*ਮਾਨਸਾ ਵਿੱਚ ਰੋਮਾਂਚਕ ਟੂਰਨਾਮੈਂਟ, ਅਜੇ ਕੁਮਾਰ ਸਰਮੇਘਾ ਦੀ ਕਮੈਂਟਰੀ ਬਣੀ ਖਾਸ ਆਕਰਸ਼ਣ*

0
55

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ): ਮਾਨਸਾ ਵਿੱਚ Baba Deep Singh Sports & Welfare Club ਵੱਲੋਂ ਆਯੋਜਿਤ ਕ੍ਰਿਕਟ ਟੂਰਨਾਮੈਂਟ ਖੇਡ ਪ੍ਰੇਮੀਆਂ ਲਈ ਵੱਡਾ ਆਕਰਸ਼ਣ ਬਣਿਆ ਹੋਇਆ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਦੇ ਕਈ ਰਾਜਾਂ ਤੋਂ ਟੀਮਾਂ ਭਾਗ ਲੈ ਰਹੀਆਂ ਹਨ, ਜਿਸ ਨਾਲ ਮੁਕਾਬਲੇ ਕਾਫੀ ਰੋਮਾਂਚਕ ਅਤੇ ਉੱਚ ਦਰਜੇ ਦੇ ਹੋ ਰਹੇ ਹਨ।

ਮੈਚਾਂ ਦੀ ਰੌਣਕ ਨੂੰ ਹੋਰ ਵੀ ਚਾਰ ਚੰਦ ਲਗਾਏ ਪ੍ਰਸਿੱਧ ਕਮੈਂਟੇਟਰ Ajay Kumar Sarmegha ਦੀ ਜੋਸ਼ੀਲੀ ਅਤੇ ਪ੍ਰਭਾਵਸ਼ਾਲੀ ਕਮੈਂਟਰੀ ਨੇ। ਉਨ੍ਹਾਂ ਦੀ ਆਵਾਜ਼ ਨੇ ਮੈਦਾਨ ਵਿੱਚ ਮੌਜੂਦ ਦਰਸ਼ਕਾਂ ਨੂੰ ਹੀ ਨਹੀਂ, ਸਗੋਂ ਦੂਰੋਂ ਮੈਚ ਦੇਖ ਰਹੇ ਲੋਕਾਂ ਨੂੰ ਵੀ ਹਰ ਗੇਂਦ ਨਾਲ ਜੋੜ ਕੇ ਰੱਖਿਆ।

ਭੂਖ, ਮੁਸ਼ਕਿਲਾਂ, ਤਾਣੇ — ਸਭ ਸਹ ਕੇ ਵੀ ਮੁਸਕੁਰਾਇਆ ਹਾਂ,
ਮੈਂ ਸਰਮੇਘਾ ਦਾ ਪੁੱਤ ਹਾਂ, ਆਵਾਜ਼ ਨਾਲ ਇਤਿਹਾਸ ਬਣਾਇਆ ਹਾਂ।

ਅਜੇ ਕੁਮਾਰ ਸਰਮੇਘਾ ਦਾ ਜਨਮ 18 ਫ਼ਰਵਰੀ 1992 ਨੂੰ ਸਰਮੇਘਾ ਪਿੰਡ, ਜ਼ਿਲ੍ਹਾ Reasi, Jammu & Kashmir ਵਿੱਚ ਹੋਇਆ। ਬਚਪਨ ਤੋਂ ਹੀ ਕ੍ਰਿਕਟ ਕਮੈਂਟਰੀ ਦਾ ਸ਼ੌਂਕ ਰੱਖਣ ਵਾਲੇ ਅਜੇ ਕੁਮਾਰ ਨੇ ਕਈ ਸਾਲਾਂ ਤੱਕ ਸੰਘਰਸ਼ ਕੀਤਾ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ Mr. Jagdish ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਕਈ ਵਾਰ ਉਹ ਭੁੱਖੇ ਪੇਟ ਵੀ ਮੁਫ਼ਤ ਕਮੈਂਟਰੀ ਕਰਦੇ ਰਹੇ, ਪਰ ਆਪਣੇ ਸੁਪਨੇ ਤੋਂ ਕਦੇ ਪਿੱਛੇ ਨਹੀਂ ਹਟੇ।

ਉਨ੍ਹਾਂ ਨੇ ਕਈ ਪ੍ਰਸਿੱਧ ਖਿਡਾਰੀਆਂ ਦੇ ਇੰਟਰਵਿਊ ਕੀਤੇ ਹਨ, ਜਿਵੇਂ ਕਿ Abhishek Sharma, Arshdeep Singh, Vaibhav Arora, Navdeep Saini ਆਦਿ।

ਇਸ ਮੌਕੇ ‘ਤੇ ਮਾਨਸਾ ਵਿੱਚ ਕ੍ਰਿਕਟ ਦੇ ਫਾਊਂਡਰ Jatinder Agra ਨੇ ਅਜੇ ਕੁਮਾਰ ਸਰਮੇਘਾ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਐਸੇ ਕਮੈਂਟੇਟਰ ਖਿਡਾਰੀਆਂ ਵਿੱਚ ਜੋਸ਼ ਭਰ ਦੇਂਦੇ ਹਨ, ਜਿਸ ਨਾਲ ਖੇਡ ਦਾ ਦਰਜਾ ਹੋਰ ਵੀ ਵਧੀਆ ਹੋ ਜਾਂਦਾ ਹੈ ਅਤੇ ਦਰਸ਼ਕ ਵੀ ਰੋਮਾਂਚਿਤ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮਾਨਸਾ ਦੀ ਧਰਤੀ ਹਮੇਸ਼ਾਂ ਪ੍ਰਤਿਭਾਵਾਂ ਨੂੰ ਮੰਚ ਦਿੰਦੀ ਰਹੀ ਹੈ ਅਤੇ ਅਜੇ ਕੁਮਾਰ ਵਰਗੀਆਂ ਆਵਾਜ਼ਾਂ ਖੇਡਾਂ ਨੂੰ ਨਵੀਂ ਉਚਾਈਆਂ ‘ਤੇ ਲੈ ਜਾਂਦੀਆਂ ਹਨ।

ਜਿਵੇਂ ਮਾਨਸਾ ਦੀ ਧਰਤੀ ਨੇ ਹਮੇਸ਼ਾਂ ਪ੍ਰਤਿਭਾਵਾਂ ਨੂੰ ਮੰਚ ਦਿੱਤਾ ਹੈ, ਉਸੇ ਤਰ੍ਹਾਂ ਇਹ ਧਰਤੀ ਮਿਸਟਰ Ajay Kumar Sarmegha ਦੀ ਆਵਾਜ਼ ਨੂੰ ਵੀ ਦੁਨੀਆ ਦੇ ਮੰਚ ਤੱਕ ਲੈ ਜਾਣ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਏਗੀ।

LEAVE A REPLY

Please enter your comment!
Please enter your name here