*ਸੰਤ ਨਿਰੰਕਾਰੀ ਮੰਡਲ ਵਲੋਂ ਪ੍ਰੋਜੈਕਟ “ਅਮ੍ਰਿਤ” ਅਧੀਨ ਕੀਤੀ ਸਿਵਲ ਸਕੱਤਰੇਤ ਦੀ ਸਫਾਈ*

0
92

ਮਾਨਸਾ  22 ਫਰਵਰੀ(ਸਾਰਾ ਯਹਾਂ/ਮੁੱਖ ਸੰਪਾਦਕ)  : ਸੰਤ ਨਿਰੰਕਾਰੀ ਮੰਡਲ ਮਾਨਸਾ ਵਲੋਂ ਬਾਬਾ ਹਰਦੇਵ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਸਤਿਗੁਰੂ ਮਾਤਾ ਸੁਦਿਕਸ਼ਆ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਸਕੱਤਰੇਤ ਦੀ ਸਫਾਈ ਕੀਤੀ ਗਈ।ਇਹ ਜਾਣਕਾਰੀ ਦਿੰਦਿਆਂ ਮੰਡਲ ਦੇ ਮੈਂਬਰ ਰਿਟਾਇਰਡ ਪੀ.ਸੀ.ਐਸ ਓਮ ਪ੍ਰਕਾਸ਼ ਨੇ ਦੱਸਿਆ ਕਿ ਨਿਰੰਕਾਰੀ ਮੰਡਲ ਦੇ ਪ੍ਰੋਜੈਕਟ “ਅਮ੍ਰਿਤ” ਦੇ ਸਲੋਗਨ “ਸਵੱਛ ਜਲ ਸਵੱਛ ਮਨ” ਹੇਠ ਇਹ ਸਫ਼ਾਈ ਕੀਤੀ ਗਈ ਹੈ ਇਹ ਸਫ਼ਾਈ ਨਿੰਰਕਾਰੀ ਮੰਡਲ ਦੀਆਂ ਸਾਰੇ ਭਾਰਤ ਵਿੱਚ ਚਲ ਰਹੀਆਂ ਇਕਾਈਆਂ ਵਲੋਂ ਕੀਤੀ ਗਈ ਹੈ ਇਸਦਾ ਮਕਸਦ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਵਾਰੇ ਜਾਗਰੂਕ ਕਰਨਾ ਹੈ ਜਿਵੇਂ ਕਿ ਸਲੋਗਨ ਸਵੱਛ ਜਲ ਸਵੱਛ ਮਨ ਤੋਂ ਹੀ ਸਮਝ ਆਉਂਦੀ ਹੈ ਕਿ ਸਾਫ਼ ਸੁਥਰੇ ਵਾਤਾਵਰਣ ਵਿੱਚ ਹੀ ਸਵੱਛ ਮਨ ਦਾ ਵਾਸ ਹੁੰਦਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਸਵਾਰਥ ਸੇਵਾ ਦਾ ਆਨੰਦ ਹੀ ਵਖਰਾ ਹੈ ਅਤੇ ਇਸ ਤਰ੍ਹਾਂ ਦੀ ਸੇਵਾ ਜਿਸ ਵਿੱਚ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹਈਆ ਕਰਵਾਇਆ ਜਾਵੇ ਉਸ ਸਾਫ਼ ਸੁਥਰੇ ਵਾਤਾਵਰਣ ਨਾਲ ਬੀਮਾਰੀਆਂ ਤੋਂ ਬਚਿਆ ਜਾ ਸਕੇ ਇਹ ਸਭ ਤੋਂ ਉੱਤਮ ਸੇਵਾ ਹੈ ਉਨ੍ਹਾਂ ਮੰਡਲ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਇਸ ਮੁਹਿੰਮ ਸਮੇਂ ਪਹੁੰਚ ਕੇ ਸੰਗਤ ਵਿੱਚ ਸੇਵਾ ਭਾਵਨਾ ਦੇਖਣ ਦਾ ਵਿਲੱਖਣ ਅਨੁਭਵ ਹੋਇਆ ਹੈ।
ਇਸ ਮੌਕੇ ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਨਿਰੰਕਾਰੀ ਮੰਡਲ ਵਲੋਂ ਅਜਿਹੇ ਸਮਾਜਸੇਵੀ ਕੰਮ ਲਗਾਤਾਰ ਕੀਤੇ ਜਾਂਦੇ ਹਨ ਅਤੇ ਮੰਡਲ ਵਲੋਂ ਕੋਰਟ ਕੰਪਲੈਕਸ ਵਿਖੇ ਪੰਜ ਸਾਲ ਪਹਿਲਾਂ ਲਗਾਏ ਗਏ ਪੌਦੇ ਜਿਨ੍ਹਾਂ ਦੀ ਮੰਡਲ ਦੀ ਸੰਗਤ ਵਲੋਂ ਲਗਾਤਾਰ ਸੰਭਾਲ ਕੀਤੀ ਜਾ ਰਹੀ ਹੈ ਅੱਜ ਵੱਡੇ ਰੁੱਖ ਬਣ ਗਏ ਹਨ ਜੋ ਕਿ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ ਉਨ੍ਹਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਜਿਹੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਮੌਕੇ ਮੰਡਲ ਦੇ ਸੀਨੀਅਰ ਮੈਂਬਰ ਖੂਨਦਾਨੀ ਹਰਬੰਸ ਸਿੰਘ ਨੇ ਦੱਸਿਆ ਕਿ ਮੰਡਲ ਦੇ ਮੁੱਖ ਸੇਵਾਦਾਰ ਰਵੀ ਕੁਮਾਰ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਅੱਜ ਜਿੱਥੇ ਸਿਵਲ ਸਕੱਤਰੇਤ ਅਤੇ ਕੋਰਟ ਕੰਪਲੈਕਸ ਦੀ ਸਫਾਈ ਕੀਤੀ ਗਈ ਹੈ ਉਸ ਦੇ ਨਾਲ ਹੀ ਪਹਿਲਾਂ ਲਗਾਏ ਗਏ ਰੁੱਖਾਂ ਦੇ ਨਾਲ ਦੀ ਜਗ੍ਹਾ ਨੂੰ ਸਾਫ਼ ਕਰਕੇ ਨਵੇਂ ਰੁੱਖ ਲਗਾਏ ਗਏ ਹਨ ਉਨ੍ਹਾਂ ਦੱਸਿਆ ਕਿ ਅਜਿਹੇ ਸੇਵਾ ਦੇ ਕੰਮ ਮੰਡਲ ਵਲੋਂ ਮਿਲਦੇ ਨਿਰਦੇਸ਼ਾਂ ਅਨੁਸਾਰ ਸਮੇਂ ਸਮੇਂ ਤੇ ਕੀਤੇ ਜਾਂਦੇ ਹਨ ਅਤੇ ਸਮੂਹ ਮੈਂਬਰਾਂ ਵਲੋਂ ਪਰਿਵਾਰਕ ਮੈਂਬਰਾਂ ਸਮੇਤ ਪਹੁੰਚ ਕੇ ਸੇਵਾ ਨਿਭਾਈ ਜਾਂਦੀ ਹੈ।

LEAVE A REPLY

Please enter your comment!
Please enter your name here