*ਪੰਜਾਬ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ‘ਚ ਹੋਇਆ ਵਾਧਾ! ਜਾਣੋ ਕਿੰਨੀ ਵਧੀ ਸੈਲਰੀ…?*

0
318

Punjab : ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਨੇ ਇਕ ਸਰਕੂਲਰ 24 ਦਸੰਬਰ ਨੂੰ ਜਾਰੀ ਕਰ ਕੇ ਕਾਰਖਾਨਿਆਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ‘ਚ ਨੌਕਰੀ ਕਰਨ ਵਾਲਿਆਂ ਲਈ ਘੱਟੋ-ਘੱਟ ਮਜ਼ਦੂਰੀ ਦਰਾਂ ਵਧਾ ਦਿੱਤੀਆਂ ਹਨ। ਇਹ ਨੋਟੀਫਿਕੇਸ਼ਨ ਇੱਕ ਸਤੰਬਰ 2025 ਤੋਂ ਲਾਗੂ ਕੀਤਾ ਗਿਆ ਹੈ।

ਜਾਣੋ ਕਿੰਨੀ ਵਧੀ ਤਨਖਾਹ?

ਨੋਟੀਫਿਕੇਸ਼ਨ ਅਨੁਸਾਰ ਹੁਣ ਸੂਬੇ ’ਚ ਅਨਸਕਿੱਲਡ (ਚਪੜਾਸੀ, ਚੌਂਕੀਦਾਰ ਤੇ ਹੈਲਪਰ ਆਦਿ) ਲਈ 11726.40 ਰੁਪਏੇ, ਸੈਮੀ ਸਕਿੱਲਡ (ਅਨਸਕਿੱਲਡ ਦੇ ਅਹੁਦੇ ’ਤੇ 10 ਸਾਲ ਦਾ ਤਜਰਬਾ ਜਾਂ ਨਵਾਂ ਆਈ. ਟੀ. ਆਈ. ਡਿਪਲੋਮਾ ਧਾਰਕ) ਲਈ 12506.40 ਰੁਪਏ, ਸਕਿੱਲਡ (ਸੈਮੀ- ਸਕਿੱਲਡ ਅਹੁਦੇ ’ਤੇ 5 ਸਾਲ ਦੇ ਤਜਰਬੇ ਵਾਲੇ ਲੁਹਾਰ ਤੇ ਇਲੈਕਟ੍ਰੀਸ਼ਨ ਆਦਿ) ਲਈ 13403.40 ਰੁਪਏ, ਹਾਈ ਸਕਿੱਲਡ (ਗ੍ਰੈਜੂਏਟ ਤਕਨੀਕੀ ਡਿਗਰੀ ਧਾਰਕ, ਟਰੱਕ ਤੇ ਕ੍ਰੇਨ ਡਰਾਈਵਰ ਆਦਿ) ਲਈ 14435.40 ਰੁਪਏ ਨਿਰਧਾਰਿਤ ਕੀਤੇ ਹਨ।

ਇਸੇ ਤਰ੍ਹਾਂ ਸਟਾਫ਼ ਕੈਟੇਗਿਰੀ-ਏ (ਪੋਸਟ ਗ੍ਰੈਜੂਏਟ ਤੇ ਐੱਮ. ਬੀ. ਏ. ਆਦਿ ) ਲਈ 16896.40 ਰੁਪਏ, ਸਟਾਫ਼ ਕੈਟੇਗਿਰੀ-ਬੀ (ਗ੍ਰੈਜੂਏਟ) ਲਈ 15226.40 ਰੁਪਏ, ਸਟਾਫ਼ ਕੈਟੇਗਿਰੀ-ਸੀ (ਅੰਡਰ ਗ੍ਰੈਜੂਏਟ) ਲਈ 13726.40 ਰੁਪਏ ਅਤੇ ਸਟਾਫ਼ ਕੈਟੇਗਿਰੀ-ਡੀ ( 10ਵੀਂ ਪਾਸ) ਲਈ 12526.40 ਰੁਪਏ ਤਨਖ਼ਾਹ ਤੈਅ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਵਾਧੇ ਤੋਂ ਬਾਅਦ ਮੁਲਾਜ਼ਮਾਂ ਵਿਚਾਲੇ ਖੁਸ਼ੀ ਦਾ ਮਾਹੌਲ ਹੈ।

LEAVE A REPLY

Please enter your comment!
Please enter your name here