*ਟੈਕਸ ਮੁਕਤ ਸਮਝੌਤਾ ਦੇਸ਼ ਨਾਲ ਧੋਖਾ – ਭਾਕਿਯੂ ਏਕਤਾ ਡਕੌਂਦਾ*

0
46

ਮਾਨਸਾ 9 ਫਰਵਰੀ (ਸਾਰਾ ਯਹਾਂ) :   ਬੀਤੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਕੀਤੇ ਟੈਕਸ ਮੁਕਤ ਸਮਝੌਤੇ ਦੇ ਵਿਰੋਧ ਵਿੱਚ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਪੁਤਲੇ ਫੂਕੇ ਗਏ  ਅਤੇ ਸਰਕਾਰ ਵਿਰੋਧੀ ਨਾਹਰੇਬਾਜ਼ੀ ਕੀਤੀ ਗਈ । ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ । ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਭਾਰਤ ਵੱਲੋਂ ਕੀਤਾ ਸਮਝੌਤਾ, ਮੁਲਕ ਨੂੰ ਕਾਲੇ ਹਨੇਰੇ ਵਿੱਚ ਧੱਕੇਗਾ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਾਂਵੇ ਲੋਕ ਹਿਤੈਸ਼ੀ ਹੋਣ ਦੇ ਦਾਅਵੇ ਠੋਕ ਰਹੀ ਹੈ ਪਰ ਅਸਿੱਧੇ ਰੂਪ ਵਿੱਚ ਲੋਕਾਂ ਦੀ ਕਿਰਤ ਨੂੰ ਲੁੱਟਣ ਦੀ ਗੱਲ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਜਿੱਥੇ ਸਮਝੌਤੇ ਨਾਲ ਬਾਹਰੀ ਅਨਾਜ ਦੀ ਮੁਲਕ ਵਿੱਚ ਦਰਾਮਦ ਹੋਏਗੀ ਉੱਥੇ ਹੀ ਮੁਲਕ ਅੰਦਰ ਪੈਦਾ ਹੋਣ ਵਾਲੇ ਅਨਾਜ ਦੀ ਬੇਕਦਰੀ ਹੋਣੀ ਤਹਿ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਜੀਐਮ ਬੀਜਾਂ ਦੀ ਦੇਸ਼ ਅੰਦਰ ਦਾਖਲੇ ਦੀ ਚਾਲ ਨੂੰ ਪਹਿਲਾਂ ਲੋਕਾਂ ਨੇ ਨਾਕਾਮ ਕਰ ਦਿੱਤਾ ਸੀ ਪਰ ਹੁਣ ਇਸ ਸਮਝੌਤੇ ਰਾਹੀਂ ਇਸ ਮਨਸ਼ਾ ਨੂੰ ਪੂਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਿੱਥੇ ਇਸ ਸਮਝੌਤੇ ਨਾਲ ਕਿਸਾਨੀ ਸਮੇਤ ਹਰ ਵਰਗ ਪ੍ਰਭਾਵਿਤ ਹੋਏਗਾ ਅਤੇ ਇਹ ਸਮਝੌਤੇ ਦੇਸ਼ ਨੂੰ ਬਲਦੀ ਦੇ ਬੂਹੇ ਵਿੱਚ ਧੱਕੇਗਾ ॥ ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨੂੰ ਵਾਪਿਸ ਕਰਵਾਉਣ ਲਈ ਵੱਡੀ ਲੜਾਈ ਦੀ ਲੋੜ ਹੈ । ਜਿਸਦਾ ਪਹਿਲਾ ਪੜਾਅ ਪਿੰਡਾਂ ਵਿੱਚ ਪੁਤਲੇ ਫੂਕ ਕੇ ਲੋਕਾਂ ਨੂੰ ਜਾਗਰੂਕ ਕਰਕੇ ਤਹਿ ਕੀਤਾ ਜਾ ਰਿਹਾ ਹੈ । 

LEAVE A REPLY

Please enter your comment!
Please enter your name here