*ਪੰਜਾਬਦੇ ਕਾਂਗਰਸੀ ਲੀਡਰ ਖੁਸ਼ਬਾਜ ਸਿੰਘ ਜਟਾਨਾ ਦੀ ਸੜਕ ਹਾਦਸੇ ‘ਚ ਮੌਤ*

0
105

Khushbaz Singh Jattana Death(ਸਾਰਾ ਯਹਾਂ)  : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਖੁਸ਼ਬਾਜ਼ ਸਿੰਘ ਜਟਾਣਾ ਅਤੇ ਉਨ੍ਹਾਂ ਦੇ ਡਰਾਈਵਰ ਦੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਕਾਂਗਰਸ ਦੇ ਹਲਕਾ ਤਲਵੰਡੀ ਸਾਬੋ ਦੇ ਹਲਕਾ ਸੇਵਾਦਾਰ ਖੁਸਬਾਜ ਸਿੰਘ ਜਟਾਣਾ ਦਾ ਦੇਹਾਂਤ ਹੋ ਗਿਆ ਹੈ। ਇਹ ਖਬਰ ਸੁਣਦੇ ਹੀ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਆਗੂਆਂ ਵਿੱਚ ਸੋਗ ਦੀ ਲਹਿਰ ਦੌੜ ਗਈ। 

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਹਰਿਆਣਾ ਦੇ ਸੋਨੀਪਤ ਵਿੱਚ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸਵੇਅ ‘ਤੇ ਵਾਪਰਿਆ ਹੈ। ਕਾਂਗਰਸ ਨੇਤਾ ਜਟਾਣਾ ਦੀ ਡਿਫੈਂਡਰ ਗੱਡੀ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਟਰੱਕ ਚੜ੍ਹਾ ਦਿੱਤਾ ਹੈ।

ਦੱਸ ਦੇਈਏ ਕਿ ਕਾਂਗਰਸੀ ਨੇਤਾ ਖੁਸਬਾਜ ਸਿੰਘ ਜਟਾਣਾ ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਹਨ ਪਰ ਦੋਵੇਂ ਵਾਰ ਹੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਉਨ੍ਹਾਂ ਨੂੰ ਥੋੜੀਆਂ ਵੋਟਾਂ ਨਾਲ ਹਾਰ ਦਾ ਸਾਹਮਣੇ ਕਰਨਾ ਪਿਆ ਸੀ। ਉਹ 35,260 ਵੋਟਾਂ ਪ੍ਰਾਪਤ ਕਰਕੇ ਦੂਜੇ ਸਥਾਨ ‘ਤੇ ਰਹੇ। ਆਮ ਆਦਮੀ ਪਾਰਟੀ ਦੀ ਪ੍ਰੋਫੈਸਰ ਬਲਜਿੰਦਰ ਕੌਰ ਚੋਣ ਵਿੱਚ ਜੇਤੂ ਰਹੀ ਸੀ।

LEAVE A REPLY

Please enter your comment!
Please enter your name here