*”ਵੈਸਯ ਸ਼ਿਰੋਮਨੀ ਦੀਵਾਨ ਟੋਡਰ ਮੱਲ ਅਵਾਰਡ” ਨਾਲ 9 ਸ਼ਖ਼ਸੀਅਤਾਂ ਸਨਮਾਨਿਤ*

0
35

ਮਾਨਸਾ, 02 ਜਨਵਰੀ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਵੱਲੋਂ ਪੰਜਾਬ ਪ੍ਰਧਾਨ ਸੁਰਿੰਦਰ ਸਿੰਗਲਾ ਦੀ ਅਗਵਾਈ ਲੁਧਿਆਣਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਕਰਕੇ “ਵੈਸ਼ਯ ਸ਼ਿਰੋਮਨੀ ਦੀਵਾਨ ਟੋਡਰ ਮੱਲ ਅਵਾਰਡ” ਦਿੱਤੇ ਗਏ। ਇਹ ਜਾਣਕਾਰੀ ਦਿੰਦਿਆਂ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਸਮਾਗਮ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਦੇ ਰਾਸ਼ਟਰੀ ਸਰਪ੍ਰਸਤ ਵਿਪਨ ਜੈਨ ਸ਼ਰਮਨ ਦੇ 59ਵੇਂ ਜਨਮ ਦਿਨ ਮੌਕੇ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਕੀਤਾ ਗਿਆ। ਇਸ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਂਪ ਡੀ.ਐਮ.ਸੀ. ਲੁਧਿਆਣਾ ਵੱਲੋਂ ਲਗਾਇਆ ਗਿਆ। ਜਿਸ ਵਿੱਚ ਬਲੱਡ ਬੈਂਕ ਦੀ ਜ਼ਰੂਰਤ ਮੁਤਾਬਿਕ 59 ਯੂਨਿਟ ਖੂਨ ਦਾਨ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਰਾਜਕੀਯ ਸਕੱਤਰ ਹਰਕੇਸ਼ ਮਿੱਤਲ ਨੇ ਦੱਸਿਆ ਕਿ ਇਸ ਸਮਾਗਮ ਸਮੇਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਸਮੇਂ ਸ਼ਲਾਘਾਯੋਗ ਕੰਮ ਬਦਲੇ ਉਨ੍ਹਾਂ ਨੂੰ ਵੈਸ਼ਯ ਸ਼ਿਰੋਮਨੀ ਦੀਵਾਨ ਟੋਡਰ ਮੱਲ ਅਵਾਰਡ 2026 ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਹ ਸਨਮਾਨ ਪ੍ਰਾਪਤ ਕਰਨ ਵਾਲੀਆਂ ਸਖਸ਼ੀਅਤਾਂ ਨਵਾਂਸ਼ਹਿਰ ਦੇ ਐਸ.ਐਸ.ਪੀ. ਤੁਸ਼ਾਰ ਗੁਪਤਾ ਦੇ ਪਿਤਾ ਬਿ੍ਗੇਡੀਅਰ ਦਿਨੇਸ਼ ਗੁਪਤਾ, ਟ੍ਰੈਫਿਕ ਪੁਲਿਸ ਦੇ ਐਸ.ਪੀ. ਗਣੇਂਦਰ ਬਾਂਸਲ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਰਜੇਸ਼ ਜੈਨ ਬੋਬੀ, ਪੰਜਾਬ ਰਾਜ ਸੂਚਨਾ ਵਿਭਾਗ ਦੀ ਡਾਇਰੈਕਟਰ ਖੁਸ਼ਬੂ ਬਾਂਸਲ, ਸਮਾਜਸੇਵੀ ਪ੍ਰਦੀਪ ਗੁਪਤਾ, ਜਗਨਨਾਥ ਫੂਡ ਫਾਰ ਲਾਈਫ ਵੇਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਗੁਪਤਾ, ਉਦਯੋਗਪਤੀ ਮਨੀਸ਼ ਗਰਗ, ਉਦਯੋਗਪਤੀ ਪ੍ਰਵੀਨ ਗੁਪਤਾ,ਨਰ ਸੇਵਾ ਫਾਉਂਡੇਸ਼ਨ ਦੇ ਪ੍ਰਧਾਨ ਬੀ ਡੀ ਗੋਇਲ ਸਮੇਤ ਹਿਮਾਂਸ਼ੂ ਜੈਨ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਭਾਰੀ ਦਵਿੰਦਰ ਅਗਰਵਾਲ, ਜ਼ਿਲ੍ਹਾ ਪ੍ਰਧਾਨ ਦਿਨੇਸ਼ ਅਗਰਵਾਲ, ਜ਼ਿਲਾ ਸਕੱਤਰ ਅਮਿਤ ਗੋਇਲ, ਮਾਨਿਕ ਜੈਨ, ਵਿਪਨ ਜੈਨ ਸਮੇਤ ਫੈਡਰੇਸ਼ਨ ਅਤੇ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਵਿਪਨ ਜੈਨ ਸ਼ਰਮਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ।

LEAVE A REPLY

Please enter your comment!
Please enter your name here