

ਮਾਨਸਾ, 19 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਅਪੈਕਸ ਕਲੱਬ ਮਾਨਸਾ ਦੇ ਸਾਲ 2026 ਲਈ ਦੁਬਾਰਾ ਚੁਣੇ ਗਏ ਪ੍ਰਧਾਨ ਸੰਜੀਵ ਪਿੰਕਾ ਦੀ ਅਗਵਾਈ ਹੇਠ ਪਹਿਲੀ ਫੈਮਿਲੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਾਲ 2025 ਚ ਕਲੱਬ ਵੱਲੋਂ ਕੀਤੀਆਂ ਗਈਆਂ ਗਤੀ ਵਿਧਿਆਂ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਨਵੇਂ ਸਾਲ ਲਈ ਸੰਜੀਵ ਪਿੰਕਾ ਨੂੰ ਮੁੜ ਤੋਂ ਕਲੱਬ ਦੇ ਪ੍ਰਧਾਨ ਦੀ ਜ਼ਿਮੇਵਾਰੀ ਦਿੱਤੀ ਗਈ ਹੈ ਅਤੇ ਉਹਨਾਂ ਅਪਣੇ ਨਾਲ ਅਸ਼ਵਨੀ ਜਿੰਦਲ ਨੂੰ ਵਾਈਸ ਪ੍ਰਧਾਨ, ਕਮਲ ਗਰਗ ਨੂੰ ਸਕੱਤਰ, ਧੀਰਜ ਬਾਂਸਲ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਕਲੱਬ ਵਲੋਂ ਸਮਾਜਸੇਵੀ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ।
ਇਸ ਮੌਕੇ ਬੋਲਦਿਆਂ ਡਾਕਟਰ ਮਨੀਸ਼ਾ ਬਾਂਸਲ ਨੇ ਦੱਸਿਆ ਕਿ ਕਲੱਬ ਚ ਪਰਿਵਾਰਕ ਮਾਹੌਲ ਹੈ ਅਤੇ ਕਲੱਬ ਵੱਲੋਂ ਸਮੇਂ ਸਮੇਂ ਤੇ ਧਾਰਮਿਕ ਸਥਾਨਾਂ ਤੇ ਲਿਜਾਣ ਨਾਲ ਬੱਚਿਆਂ ਨੂੰ ਧਾਰਮਿਕ ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਧਾਰਮਿਕ ਆਸਥਾ ਨਾਲ ਜੁੜਦੇ ਹਨ। ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਇਸ ਸਾਲ ਵਿੱਚ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਕਲੱਬ ਮੈਂਬਰਾਂ ਦਾ ਪਰਿਵਾਰਕ ਟੂਰ ਸ਼੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ।
ਇਸ ਮੌਕੇ ਧਰਮਪਾਲ ਸਿੰਗਲਾ, ਧੀਰਜ ਬਾਂਸਲ, ਐਡਵੋਕੇਟ ਵਨੀਤ ਗਰਗ, ਰਜਨੀਸ਼ ਮਿੱਤਲ, ਭੁਪੇਸ਼ ਜਿੰਦਲ, ਰਾਧੇ ਸ਼ਿਆਮ, ਵਿਨੋਦ ਬਾਂਸਲ, ਸਤੀਸ਼ ਗਰਗ, ਨਵੀਨ ਜਿੰਦਲ, ਕਿ੍ਸ਼ਨ ਗਰਗ, ਬਨੀਤ ਗੋਇਲ, ਅਨਿਲ ਗਰਗ, ਰਮਨ ਗੁਪਤਾ ਸਮੇਤ ਮੈਂਬਰ ਹਾਜ਼ਰ ਸਨ।























