*ਡਾ. ਭੀਮ ਸੈਨ ਸਿੰਗਲਾ, ਕੰਪਿਊਟਰ ਵਿਭਾਗ ਨੂੰ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੁਰ ਨੇਬਰਹੁੱਡ ਕੈਂਪਸ ਰੱਲਾ, ਜ਼ਿਲ੍ਹਾ ਮਾਨਸਾ ਦੇ ਮੁਖੀ ਵਜੋਂ ਤਾਇਨਾਤ ਕੀਤਾ ਗਿਆ*

0
50

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਡਾ. ਭੀਮ ਸੈਨ ਸਿੰਗਲਾ, ਕੰਪਿਊਟਰ ਵਿਭਾਗ ਨੂੰ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੁਰ ਨੇਬਰਹੁੱਡ ਕੈਂਪਸ ਰੱਲਾ, ਜ਼ਿਲ੍ਹਾ ਮਾਨਸਾ ਦੇ ਮੁਖੀ ਵਜੋਂ ਤਾਇਨਾਤ ਕੀਤਾ ਗਿਆ। ਅਹੁਦਾ ਸੰਭਾਲਣ ਮੌਕੇ ਸਾਬਕਾ ਮੁਖੀ ਡਾ ਮੁਨੀਸ਼ ਕੁਮਾਰ , ਡਾ ਹਸਨ ਸਰਦਾਰ ਮੋਫ਼ਰ ,ਡਾ. ਲੱਖਵਿੰਦਰ ਸਿੰਘ ਰੱਖੜਾ(ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਢਿੱਲਵਾਂ), ਡਾ. ਗੁਰਸੇਵਕ ਸਿੰਘ (ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ), ਸ੍ਰ ਨਿਰਮਲ ਸਿੰਘ( COEM ਯੂਨੀਵਰਸਿਟੀ ਨੇਬਰਹੁੱਡ ਕੈਂਪਸ ਰਾਮਪੂਰਾ) ਵੱਲੋਂ ਸੰਬੋਧਨ ਕਰਦੇ ਹੋਏ ਮੁਬਾਰਕਬਾਦ ਦਿੱਤੀ ਗਈ।ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਡਾ ਹਸਨ ਸਰਦਾਰ ਮੋਫ਼ਰ ਵੱਲੋਂ ਕੈਂਪਸ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਗਿਆ ਕਿ ਪਿੰਡ ਰੱਲਾ ਦੀ ਨਗਰ ਪੰਚਾਇਤ ਵੱਲੋਂ 2006 ਵਿੱਚ 110 ਏਕੜ ਜ਼ਮੀਨ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਦੇ ਮੰਤਵ ਵਜੋਂ ਦਾਨ ਕੀਤੀ ਗਈ ਸੀ। ਡਾ਼ ਭੀਮ ਸੈਨ ਸਿੰਗਲਾ ਦੀ ਨਿਯੁਕਤੀ ਹਿੱਤ ਮਾਨਯੋਗ ਵਾਇਸ ਚਾਂਸਲਰ ਸਾਹਿਬ ਡਾ ਜਗਦੀਪ ਸਿੰਘ ਜੀ,ਡੀਨ ਅਕਾਦਮਿਕ ਮਾਮਲੇ ਡਾ ਜਸਵਿੰਦਰ ਸਿੰਘ ਬਰਾੜ ਜੀ ਅਤੇ ਰਜਿਸਟਰਾਰ ਡਾ ਦਵਿੰਦਰ ਸਿੰਘ ਸਿੱਧੂ‌ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਰੋਸਾ ਜਤਾਉਣ ਤੇ ਧੰਨਵਾਦ ਕੀਤਾ ਗਿਆ। ਮੌਕੇ ਤੇ ਪ੍ਰੋ ਦੇਵ ਕਰਨ(ਢਿਲਵਾਂ ਕਾਲਜ), ਪ੍ਰੋ ਕੁਲਵਿੰਦਰ ਸਿੰਘ ਗੁੱਜਰਾਂ, ਪ੍ਰੋ ਮਨਪ੍ਰੀਤ ਕੌਰ, ਪ੍ਰੋ ਸੁਦੀਪ ਗਰੇਵਾਲ, ਪ੍ਰੋ ਰਾਜਵਿੰਦਰ ਕੌਰ, ਪ੍ਰੋ ਜਸਪਾਲ ਸ਼ਰਮਾ, ਸ੍ਰੀ ਸੰਦੀਪ ਕਪੂਰ (ਸਿਸਟਮ ਮੈਨੇਜਰ), ਸੁਖਪਾਲ ਕੌਰ ਅਤੇ ਪ੍ਰੇਮ ਸਿੰਘ (ਸੀਨੀਅਰ ਸਹਾਇਕ), ਸ੍ਰੀ ਗੁਰਮੇਲ ਸਿੰਘ(ਜੇ ਟੀ ਏ) , ਸ੍ਰੀ ਬਜਿੰਦਰ ਕੁਮਾਰ, ਸ੍ਰੀ ਮਤੀ ਜਸਵੀਰ ਕੌਰ, ਸ੍ਰੀਮਤੀ ਬਲਜੀਤ ਕੌਰ, ਸ੍ਰੀ ਮਤੀ ਜਸਵਿੰਦਰ ਕੌਰ, ਸ੍ਰੀ ਮਨਪ੍ਰੀਤ ਸਿੰਘ,ਸ੍ਰੀ ਗੁਰਪ੍ਰੀਤ ਸਿੰਘ (ਸਕਿਊਰਟੀ ਗਾਰਡ)ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here