ਮਾਨਸਾ ਦੇ ਵਿੱਦਿਆਰਥੀਆ ਨੇ ਬਾਬਾ ਫਰੀਦ ਗਰੁੱਪ ਵੱਲੋ ਲਏ ਗਏ ਆਡੀਸ਼ਨ ਵਿੱਚ ਸਫਲਤਾ ਹਾਸਿਲ ਕੀਤੀ

0
10
ਮਾਨਸਾ {ਜੋਨੀ ਜਿੰਦਲ} ਸਥਾਨਕ ਹੋਲੀ ਹਾਰਟ ਹਾਈ ਸਕੂਲ ਦੇ ਵਿੱਦਿਆਰਥੀਆ ਨੇ ਬਾਬਾ ਫਰੀਦ ਗਰੁੱਪ  ਵੱਲੋ ਲਏ ਗਏ ਆਡੀਸ਼ਨ  ਵਿੱਚ ਹਿੱਸਾ ਲੈਕੇ ਅਗਲੇ ਮੁਕਾਬਲੇ  ਲਈ ਸਫਲਤਾ  ਹਾਸਿਲ ਕੀਤੀ ।  ਭੰਗੜੇ ਵਿੱਚ ਅਰਸ਼ਦੀਪ ਸਿੰਘ{ਨੋਵੀ},ਸਮੀਰ ਖਾਨ{ਨੋਵੀ} ਨੇ ਗੀਤ  ਮੁਕਾਬਲੇ ਵਿੱਚ ਸਿਲੈਕਸਨ ਕਰਵਾਈ।ਇੱਕ ਹੋਰ  ਮੁਕਾਬਲਾ ਟਾਟਾ ਬਿਲਡਿੰਗ ਇੰਡਿਆ ਵੱਲੋ ਕਰਵਾਇਆ ਗਿਆ ਜਿਸ ਵਿੱਚ ਸਕੂਲ  ਦੀ ਵਿਦਿਆਰਥਣ ਗਜਲ ਜਿਲੇ  ਵਿੱਚ ਫਸਟ ਆਉਣ ਤੇ ਚੰੜੀਗੜ ਬੁਲਾ ਕੇ  ਉਸਦਾ ਸਨਮਾਨ ਕੀਤਾ ਗਿਆ ।ਇਹਨਾ ਵਿਦਿਆਰਥੀਆ  ਦੀ ਤਿਆਰੀ ਮੈਡਮ ਸੀਮਾ ,ਮੈਡਮ ਸੁਖਪਾਲ  ਨੇ ਕਰਵਾਈ ਇਸ ਤੋ ਇਲਾਵਾ ਸਕੂਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸਮਰਪਤਿ ਲੇਖ ਮੁਕਾਬਲੇ ਕਰਵਾਏ ਗਏ ।ਇਹ ਮੁਕਾਬਲਾ ਮੈਡਮ ਅੰਜਨਾ ,ਮੈਡਮ ਮੋਨਿਕਾ ਤੇ ਮੈਡਮ ਮਧੂ ਨੇ ਕਰਵਾਈਆ । ਸਕੂਲ ਮਨੈਜਮੈਟ ਕਮੇਟੀ  ਦੇ ਚੇਅਰਮੈਨ ਸ੍ਰੀ ਪਦੀਪ ਸਿੰਗਲਾ ,ਸ੍ਰੀ ਰਾਮ ਚੰਦ  ਅਤੇ ਸ੍ਰੀ ਤੇਜ  ਰਾਮ ਨੇ ਇਹਨਾ  ਵਿਦਿਆਰਥੀਆ ਨੂੰ ਸਨਮਾਨਿਤ ਕੀਤਾ । ਅਖੀਰ ਵਿੱਚ  ਸਕੂਲ ਪ੍ਰਿੰਸੀਪਲ ਸ੍ਰੀ ਜੈਪਾਲ  ਗਰਗ ਨੇ ਵਿਦਿਆਰਥੀਆ  ਨੂੰ ਵਧਾਈ ਦਿੰਦੇ ਹੋਏ ਮਨੈਜਮੈਟ ਕਮੇਟੀ ਦਾ ਧੰਨਵਾਦ ਕੀਤਾ


EDITED BY : SARA YAHA | | Last Updated : 7:30 PM 8 ਦਸੰਬਰ  2018

LEAVE A REPLY

Please enter your comment!
Please enter your name here