*ਧੰਨ ਧੰਨ ਬਾਬਾ ਗੁਰਦਿਆਲ ਦਾਸ ਵੈਲਫੇਅਰ ਸੁਸਾਇਟੀ (ਰਜਿ. 150) ਵੱਲੋਂ ਟ੍ਰੈਫਿਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਿਫਲੈਕਟਰ ਲਗਾਏ*

0
68

ਮਾਨਸਾ, 08 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਧੰਨ ਧੰਨ ਬਾਬਾ ਗੁਰਦਿਆਲ ਦਾਸ ਵੈਲਫੇਅਰ ਸੁਸਾਇਟੀ (ਰਜਿ. 150) ਵੱਲੋਂ ਵੱਧ ਰਹੀ ਧੁੰਦ ਕਾਰਨ ਹੋ ਰਹੇ ਸੜਕ ਹਾਦਸਿਆਂ ਤੋਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮਕਸਦ ਨਾਲ ਤਿੰਨਕੋਣੀ ਚੌਕ, ਮਾਨਸਾ ਵਿਖੇ ਟ੍ਰੈਫਿਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਿਫਲੈਕਟਰ ਲਗਾਉਣ ਦਾ ਕਾਰਜ ਸਫ਼ਲਤਾਪੂਰਵਕ ਸੰਪੰਨ ਕੀਤਾ ਗਿਆ।

ਸੁਸਾਇਟੀ ਦੇ ਪ੍ਰਧਾਨ ਸ੍ਰੀ ਸੰਤਲਾਲ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀ ਦੇ ਮੌਸਮ ਦੌਰਾਨ ਸੰਘਣੀ ਧੁੰਦ ਕਾਰਨ ਦਿੱਖ ਘੱਟ ਹੋ ਜਾਂਦੀ ਹੈ, ਜਿਸ ਨਾਲ ਸੜਕ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਇਸ ਗੰਭੀਰ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਉਪਰਾਲਾ ਕੀਤਾ ਗਿਆ ਹੈ, ਤਾਂ ਜੋ ਆਵਾਜਾਈ ਨੂੰ ਸੁਚਾਰੂ, ਸੁਰੱਖਿਅਤ ਅਤੇ ਹਾਦਸਾ-ਰਹਿਤ ਬਣਾਇਆ ਜਾ ਸਕੇ।

ਇਸ ਮੌਕੇ ’ਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ੍ਰੀ ਸਮੀਰ ਕੁਮਾਰ ਛਾਬੜਾ ਜੀ ਦੇ ਜਨਮਦਿਨ ਦੇ ਉਪਲੱਖ ਵਿੱਚ ਅਰੋੜਾ ਪਰਿਵਾਰ ਅਤੇ ਸਨਾਤਨ ਧਰਮ ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨ ਸਹਿਤ ਯਾਦਗਾਰੀ ਤੋਹਫ਼ਾ ਭੇਟ ਕਰਕੇ ਦਿਲੋਂ ਵਧਾਈਆਂ ਦਿੱਤੀਆਂ ਗਈਆਂ।

ਇਸ ਸਮਾਜ ਸੇਵਾ ਦੇ ਕਾਰਜ ਵਿੱਚ ਬਾਬਾ ਜੀ ਦੇ ਪਰਿਵਾਰ ਅਤੇ ਅਰੋੜਾ ਪਰਿਵਾਰ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ ਅਤੇ ਨਿਸ਼ਕਾਮ ਸੇਵਾ ਭਾਵ ਨਾਲ ਪੂਰਾ ਸਹਿਯੋਗ ਦਿੱਤਾ। ਸੁਸਾਇਟੀ ਵੱਲੋਂ ਟ੍ਰੈਫਿਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ ਗਿਆ।

ਇਸ ਮੌਕੇ ’ਤੇ ਹਾਜ਼ਰ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਪ੍ਰਧਾਨ ਸ੍ਰੀ ਸੰਤਲ ਨਾਗਪਾਲ, ਸ੍ਰੀ ਮਿੱਠੂ ਰਾਮ ਅਰੋੜਾ, ਸ੍ਰੀ ਸਮੀਰ ਛਾਬੜਾ, ਸ੍ਰੀ ਵਿਕਰਮ ਅਰੋੜਾ, ਸ੍ਰੀ ਬਲਵਿੰਦਰ ਨਾਗਪਾਲ, ਸ੍ਰੀ ਸੰਦੀਪ ਤਨੇਜਾ, ਸ੍ਰੀ ਰਵੀ ਅਰੋੜਾ ਅਤੇ ਸ੍ਰੀ ਸੰਦੀਪ ਕੁਮਾਰ , ਭੂਸ਼ਨ ਅਰੋੜਾ, ਮਨੋਜ ਮਿੱਡਾ, ਰਿੰਕੂ ਅਰੋੜਾ, ਪਾਰਸ, ਹਿਮਾਂਸ਼ੂ, ਸ਼ਾਮਲ ਸਨ।

LEAVE A REPLY

Please enter your comment!
Please enter your name here