰ ਗੁਪਤਾ ਸਮੇਤ ਮੈਂਬਰ ਹਾਜਰ ਸਨ।

EDITED BY : SARA YAHA | | Last Updated : 7:40 PM 20 ਦਸੰਬਰ  2018

LEAVE A REPLY

Please enter your comment!
Please enter your name here