*ਜਿੱਥੇ ਧਰਮ ਦੀ ਮਹਿਕ ਹੁੰਦੀ ਹੈ, ਓਥੇ ਪ੍ਰਭੂ ਦੀ ਹਾਜ਼ਰੀ ਮਹਿਸੂਸ ਹੁੰਦੀ ਹੈ – ਸੁਆਮੀ ਭੁਵਨੇਸ਼ਵਰੀ ਦੇਵੀ*

0
107

ਮਾਨਸਾ 17 ਮਾਰਚ (ਸਾਰਾ ਯਹਾਂ/ਵਿਨਾਇਕ ਸ਼ਰਮਾ) :- ਜਿਸ ਧਰਤੀ ‘ਤੇ ਸੰਤਾਂ ਦਾ ਸਤਿਕਾਰ ਹੁੰਦਾ ਹੈ, ਜਿੱਥੇ ਗਊ ਮਾਤਾ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਜਿੱਥੇ ਸਮੇਂ-ਸਮੇਂ ਤੇ ਧਾਰਮਿਕ ਆਯੋਜਨ, ਕੀਰਤਨ ਅਤੇ ਸਤਸੰਗ ਹੁੰਦੇ ਹਨ, ਉਹ ਧਰਤੀ ਬਹੁਤ ਭਾਗਾਂ ਵਾਲੀ ਬਣ ਜਾਂਦੀ ਹੈ। ਉਸ ਥਾਂ ‘ਤੇ ਪ੍ਰਭੂ ਦੀ ਕਿਰਪਾ ਸਦਾ ਬਰਸਦੀ ਰਹਿੰਦੀ ਹੈ। ਇਹ ਪਵਿੱਤਰ ਵਿਚਾਰ ਪੁਰਾਣੀ ਅਨਾਜ ਮੰਡੀ

ਮਾਨਸਾ ਵਿਖੇ ਸਤਿਗੁਰੂ ਸੇਵਾ ਟਰੱਸਟ ਵੱਲੋਂ ਕਰਵਾਏ ਗਏ ਪਾਂਚ ਸ਼ਾਮ ਕਨੱਈਆ ਕੇ ਨਾਮ ਦੇ ਆਖਰੀ ਦਿਨ ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਨੇ ਸੰਗਤਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਸੰਤਾਂ ਦੀ ਸੰਗਤ ਮਨੁੱਖ ਦੇ ਮਨ ਨੂੰ ਪਵਿੱਤਰ ਕਰਦੀ ਹੈ, ਗਊ ਸੇਵਾ ਦਇਆ ਅਤੇ ਧਰਮ ਦੀ ਸਿਖਲਾਈ ਦਿੰਦੀ ਹੈ, ਅਤੇ ਧਾਰਮਿਕ ਸਮਾਗਮ ਲੋਕਾਂ ਨੂੰ ਇਕੱਠਾ ਕਰਕੇ ਭਗਤੀ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦਿੰਦੇ ਹਨ। ਇਸ ਲਈ ਸਾਨੂੰ ਹਮੇਸ਼ਾਂ ਸੰਤਾਂ ਦਾ ਆਦਰ ਕਰਨਾ ਚਾਹੀਦਾ ਹੈ, ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਆਪਣੇ ਇਲਾਕੇ ਵਿੱਚ ਧਾਰਮਿਕ ਕਾਰਜਾਂ ਨੂੰ ਵਧਾਵਾ ਦੇਣਾ ਚਾਹੀਦਾ ਹੈ। ਜਿੱਥੇ ਧਰਮ ਦੀ ਮਹਿਕ ਹੁੰਦੀ ਹੈ, ਓਥੇ ਪ੍ਰਭੂ ਦੀ ਹਾਜ਼ਰੀ ਮਹਿਸੂਸ ਹੁੰਦੀ ਹੈ।


ਪ੍ਰਧਾਨ ਸਤਗੁਰੂ ਸੇਵਾ ਟਰੱਸਟ ਮਾਨਸਾ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਉੱਘੇ ਸਮਾਜ ਸੇਵੀ ਸ਼੍ਰੀ ਮੁਨੀਸ਼ ਬੱਬੀ ਦਾਨੇਵਾਲੀਆ ਵੱਲੋਂ ਝੰਡਾ ਪੂਜਨ ਦੀ ਰਸਮ ਅਦਾ ਕੀਤੀ ਗਈ। ਇਸੇ ਤਰ੍ਹਾਂ ਸ਼੍ਰੀ ਗਿਆਨ ਚੰਦ ਲਾਡੀ ਨੇ ਜੋਤੀ ਪ੍ਰਜਵਲਿਤ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਸੁਆਮੀ ਜੀ ਨੂੰ ਦੁਸ਼ਾਲਾ ਭੇਟ ਕਰਨ ਦੀ ਰਸਮ ਸ਼੍ਰੀ ਆਸ਼ੂ ਚਾਂਦਪੁਰੀਆ ਵੱਲੋਂ ਅਦਾ ਕੀਤੀ ਗਈ।


ਟਰੱਸਟ ਦੇ ਕੌਮੀ ਸਕੱਤਰ ਸ਼੍ਰੀ ਆਨੰਦ ਪ੍ਰਕਾਸ਼ ਗੁਪਤਾ ਵੱਲੋਂ ਮੰਚ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਜਿਸ ਨੂੰ ਸੰਗਤਾਂ ਵੱਲੋਂ ਕਾਫੀ ਸਰਾਹਿਆ ਗਿਆ। ਭੰਡਾਰੇ ਦੌਰਾਨ ਸ਼੍ਰੀ ਸ਼ਿਵ ਸੰਕਰ ਸੇਵਾ ਦਲ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ ਅਤੇ ਸਤਿਸੰਗ ਦੌਰਾਨ ਸ਼੍ਰੀ ਮਹਾਂਵੀਰ ਦਲ ਵੱਲੋਂ ਵੀ ਆਪਣੀ ਸੇਵਾ ਵਧੀਆ ਢੰਗ ਨਾਲ ਨਿਭਾਈ ਗਈ।

LEAVE A REPLY

Please enter your comment!
Please enter your name here