ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਕੋਰਟ ਕੰਪਲੈਕਸ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ

0
46
ਮਾਨਸਾ, 08 ਦਸੰਬਰ (ਬਲਜੀਤ ਸ਼ਰਮਾ) : ਨੈਸ਼ਨਲ ਲੋਕ ਅਦਾਲਤ ਅੱਜ ਜਿਲ੍ਹਾ ਮਾਨਸਾ ਵਿੱਚ ਇੰਚਾਰਜ ਜਿਲ੍ਹਾ ਅਤੇ ਸੈ਼ਸਨ ਜੱਜ ਸ੍ਰੀ ਦਲਜੀਤ ਸਿੰਘ ਰਲਹਣ ਦੀ ਦੇਖ ਰੇਖ ਵਿੱਚ ਜਿ਼ਲ੍ਹਾ ਕੋਰਟ ਕੰਪਲੈਕਸ ਮਾਨਸਾ, ਕੋਰਟ ਕੰਪਲੈਕਸ ਬੁਢਲਾਡਾ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿੱਚ ਲਗਾਈ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕਰੀਮੀਨਲ ਕਮਪਾਊਡਏਵਲ, 138 ਐਨ.ਆਈ. ਐਕਟ, ਬੈਂਕ ਰੀਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਲੇਬਰ ਡਿਸਪਿਊਟ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ ਕੇਸ, ਮੈਟਰੀਮੋਨੀਅਲ ਕੈਟਾਗਿਰੀ ਦੇ ਕੇਸ, ਐਲ.ਏ.ਸੀ., ਰੈਵਿਨਿਊ ਅਤੇ ਹੋਰ ਕੈਟਾਗਿਰੀ ਕੇਸਾਂ ਦੇ ਨਿਪਟਾਰੇ ਲਈ ਕੋਰਟ ਕੰਪਲੈਕਸ ਮਾਨਸਾ ਵਿੱਚ 3 ਬੈਜ਼ਚਾਂ, ਕੋਰਟ ਕੰਪਲੈਕਸ ਬੁਢਲਾਡਾ ਵਿੱਚ 2 ਬੈਜ਼ਚ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿੱਚ 1 ਬੈਜ਼ਚ ਦਾ ਗਠਨ ਕੀਤਾ ਗਿਆ।
ਕੋਰਟ ਕੰਪਲੈਕਸ ਮਾਨਸਾ ਵਿਖੇ ਇੰਚਾਰਜ ਜਿ਼ਲ੍ਹਾ ਅਤੇ ਸੈ਼ਸਨ ਜੱਜ ਸ੍ਰੀ ਦਲਜੀਤ ਸਿੰਘ ਰਲਹਨ, ਸਿਵਲ ਜੱਜ (ਸੀਨੀਅਰ ਡੀਵੀਜਨ) ਸ੍ਰੀ ਅਮਰਿੰਦਰਪਾਲ ਸਿੰਘ ਅਤੇ ਏ.ਸੀ.ਜੇ.(ਐਸ.ਡੀ.) ਸ੍ਰੀ ਜੇ.ਐਸ. ਮਹਿੰਦੀਰਤਾ ਦੁਆਰਾ ਲਗਾਏ ਗਏ ਬੈਜ਼ਚਾਂ ਦੇ ਵਿੱਚ ਕੁੱਲ 203 ਕੇਸਾਂ ਦਾ, ਕੋਰਟ ਕੰਪਲੈਕਸ ਬੁਢਲਾਡਾ ਵਿਖੇ ਸ੍ਰੀ ਕਮਲਦੀਪ ਸਿੰਘ ਐਸ.ਡੀ.ਜੇ.ਐਮ. ਅਤੇ ਸ੍ਰੀ ਅਜੇਪਾਲ ਸਿੰਘ ਸੀ.ਜੇ.(ਜੇ.ਡੀ.) ਦੁਆਰਾ ਲਗਾਏ ਗਏ ਬੈਜ਼ਚ ਦੇ ਵਿੱਚ ਕੁੱਲ 144 ਕੇਸਾਂ ਦਾ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿਖੇ ਸ੍ਰੀ ਜੀ.ਐਸ. ਸੇਖੋਂ ਐਸ.ਡੀ.ਜੇ.ਐਮ. ਦੁਆਰਾ ਲਗਾਏ ਗਏ ਬੈਜ਼ਚੈ ਦੇ ਵਿੱਚ ਕੁੱਲ 72 ਕੇਸਾਂ ਦਾ ਨਿਪਟਾਰਾ ਰਾਜੀਨਾਮੇ ਰਾਹੀ ਕਰਵਾਇਆ ਗਿਆ। 
ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਮਾਨਸਾ ਵਿੱਚ ਕੁੱਲ 419 ਕੇਸਾਂ ਦਾ ਨਿਪਟਾਰਾ ਰਾਜੀਨਾਮੇ ਰਾਹੀ ਕਰਵਾਇਆ ਗਿਆ, ਜਿਸ ਵਿੱਚ ਕੁੱਲ 3,28,68,748/—(ਤਿੰਨ ਕਰੋੜ, ਅਠਾਈ ਲੱਖ, ਅਠਹਾਟ ਹਜਾਰ ਸੱਤ ਸੋ ਅੜਤਾਲੀ) ਰੂਪੈ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ।
ਇਸ ਮੋਕੇ ਸੀ.ਜੇ.ਐਮ. ਕਮ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਸਮਾ ਦੇਵੀ ਨੇ ਦੱਸਿਆ ਕਿ ਲੋਕ ਅਦਾਲਤ ਤੋ ਪਹਿਲਾਂ ਅਨੇਕਾਂ ਸੈਮੀਨਾਰ ਲਗਾਕੇ ਜਿ਼ਲ੍ਹੇ ਦੇ ਲੋਕਾਂ ਨੂੰ ਲੋਕ ਅਦਾਲਤ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਗਿਆ ਸੀ ਅਤੇ ਬੈਂਕ ਅਤੇ ਬੀਮਾਂ ਕੰਪਨੀਆਂ ਦੇ ਅਫਸਰਾਂ ਅਤੇ ਹੋਰ ਵਿਭਾਗਾਂ ਦੇ ਨੁਮਾਇਦਿਆਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਲੋਕ ਅਦਾਲਤਾਂ ਵਿੱਚ ਕੇਸ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।

EDITED BY : SARA YAHA | | Last Updated : 7:14 PM 8 ਦਸੰਬਰ  2018

LEAVE A REPLY

Please enter your comment!
Please enter your name here