*ਜ਼ਿਲ੍ਹਾ ਭਾਪਾ ਦਫ਼ਤਰ ਮਾਨਸਾ ਵਿਖੇ ਕੀਤੀ ਮੀਟਿੰਗ/ ਭਾਜਪਾ ਮੰਡਲ ਸਿਟੀ 1 ਦੀ ਟੀਮ ਦਾ ਐਲਾਨ/ ਆਸ਼ੀਸ਼ ਅੱਗਰਵਾਲ ਵੱਲੋਂ ਜੀਵਨ ਜਿੰਦਲ ਅਤੇ ਅਸ਼ੋਕ ਰੱਤੀ ਨੂੰ ਜਨਰਲ ਸਕੱਤਰ ਦੀ ਭੂਮਿਕਾ ਦਿੱਤੀ*

0
69
filter: 0; fileterIntensity: 0.000000; filterMask: 0; captureOrientation: 0; hdrForward: 0; shaking: 0.000000; highlight: 0; algolist: 0; multi-frame: 1; brp_mask: 8; brp_del_th: 0.0087,0.0000; brp_del_sen: 0.1000,0.1000; delta:1; bokeh:1; module: photo;hw-remosaic: false;touch: (-1.0, -1.0);sceneMode: 3145728;cct_value: 0;AI_Scene: (-1, -1);aec_lux: 286.0;aec_lux_index: 0;albedo: ;confidence: ;motionLevel: 0;weatherinfo: null;temperature: 28;

ਮਾਨਸਾ, 22 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਾਰਤੀਯ ਜਨਤਾ ਪਾਰਟੀ ਜ਼ਿਲ੍ਹਾ ਮਾਨਸਾ ਦੀ ਸਮੂਚੀ ਲੀਡਰਸ਼ਿਪ ਵੱਲੋਂ ਭਾਜਪਾ ਦਫ਼ਤਰ ਵਿਖੇ ਕੀਤੀ ਗਈ ਵਿਸ਼ਾਲ ਮੀਟਿੰਗ। ਮੀਟਿੰਗ ਦਾ ਮੁੱਖ ਏਜੰਡਾ ਮਾਨਸਾ ਸਿਟੀ 1 ਦੀ ਟੀਮ ਦੀ ਚੋਣ। ਜਿਸ ਵਿੱਚ ਅਸ਼ੀਸ਼ ਅੱਗਰਵਾਲ ਨੇ ਆਪਣੀ ਟੀਮ ਦਾ ਐਲਾਨ ਕੀਤਾ। 

ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਭਾਜਪਾ ਹਮੇਸ਼ਾ ਆਪਣੇ ਪਾਰਟੀ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚਲਦੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਜਾਣੂ ਹੋ ਗਏ ਹਨ। ਹਰਿਆਣਾ ਵਿੱਚ ਦੀ ਭਾਜਪਾ ਸਰਕਾਰ ਨੇ ਵਿਕਾਸ ਕਾਰਜਾਂ ਅਤੇ ਆਮ ਲੋਕਾਂ ਲਈ ਅਨੇਕਾਂ ਸਕੀਮਾਂ ਦਿੱਤੀਆਂ ਹਨ। ਜਿਵੇਂ ਕਿ ਪੰਜਾਬ ਸਰਕਾਰ 1500 ਰੁਪਏ ਪੈਨਸ਼ਨ ਦਿੰਦੀ ਹੈ ਪਰ ਭਾਜਪਾ ਸਰਕਾਰ 2500 ਰੁਪਏ ਦਿੰਦੀ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਮੌਜੂਦ ਹਨ।

ਇਸ ਮੌਕੇ ਤੇ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਜਨਰਲ ਸਕੱਤਰ ਜ਼ਿਲ੍ਹਾ ਮਾਨਸਾ ਨੇ ਕਿਹਾ ਕਿ ਮੈਂ ਵਧਾਈਆਂ ਦਿੰਦਾ ਹਾਂ ਨਵੇਂ ਅਹੁਦੇਦਾਰਾਂ ਨੂੰ ਅਤੇ ਨਾਲ ਹੀ ਇਹ ਵੀ ਬੇਨਤੀ ਕਰਦਾ ਹਾਂ ਕਿ ਤਨੋਂ ਮਨੋਂ ਪਾਰਟੀ ਲਈ ਮਿਹਨਤ ਕਰਨ ਤਾਂ ਜ਼ੋ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਅਤੇ 2027 ਦੀਆਂ ਚੋਣਾਂ ਵਿੱਚ ਸਾਡੀ ਪਾਰਟੀ ਦੀ ਸ਼ਾਨਦਾਰ ਜਿੱਤ ਪ੍ਰਾਪਤ ਹੋਵੇ। ਸਾਡੀ ਪਾਰਟੀ ਹਮੇਸ਼ਾ ਗਰੀਬ ਮਜ਼ਦੂਰਾਂ, ਕਿਸਾਨਾਂ ਅਤੇ ਵਪਾਰੀ ਵਰਗ ਦੇ ਹਿੱਤਾਂ ਲਈ ਕੰਮ ਕਰਦੀ ਹੈ। ਅੰਤ ਵਿੱਚ ਅਸ਼ੀਸ਼ ਅੱਗਰਵਾਲ ਨੇ ਸਮੂਚੀ ਲੀਡਰਸ਼ਿਪ ਅਤੇ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡੀ ਸਾਰੀ ਟੀਮ ਸਖ਼ਤ ਤੋਂ ਸਖ਼ਤ ਮਿਹਨਤ ਕਰੇਗੀ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸਾਰੀਆਂ ਸੀਟਾਂ ਤੇ ਸਾਡਾ ਕਬਜ਼ਾ ਹੋਵੇਗਾ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹੇ ਦੇ ਉੱਪ ਪ੍ਰਧਾਨ ਵਿਨੋਦ ਕਾਲੀ ਜੀ ਨੇ ਨਿਭਾਈ। 

ਇਸ ਮੌਕੇ ਤੇ ਅਸ਼ੋਕ ਮੱਤੀ, ਗੁਰਸ਼ਰਨ ਸਿੰਘ, ਕਮਲੇਸ਼ ਰਾਣੀ, ਬਿੱਟੂ ਸ਼ਰਮਾ ਅਤੇ ਗੌਤਮ ਸ਼ਰਮਾ ਨੂੰ ਉਪ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ| ਅੰਤ ਵਿੱਚ 

ਨੀਪੁੰਨ ਗੋਇਲ, ਭਾਵਿਸ਼ ਗਰਗ, ਨਰੇਸ਼ ਗੋਇਲ, ਦੀਪਕ ਬਾਂਸਲ, ਸੁਖਜੀਤ ਜਿੱਤੀ ਨੂੰ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਲਕਸ਼ ਬਾਂਸਲ ਨੂੰ ਯੁਵਾ ਮੋਰਚਾ, ਬੰਟੀ ਸਿੰਘ ਨੂੰ ਐਸਸੀ ਮੋਰਚਾ ਅਮਨ ਕਟੋਦੀਆ ਨੂੰ ਓਬੀਸੀ ਮੋਰਚਾ, ਹੈਪੀ ਖਾਨ ਨੂੰ ਘੱਟ ਸੰਖਿਆ ਮੋਰਚਾ, ਸਾਹਿਲ ਜਿੰਦਲ ਨੂੰ ਆਈਟੀ ਕਨਵੀਨਰ, ਸ਼ਿਵਮ ਗਰਗ ਨੂੰ ਸੋਸ਼ਲ ਮੀਡੀਆ ਕਨਵੀਨਰ, ਰੋਹਿਤ ਭੰਮਾ ਨੂੰ ਮੀਡੀਆ ਕਨਵੀਨਰ ਕ੍ਰਿਸ਼ਨ ਸਿੰਗਲਾ ਨੂੰ ਮਨਕੀ ਬਾਤ ਕਨਵੀਨਰ ਲਗਾਇਆ ਗਿਆ, ਮੰਡਲ ਦੀ ਕਾਰਜਕਾਰਨੀ ਵਿੱਚ ਕੈਲਾਸ਼ ਮਿੱਤਲ, ਪ੍ਰਵੀਨ ਸਿੰਘਲਾ, ਦਰਸ਼ਨ ਉਬਾ, ਜਗਤਾਰ ਸਿੰਘ, ਪੱਪੂ ਜੋਗਾ, ਮਨਿੰਦਰ ਮਾਨ ਪ੍ਰੇਮ ਨੰਦਗੜ, ਨੂੰ ਲਿਆ ਗਿਆ।

ਸਾਬਕਾ ਐਮਐਲਏ ਮੰਗਤ ਰਾਏ ਬੰਸਲ

ਜਿਲ੍ਹਾ ਮਹਾ ਮੰਤਰੀ ਮਨੀਸ਼ ਬੱਬੀ ਦਾਨੇਵਾਲੀਆ, ਸਟੇਟ ਮੈਂਬਰ ਸ਼੍ਰੀ ਸਤੀਸ਼ ਗੋਇਲ, ਸ੍ਰੀ ਸੂਰਜ ਛਾਬੜਾ, ਅਮਰਜੀਤ ਕਟੋਦੀਆ, ਮੰਡਲ ਸਿਟੀ ਟੂ ਪ੍ਰਧਾਨ ਪ੍ਰੇਮ ਸਾਗਰ ਭੋਲਾ, ਰੋਹਿਤ ਬੰਸਲ ਹਾਜ਼ਰ ਰਹੇ। 

LEAVE A REPLY

Please enter your comment!
Please enter your name here