*ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਸਦਕਾ ਔਰਤਾਂ ਵਿੱਚ ਵਧਿਆ ਵਿਸ਼ਵਾਸ: ਪ੍ਰਿੰਸੀਪਲ ਬੁੱਧ ਰਾਮ*

0
16

ਬੁਢਲਾਡਾ/ਮਾਨਸਾ, 20 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਤੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਪਿੰਡ ਕਲੀਪੁਰ ਵਿਖੇ ਔਰਤਾਂ ਵੱਲੋਂ ਇਕੱਠੇ ਹੋ ਕੇ ਢੋਲ ਵਜਾ ਕੇ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ।

ਇਸ ਮੌਕੇ ਐਮ.ਐਲ.ਏ. ਪ੍ਰਿੰਸੀਪਲ ਬੁੱਧਰਾਮ ਹਲਕਾ ਬੁਢਲਾਡਾ ਨੇ ਔਰਤਾਂ ਨਾਲ ਖੁਸ਼ੀ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ ਮਾਨ ਸਰਕਾਰ ਔਰਤਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਪਣਾ ਕਾਰੋਬਾਰ, ਆਪਣੀ ਪਹਿਚਾਣ, ਸਕੀਮ ਤਹਿਤ ਸੈਂਕੜੇ “ਉਦਮੀ ਔਰਤਾਂ” ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਆ ਜਾ ਚੁੱਕਾ ਹੈ।

ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰਤਾਂ ਦਾ ਬਹੁਤ ਸਤਿਕਾਰ ਕਰਦੇ ਹਨ। ਉਨਾਂ ਨੇ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਪੂਰਾ ਕਰਕੇ ਆਪਣਾ ਵਾਅਦਾ ਨਿਭਾਇਆ ਹੈ ਅਤੇ ਐਸ.ਸੀ ਔਰਤਾਂ ਨੂੰ 1500 ਰੁਪਏ ਹਰ ਮਹੀਨੇ ਦੇਣ ਦਾ ਐਲਾਨ ਕਰਕੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਣਦੇ ਹਨ ਕਿ 1000 ਜਾਂ 1500 ਰੁਪਏ ਦੀ ਉਹਨਾਂ ਔਰਤਾਂ ਲਈ ਕੀ ਅਹਿਮੀਅਤ ਹੈ ਜਿਨਾਂ ਨੇ ਇਸ 1000-1500 ਰੁਪਏ ਨਾਲ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਹੈ।

ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅੱਜ ਔਰਤ ਸਮਾਜ ਦੇ ਵਿੱਚ ਬਰਾਬਰ ਦੀ ਹਿੱਸੇਦਾਰ ਹੈ ਅਤੇ ਘਰ ਚਲਾਉਣ ਲਈ ਵੀ ਬਰਾਬਰ ਦੀ ਹਿੱਸੇਦਾਰੀ ਚੁੱਕ ਰਹੀ ਹੈ ਅਤੇ ਸਮਾਜ ਨੂੰ ਅੱਗੇ ਵਧਾਉਣ ਲਈ ਔਰਤਾਂ ਦਾ ਹਰ ਖੇਤਰ ਵਿੱਚ ਅੱਗੇ ਆਉਣਾ ਬਹੁਤ ਜਰੂਰੀ ਹੈ।

ਐਮ.ਐਲ.ਏ. ਪ੍ਰਿੰਸੀਪਲ ਬੁੱਧਰਾਮ ਨੇ ਔਰਤਾਂ ਦਾ ਇਕੱਠ ਦੇਖ ਕੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੀ ਔਰਤ ਜੇਕਰ ਵਧ ਚੜ੍ਹ ਕੇ ਅੱਗੇ ਆਉਂਦੀ ਹੈ ਤਾਂ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੋਂ ਨਹੀਂ ਰੋਕਿਆ ਜਾ ਸਕਦਾ। ਉਹਨਾਂ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਪਿੰਡ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਬਾਰੇ ਵੀ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਅਤੇ ਪਿੰਡ ਦੇ ਵਿਕਾਸ ਲਈ ਹੋਰ ਗਰਾਂਟਾਂ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਅਮਰਜੀਤ ਕੌਰ, ਸੀਮਾ ਕੌਰ, ਸੰਦੀਪ ਕੌਰ ,ਰਮਨਦੀਪ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਗੁਰਮੀਤ ਕੌਰ ,ਕਰਮਜੀਤ ਕੌਰ, ਸੁਖਚੈਨ ਕੌਰ, ਸੁਖਬੀਰ ਕੌਰ ,ਬੇਅੰਤ ਕੌਰ ,ਅਮਰਜੀਤ ਕੌਰ ,ਮੀਨਾ ਕੌਰ, ਸ਼ਕੁੰਤਲਾ ਦੇਵੀ, ਛਿੰਦਰ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਦੀਪੀ ਕੌਰ, ਸਰਬਜੀਤ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਕਿਰਨਜੀਤ ਕੌਰ, ਜਸਵੰਤ ਕੌਰ, ਗੁਰਵਿੰਦਰ ਕੌਰ, ਸਰਪੰਚ ਰਾਜਵਿੰਦਰ ਸਿੰਘ, ਸਮੂਹ ਗ੍ਰਾਮ ਪੰਚਾਇਤ ਤੋਂ ਇਲਾਵਾ ਸੋਹਣਾ ਸਿੰਘ ਕਲੀਪੁਰ ਚੇਅਰਮੈਨ ਕੋਪਰੇਟਿਵ ਬੈਂਕ ਜਿਲਾ ਮਾਨਸਾ, ਕਲੱਬ ਪ੍ਰਧਾਨ ਕਸ਼ਮੀਰ ਸਿੰਘ, ਮਨਜਿੰਦਰ ਸਿੰਘ, ਸੁਖਚੈਨ ਸਿੰਘ, ਗੁਰਤੇਜ ਸਿੰਘ, ਆਤਮਾ ਸਿੰਘ, ਕ੍ਰਿਸ਼ਨ ਸਿੰਘ, ਡਾਕਟਰ ਪਰਮਜੀਤ ਸਿੰਘ, ਬਹਾਦਰ ਸਿੰਘ, ਇਕਬਾਲ ਫੌਜੀ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ; ਮਿਸ਼ਰਾ ਸਿੰਘ, ਗੁਰਬਾਜ ਫੌਜੀ, ਬਲਵਿੰਦਰ ਸਿੰਘ ਕੁਲਾਣਾ, ਵੀ ਔਰਤਾਂ ਦੀ ਖੁਸ਼ੀ ਵਿੱਚ ਹਾਜ਼ਰ ਹੋਏ।

LEAVE A REPLY

Please enter your comment!
Please enter your name here