*ਹਲਕਾ ਬੁਢਲਾਡਾ ਦੇ ਤਿੰਨ ਪਿੰਡਾਂ ਨੂੰ ਮਿਲੇਗੀ ਘੱਟ ਵੋਲਟੇਜ ਤੋਂ ਨਿਜਾਤ; 50 ਲੱਖ ਦੀ ਲਾਗਤ ਨਾਲ ਨਵਾਂ ਬਿਜਲੀ ਬਰੇਕਰ ਸਥਾਪਿਤ: ਪ੍ਰਿੰਸੀਪਲ ਬੁੱਧ ਰਾਮ*

0
19

ਬੁਢਲਾਡਾ/ਮਾਨਸਾ, 27 ਫਰਵਰੀ (ਸਾਰਾ ਯਹਾਂ/ਅਮਨ ਮਹਿਤਾ): ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਅੱਜ 66 ਕੇ.ਵੀ. ਗਰਿਡ ਦਾਤੇਵਾਸ ਵਿਖੇ ਇੱਕ ਨਵੇਂ ਬਿਜਲੀ ਬਰੇਕਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਨਵੇਂ ਸਿਸਟਮ ਦੇ ਲੱਗਣ ਨਾਲ ਇਲਾਕੇ ਦੇ ਤਿੰਨ ਪਿੰਡਾਂ ਗੋਬਿੰਦਪੁਰਾ, ਜਲਵੇੜਾ ਅਤੇ ਸੰਘਰੇੜੀ ਦੇ ਹਜ਼ਾਰਾਂ ਖਪਤਕਾਰਾਂ ਨੂੰ ਬਿਜਲੀ ਦੀ ਕਿੱਲਤ ਅਤੇ ਘੱਟ ਵੋਲਟੇਜ ਦੀ ਪੁਰਾਣੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ।

ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਪਿੰਡਾਂ ਨੂੰ ਸਪਲਾਈ 66 ਕੇ.ਵੀ. ਗਰਿਡ ਬਰੇਟਾ ਤੋਂ ਮਿਲਦੀ ਸੀ। ਲਾਈਨ ਦੇ ਅਖੀਰ ਵਿੱਚ ਹੋਣ ਕਾਰਨ ਵੋਲਟੇਜ ਬਹੁਤ ਘੱਟ ਜਾਂਦੀ ਸੀ, ਜਿਸ ਨਾਲ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਭਾਰੀ ਦਿੱਕਤ ਆਉਂਦੀ ਸੀ।

 ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਬਿਜਲੀ ਬੋਰਡ ਦੇ ਐਕਸੀਅਨ ਅਤੇ ਐੱਸ.ਡੀ.ਓ. ਨਾਲ ਤਾਲਮੇਲ ਕਰਕੇ ਇਸ ਦਾ ਵਿਸ਼ੇਸ਼ ਅਨੁਮਾਨ ਤਿਆਰ ਕਰਵਾਇਆ ਸੀ ਅਤੇ ਇਸ ਪ੍ਰੋਜੈਕਟ ‘ਤੇ ਲਗਭਗ 50 ਲੱਖ ਰੁਪਏ ਦੀ ਲਾਗਤ ਆਈ ਹੈ। 

ਵਿਧਾਇਕ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਇਹ ਸਾਰਾ ਖਰਚਾ ਮਹਿਕਮੇ ਵੱਲੋਂ ਕਰਵਾਇਆ ਗਿਆ ਹੈ ਅਤੇ ਆਮ ਲੋਕਾਂ ‘ਤੇ ਇੱਕ ਪੈਸੇ ਦਾ ਵੀ ਬੋਝ ਨਹੀਂ ਪੈਣ ਦਿੱਤਾ ਗਿਆ।

ਉਦਘਾਟਨ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, “ਮਾਨ ਸਰਕਾਰ ਦੀ ਲੋਕ-ਪੱਖੀ ਸੋਚ ਨੇ ਜਨਤਾ ਦੇ ਮਨਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ ਕਿ ਇਹ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

ਇਸ ਮੌਕੇ ਗੁਰਸੇਵਕ ਸਿੰਘ ਐਸ. ਡੀ. ਉ. ਬਰੇਟਾ, ਗੁਰਤੇਜ ਸਿੰਘ ਰਿਟਾ: ਜੇ ਈ ,ਡਾਕਟਰ ਜੋਗਿੰਦਰ ਸਿੰਘ, ਕੁਲਦੀਪ ਸਿੰਘ ਪੰਚ, ਕਰਮਜੀਤ ਸਿੰਘ ਗੱਗੀ, ਗੁਰਵਿੰਦਰ ਸਿੰਘ ਕੌਮੀ ਪ੍ਰਧਾਨ, ਗੁਰਦੀਪ ਸਿੰਘ ਸਰਪੰਚ ਦਿਆਲਪੁਰ, ਬਲਵਾਨ ਸਿੰਘ ਜਲਵੇੜਾ, ਰਜਿੰਦਰ ਸਿੰਘ ਸਰਪੰਚ ਅਤੇ ਸਮੂਹ ਪੰਚਾਇਤ ਗੋਬਿੰਦਪੁਰਾ ਤੋ ਇਲਾਵਾ ਸਰਪੰਚ  ਸੰਘਰੇੜੀ ਅਤੇ ਨੇੜਲੇ ਪਿੰਡਾਂ ਦੇ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here