

ਮਾਨਸਾ (ਸਾਰਾ ਯਹਾਂ) : ਪੰਜਾਬ ਅੰਦਰ ਸਿਹਤ-ਸਿੱਖਿਆ,ਕਾਨੂੰਨ ਵਿਵਸਥਾ ਭੰਗ,ਨਜਾਇਜ਼ ਮਾਈਨਿੰਗ ਨਸ਼ਾ ਅਤੇ ਦਿਨ ਦਿਹਾੜੇ ਕਤਲ,ਫਰੋਤੀਆਂ ਲਗਾਤਾਰ ਵੱਧ ਰਹੀਆਂ ਨੇ ਪਰ ਪੰਜਾਬ ਦੇ ਸੀੱਐਮ ਮਾਨ ਪੰਜਾਬ ਨੂੰ ਲਾਵਾਰਸ ਛੱਡ ਬਾਕੀ ਸੂਬਿਆਂ ਵਿੱਚ ਆਇਸੋ ਆਰਾਮ ਲਈ ਘੁੰਮ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਹਲਕਾ ਵਿਖੇ ਪਾਰਟੀ ਦੀ ਮਜਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੀਟਿੰਗ ਦੌਰਾਨ ਕੀਤਾ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਸੁਵਿਧਾ ਦੇ ਵੱਡੇ-ਵੱਡੇ ਢੰਡੋਰੇ ਪਿੱਟ ਰਹੇ ਹਨ ਪਰ ਆਪ ਆਪਣਾ ਇਲਾਜ ਮਹਿੰਗੇ ਹਸਪਤਾਲਾਂ ਵਿੱਚ ਕਰਵਾ ਰਹੇ ਹਨ ਉਹਨਾਂ ਕਿਹਾ ਕਿ ਅਗਰ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਮਹੱਲਾ ਕਲੀਨਿਕ ਜਾਂ ਵੱਡੇ ਹਸਪਤਾਲ ਖੋਲੇ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਆਪਣਾ ਇਲਾਜ ਉਹਨਾਂ ਮਹੱਲਾ ਕਲੀਨਿਕਾਂ ਵਿੱਚ ਕਿਉਂ ਨਹੀਂ ਕਰਵਾ ਰਹੇ।ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਨਾਮ ਦੇ ਹੀ ਮੁੱਖ ਮੰਤਰੀ ਹਨ ਪਰ ਪੰਜਾਬ ਸਰਕਾਰ ਨੂੰ ਇਹਨਾਂ ਦੇ ਦਿੱਲੀ ਵਾਲੇ ਆਕਾ ਚਲਾ ਰਹੇ ਹਨ।ਉਹਨਾਂ ਕਿਹਾ ਕਿ ਸਤਾ ਹਾਸਲ ਕਰਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਦੂਜੇ ਨੇਤਾਵਾਂ ਅਤੇ ਪਰਿਵਾਰਾਂ ਉੱਪਰ ਸਿਕਿਉਰਟੀ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਸਨ ਪਰ ਹੁਣ ਸਤਾ ਹਾਸਲ ਕਰਨ ਤੋਂ ਬਾਅਦ ਸਭ ਕੁਝ ਉਲਟ ਕਰ ਰਹੇ ਹਨ ਚਾਹੇ ਸਿਕਿਉਰਟੀ ਹੋਵੇ ਚਾਹੇ ਹੂਟਰ ਵਾਲੀਆ ਕਾਰਾਂ ਦੇ ਕਾਫਲੇ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਪਾਰਟੀ ਦੇ ਕਾਰਨਾਮਿਆਂ ਤੋਂ ਇਨੇ ਅੱਕ ਚੁੱਕੇ ਹਨ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਚਾਣ ਚੁੱਕੇ ਹਨ ਹੁਣ ਆਉਣ ਵਾਲੀਆਂ ਚੋਣਾਂ ਵਿੱਚ ਆਪ ਪਾਰਟੀ ਦੇ ਝਾੜੂ ਨਾਲ ਹੀ ਇਹਨਾਂ ਦੀ ਪੰਜਾਬ ਚੋਂ ਸਫ਼ਾਈ ਕਰਨਗੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਲਗਾਤਾਰ ਵੱਧਦੀ ਜਾ ਰਹੀ ਹੈ ਉਹਨਾਂ ਕਿਹਾ ਕਿ ਇੱਕ ਅਧਿਕਾਰੀ ਵੱਲੋਂ ਇਸ ਦਾ ਖੁਲਾਸਾ ਕੀਤਾ ਗਿਆ ਤੇ ਸੀਐਮ ਮਾਨ ਨੂੰ ਅਧਿਕਾਰੀ ਵੱਲੋਂ ਇੱਕ ਲੈਟਰ ਵੀ ਲਿਖਿਆ ਗਿਆ ਹੈ ਕਿ ਰੋਪੜ ਦੇ ਵਿੱਚ ਸਰੇਆਮ ਨਜਾਇਜ਼ ਮਾਈਨਿੰਗ ਹੋ ਰਹੀ ਹੈ ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਪਾਰਟੀ ਦੀ ਪੰਜਾਬ ਸਰਕਾਰ ਪੰਜਾਬ ਲਈ ਕਿੰਨੀ ਕ ਗੰਭੀਰ ਹੈ ਉਹਨਾਂ ਕਿਹਾ ਪੰਜਾਬ ਚ ਨਜਾਇਜ਼ ਮਾਈਨਿੰਗ ਰੋਕ ਕੇ 40 ਹਾਜਾਰ ਕਰੋੜ ਆਮਦਨ ਵਧਾਉਣ ਦੀਆਂ ਗੱਲਾਂ ਕਰਨ ਵਾਲੀ ਆਪ ਪਾਰਟੀ ਸੱਤਾ ਹਾਸਲ ਕਰਨ ਤੋਂ ਬਾਅਦ ਹੁਣ ਆਪਣੀਆਂ ਜੇਬਾਂ ਭਰਨ ਤੇ ਲੱਗੀ ਹੋਏ ਉਹਨਾ ਕਿਹਾ ਕਿ ਨਾ ਹੀ ਔਰਤਾ ਨੂੰ ਹਾਲੇ ਤੱਕ ਇੱਕ-ਇੱਕ ਹਾਜਾਰ ਦਿੱਤਾ ਨਾ ਹੀ ਨੋਜਵਾਨਾ ਨੂੰ ਨੋਕਰੀਆ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਭਲਾ ਕਰਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀਦਲ ਹੈ ਜਿਸ ਨੇ ਪੰਜਾਬ ਦੀ ਤਰੱਕੀ ਲਈ ਹਰ ਇੱਕ ਉਪਰਾਲਾ ਕੀਤਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਅੰਦਰ ਸਰਕਾਰ ਬਣਨ ਤੋਂ ਬਾਅਦ ਪੰਜਾਬ ਅੰਦਰ ਅਜਿਹੇ ਕਾਨੂੰਨ ਬਣਾਏ ਜਾਣਗੇ ਤਾਂ ਕਿ ਨਸ਼ਾ ਤਸਕਰੀ ਕਰਨ ਵਾਲਾ ਕੋਈ ਵੀ ਵਿਅਕਤੀ ਨਸਾ ਤਸਕਰੀ ਨਾ ਕਰ ਸਕੇ।ਉਹਨਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਹਰ ਵਰਗ ਨੂੰ ਖੁਸ਼ਹਾਲ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਹਰ ਕਦਮ ਉਠਾਏਗਾ। ਇਸ ਮੌਕੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ,ਸ਼੍ਰੋਮਣੀ ਅਕਾਲੀਦਲ ਇਸਤਰੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਗੋਬਿੰਦ ਕੌਰ ਅਤੇ ਕਰਮਜੀਤ ਕੌਰ ਸਮਾਓ ਇਸਤਰੀ ਵਿੰਗ ਜਿਲਾ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀਦਲ ਵੱਡੀ ਜਿੱਤ ਹਾਸਿਲ ਕਰਕੇ ਸਰਕਾਰ ਬਣਾ ਸਕੇ ਉਹਨਾਂ ਕਿਹਾ ਕਿ ਲੋਕ ਬਾਕੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੇ ਲਈ ਉਤਾਵਲੇ ਹਨ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ,ਇਸਤਰੀ ਵਿੰਗ ਆਗੂ ਅਤੇ ਵਰਕਰ ਮੌਜੂਦ ਸਨ























