*ਜੀਆਈਐਮਟੀ ਕਾਲਜ ਬੁਢਲਾਡਾ ਵਿਖੇ ਫੈਸ਼ਨ ਡਿਜ਼ਾਇਨਿੰਗ ਪ੍ਰਦਰਸ਼ਨੀ ਸੰਪੰਨ*

0
4

ਬੁਢਲਾਡਾ, 6 ਮਾਰਚ  (ਸਾਰਾ ਯਹਾਂ/ਮੇਹਤਾ ਅਮਨ) ਗੁਰਦਾਸੀਦੇਵੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਹੱਥੀ ਕਲਾ ਅਤੇ ਰਚਨਾਤਮਕ ਹੁਨਰ ਨੂੰ ਉਜਾਗਰ ਕਰਨ ਲਈ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਸਰਪ੍ਰਸਤ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਰੇਖਾ ਦੀ ਅਗਵਾਈ ਹੇਠ ਪ੍ਰੋਗਰਾਮ ਬਹੁਤ ਹੀ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਹਰਜਿੰਦਰ ਕੌਰ ਡੀ.ਸੀ.ਪੀ.ਓ ਮਾਨਸਾ ਨੇ ਸ਼ਿਰਕਤ ਕੀਤੀ। ਗੈਸਟ ਆਫ ਆਨਰ ਵਜੋਂ ਨਿਰਮਲਾ ਰਾਣੀ, ਸੀ.ਡੀ.ਪੀ.ਓ. ਬੁਢਲਾਡਾ), ਸਰਬਜੀਤ ਕੌਰ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਰਾਜਿੰਦਰ ਕੁਮਾਰ, ਡਾ. ਦੀਪਿਕਾ, ਸੁਖਦੀਪ ਕੌਰ ਅਤੇ ਹਰਦੇਵ ਕਮਲ ਨੇ ਸਮਾਗਮ ਦੀ ਸ਼ੋਭਾ ਵਧਾਈ। ਪ੍ਰਦਰਸ਼ਨੀ ਦੌਰਾਨ ਕੜਾਈਦਾਰ ਸੂਟ, ਸੁੰਦਰ ਚਾਦਰਾਂ, ਡਿਜ਼ਾਇਨਰ ਕੁੜਤੇ-ਪਜਾਮੇ, ਰੰਗ-ਬਿਰੰਗੀਆਂ ਫੁਲਕਾਰੀਆਂ ਅਤੇ ਵੇਸਟ ਮਟੀਰੀਅਲ ਨਾਲ ਤਿਆਰ ਕੀਤੀਆਂ ਵੱਖ-ਵੱਖ ਸਜਾਵਟੀ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਹਰ ਇਕ ਨਮੂਨੇ ਵਿੱਚ ਵਿਦਿਆਰਥੀਆਂ ਦੀ ਬਾਰੀਕੀ, ਰਚਨਾਤਮਕਤਾ ਅਤੇ ਮਿਹਨਤ ਸਾਫ਼ ਝਲਕ ਰਹੀ ਸੀ। ਚੇਅਰਮੈਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਲਜ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਸਕਿਲ ਬੇਸਡ ਅਤੇ ਰੋਜ਼ਗਾਰਮੁਖੀ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਲਜ ਦਾ ਮਕਸਦ ਕੇਵਲ ਡਿਗਰੀ ਪ੍ਰਦਾਨ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਅਤੇ ਲਾਈਵ ਪ੍ਰੋਜੈਕਟਾਂ ਰਾਹੀਂ ਵਿਦਿਆਰਥੀਆਂ ਨੂੰ ਉਦਯੋਗਿਕ ਪੱਧਰ ਦੀ ਤਿਆਰੀ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਬਾਰਵੀਂ ਕਲਾਸ ਤੋਂ ਬਾਅਦ ਬੀ.ਐਸ.ਸੀ. ਫੈਸ਼ਨ ਡਿਜ਼ਾਈਨਿੰਗ ਵਰਗੇ ਸਕਿਲ ਅਧਾਰਿਤ ਕੋਰਸ ਚੁਣ ਕੇ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦਿਓ। ਇਹ ਪ੍ਰਦਰਸ਼ਨੀ ਕਾਲਜ ਦੀਆਂ ਉਪਲਬਧੀਆਂ ਅਤੇ ਵਿਦਿਆਰਥੀਆਂ ਦੇ ਰਚਨਾਤਮਕ ਹੁਨਰ ਦਾ ਜੀਵੰਤ ਸਬੂਤ ਸਾਬਤ ਹੋਈ।

LEAVE A REPLY

Please enter your comment!
Please enter your name here