*ਸਾਬਕਾ ਕੌਂਸਲਰ ਸ਼ਿਵਚਰਨ ਸੂਚਨ ਬਣੇ ਰੇਲਵੇ ਸੇਵਾ ਪਾਣੀ ਦਲ ਦੇ ਪ੍ਰਧਾਨ, ਭੀਲਾ ਖਜਾਨਚੀ ਬਣਾਏ*

0
91

ਮਾਨਸਾ, 16 ਮਾਰਚ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਰੇਲਵੇ ਸੇਵਾ ਪਾਣੀ ਦਲ ਮਾਨਸਾ ਦਾ ਸਾਬਕਾ ਕੌਂਸਲਰ ਸ਼ਿਵਚਰਨ ਸੂਚਨ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਹੈ। ਉਨਾਂ ਤੋਂ ਪਹਿਲਾਂ ਹੁਕਮ ਚੰਦ ਇਸ ਅਹੁਦੇ ਤੇ ਲੰਮਾ ਸਮਾਂ ਤਾਇਨਾਤ ਰਹੇ। ਉਨਾਂ ਅੱਗੇ ਆਪਣਾ ਪ੍ਰਧਾਨਗੀ ਦਾ ਅਹੁਦਾ ਛੱਡਦਿਆਂ ਸ਼ਿਵਚਰਨ ਸੂਚਨ ਨੂੰ ਪ੍ਰਵਾਨਗੀ ਸੌਂਪੀ। ਉਨਾਂ ਦੇ ਨਾਲ ਰੇਲਵੇ ਸੇਵਾ ਪਾਣੀ ਦਲ ਮਾਨਸਾ ਨੇ ਸੀਨੀਅਰ ਉਪ ਪ੍ਰਧਾਨ ਭਗਵਾਨ ਦਾਸ ਮਿੱਤਲ, ਸਕੱਤਰ ਪੂਰਨ ਸਿੰਘ, ਖਜਾਨਚੀ ਹਰਬੰਸ ਭੀਲਾ ਭਾਅ ਜੀ, ਜੁਆਇੰਟ ਸਕੱਤਰ ਸਤੀਸ਼ ਬੌਬੀ ਤੇ ਪ੍ਰੈਸ ਸਕੱਤਰ ਜਗਤਾਰ ਸਿੰਘ ਚੁਣੇ ਗਏ ਹਨ। ਸਾਬਕਾ ਪ੍ਰਧਾਨ ਹੁਕਮ ਚੰਦ ਨੇ ਅੱਜ ਦਲ ਦਾ ਸਾਰੀ ਨਗਦੀ ਆਦਿ ਖਜ਼ਾਨਚੀ ਹਰਬੰਸ ਭੀਲਾ ਨੂੰ ਸੌਂਪੀ। ਇਸ ਵਿੱਚ ਕਾਰਜਕਾਰੀ ਮੈਂਬਰ ਧਰਮਿੰਦਰ ਪੋਪਾ, ਮੋਹਨ ਲਾਲ, ਸ਼ੰਮੀ ਗਰਗ , ਬਿੰਦਰ ਸਿੰਘ ਤੇ ਰਮੇਸ਼ ਕੁਮਾਰ ਚੁਣੇ ਗਏ।ਇਸ ਨਵੀਂ ਚੋਣ ਨੂੰ ਲੈ ਕੇ ਵਰਕਰਾਂ ਨੇ ਲੱਡੂ ਵੰਡਕੇ ਇਕ ਦੂਜੇ ਨੂੰ ਵਧਾਈ ਦਿੱਤੀ।ਦਲ ਦੇ ਨਵਨਿਯੁਕਤ ਪ੍ਰਧਾਨ ਸ਼ਿਵਚਰਨ ਸੂਚਨ ਨੇ ਕਿਹਾ ਕਿ ਪਾਣੀ ਦੀ ਸੇਵਾ ਨਾਲ ਜੁੜਿਆ ਇਹ ਦਲ ਕਰੀਬ 20 ਸਾਲਾਂ ਤੋਂ ਨਿਰੰਤਰ ਇਹ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਦੇ ਕਾਰਜ ਤੇ ਪਾਣੀਂ ਦੀ ਸੇਵਾ ਨੂੰ ਯਾਤਰੀਆਂ ਤੇ ਰਾਹਗੀਰਾਂ ਲਈ ਨਿਰੰਤਰ ਰੂਪ ਚ ਹੋਰ ਵਧੀਆ ਬਣਾ ਕੇ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਛੇਤੀ ਹੀ ਇਥੇ ਸ਼ੁੱਧ ਪਾਣੀ ਵਾਸਤੇ ਆਰ ਉ ਲਗਾਇਆ ਜਾਵੇਗਾ। ਉਨਾਂ ਦੀ ਇਸ ਚੋਣ ਮੌਕੇ ਲਾਲਾ ਗਿਰਧਾਰੀ ਲਾਲ ਤੇ ਹੋਰ ਸ਼ਹਿਰੀ ਹਾਜ਼ਰ ਸਨ।

LEAVE A REPLY

Please enter your comment!
Please enter your name here