*ਮਾਨਸਾ ਜ਼ਿਲਾ ਪ੍ਰੀਸ਼ਦ ਵਿਚ ਆਪ ਨੇ 7, ਅਕਾਲੀ ਦਲ ਨੇ 4 ਸੀਟਾਂ ਜਿੱਤੀਆਂ ਅਕਾਲੀ ਦਲ ਦਾ ਮਾਨਸਾ ਚ ਚੰਗਾ ਪ੍ਰਦਰਸ਼ਨ.!*

0
49

ਮਾਨਸਾ, 19 ਦਸੰਬਰ  (ਸਾਰਾ ਯਹਾਂ/ਮੁੱਖ ਸੰਪਾਦਕ) -ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਮਾਨਸਾ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜ਼ਿਲਾ ਪ੍ਰੀਸ਼ਦ ਦੀਆਂ 11 ਵਿਚੋਂ 7 ਆਪ ਨੇ ਅਤੇ ਅਕਾਲੀ ਦਲ ਨੇ 4 ਸੀਟਾਂ ਜਿੱਤੀਆਂ ਹਨ। ਅਕਾਲੀ ਦਲ ਦੇ ਬਿਹਤਰੀਨ ਪ੍ਰਦਰਸ਼ਨ ਲਈ ਅਕਾਲੀ ਨੇਤਾ ਬਾਗੋਬਾਗ ਹਨ।ਅਕਾਲੀ ਦਲ ਦੇ ਨੇਤਾ ਪ੍ਰੇਮ ਅਰੋੜਾ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ, ਸੁਖਬੀਰ ਸਿੰਘ ਬਾਦਲ ਦੀ ਮਿਹਨਤ, ਕੰਮਾਂ ਤੇ ਮੁੱਦਿਆਂ ਦੀ ਲੋਕਾਂ ਪਹਿਚਾਣ ਕੀਤੀ,ਜਿਸ ਸਦਕਾ ਅਕਾਲੀ ਦਲ ਮੁੜ ਉਭਰਿਆ ਹੈ।ਉਨਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ ਦਲ ਦੀ ਵੱਡੀ ਜਿੱਤ ਉਸਦੇ ਤਕੜੇ ਹੋਣ ਤੇ ਪੰਜਾਬ ਪ੍ਰਤੀ ਅਕਾਲੀ ਦਲ ਦੇ ਪਿਆਰ ਦੀ ਦੇਣ ਹੈ।ਕਾਂਗਰਸ ਪਾਰਟੀ ਜਿਲਾ ਪ੍ਰੀਸ਼ਦ ਦੀ ਕੋਈ ਵੀ ਸੀਟ ਨਹੀਂ ਜਿੱਤ ਸਕੀ ਅਤੇ ਉਸ ਦੇ ਹੱਥ ਖਾਲੀ ਰਹੇ। ਵਿਚ ਪਾਰਟੀ ਦੀ ਆਪਸੀ ਪਾਟੋਧਾੜ ਇਕ ਕਾਰਨ ਮੰਨਿਆ ਜਾ ਰਿਹਾ ਹੈ। ਪਾਰਟੀ ਨੇ ਇਹ ਚੋਣਾਂ ਬਿਨਾਂ ਜ਼ਿਲਾ ਪ੍ਰਧਾਨ ਦੇ ਲੜੀਆਂ, ਕੁੱਝ ਥਾਵਾਂ ਤੇ ਜਿੱਤ ਹਾਸਿਲ ਕਰਨ ਤੋਂ ਬਾਅਦ ਪੰਚਾਇਤ ਸੰਮਤੀ ਦਾ ਕੋਈ ਵੀ ਬਲਾਕ ਕਾਂਗਰਸ ਪਾਰਟੀ ਨਹੀਂ ਜਿੱਤ ਸਕੀ। ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰੀਸ਼ਦ ਵਿਚ ਬੋੜਾਵਾਲ ਜੋਨ ਤੋਂ ਚੁਸਪਿੰਦਰ ਚਹਿਲ 2680, ਅਕਲੀਆ ਤੋਂ ਲਾਭ ਕੌਰ ਨੇ 977, ਅੱਕਾਂਵਾਲੀ ਤੋਂ ਗੁਰਮੀਤ ਕੌਰ 304, ਭੈਣੀਬਾਘਾ ਤੋਂ ਕਰਮ ਸਿੰਘ 1180, ਨੰਗਲ ਕਲਾਂ ਤੋਂ ਹਰਜੀਤ ਸਿੰਘ 294, ਝੁਨੀਰ ਤੋਂ ਗੁਰਮੀਤ ਸਿੰਘ 1342 ਅਤੇ ਝੰਡਾ ਕਲਾਂ ਤੋਂ ਕੁਲਵੰਤ ਸਿੰਘ 931 ਵੋਟਾਂ ਨਾਲ ਜੇਤੂ ਰਹੇ।
ਅਕਾਲੀ ਦਲ ਦੇ ਰਾਏਪੁਰ ਤੋਂ ਗੁਰਨਾਮ ਕੌਰ 2071, ਦਲੇਲ ਸਿੰਘ ਵਾਲਾ ਕਰਮਜੀਤ ਕੌਰ ਸਮਾਓ 1051, ਬੱਛੋਆਣਾ ਤੋਂ ਕੁਲਜੀਤ ਕੌਰ 3172, ਕੁਲਰੀਆਂ ਤੋਂ ਜਸਵੀਰ ਸਿੰਘ ਜੱਸੂ 1598 ਵੋਟਾਂ ਨਾਲ ਜੇਤੂ ਰਹੇ।
ਬਲਾਕ ਸੰਮਤੀ ਵਿਚ ਅਕਾਲੀ ਦਲ ਮਾਨਸਾ ਬਲਾਕ ਵਿਚੋਂ 18, ਆਪ 8, ਕਾਂਗਰਸ 2, ਅਜਾਦ 2, ਨਿਰਵਿਰੋਧ 1, ਝੁਨੀਰ ਬਲਾਕ ਵਿਚੋਂ ਆਪ 9, ਅਕਾਲੀ ਦਲ 8, ਕਾਂਗਰਸ 4, ਬਲਾਕ ਬੁਢਲਾਡਾ ਵਿਚੋਂ ਆਪ 12, ਅਕਾਲੀ ਦਲ 9, ਅਜਾਦ 1, 3 ਨਿਰਵਿਰੋਧ, ਸਰਦੂਲਗੜ੍ਹ ਵਿਚੋਂ ਆਪ 8, ਅਕਾਲੀ ਦਲ 4, ਭਾਜਪਾ 1, ਅਜਾਦ 1, 1 ਨਿਰਵਿਰੋਧ ਜੇਤੂ ਰਹੇ।
ਚੋਣਾਂ ਦੇ ਨਤੀਜਿਆਂ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਪੰਚਾਇਤ ਸੰਮਤੀ ਮਾਨਸਾ ਦੇ 24 ਜ਼ੋਨਾਂ ਲਈ ਚੋਣ ਹੋਈ ਸੀ ਅਤੇ ਇਕ ਜ਼ੋਨ ’ਚ ਆਜ਼ਾਦ ਉਮੀਦਵਾਰ ਨਿਰਵਿਰੋਧ ਜੇਤੂ ਰਿਹਾ। ਬੁਰਜ ਢਿੱਲਵਾਂ ਸ਼੍ਰੋਮਣੀ ਅਕਾਲੀ ਦਲ, ਬੁਰਜ ਰਾਠੀ ਸ਼੍ਰੋਮਣੀ ਅਕਾਲੀ ਦਲ, ਖਿਆਲਾ ਕਲਾਂ ਆਪ, ਕੋਟਲੀ ਕਲਾਂ ਆਪ, ਤਾਮਕੋਟ ਸ਼੍ਰੋਮਣੀ ਅਕਾਲੀ ਦਲ, ਦਲੇਲ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ, ਚਕੇਰੀਆ ਹੋਰ, ਭੈਣੀ ਬਾਘਾ ਸ਼੍ਰੋਮਣੀ ਅਕਾਲੀ ਦਲ, ਠੂਠੀਆਂਵਾਲੀ ਆਪ, ਖਾਰਾ ਕਾਂਗਰਸ, ਮਾਨਬੀਬੜੀਆਂ ਆਪ, ਹੋਡਲਾ ਕਲਾਂ ਸ੍ਰੋਮਣੀ ਅਕਾਲੀ ਦਲ, ਫਫੜੇ ਭਾਈ ਕੇ ਆਪ, ਖੀਵਾ ਕਲਾਂ ਸ੍ਰੋਮਣੀ ਅਕਾਲੀ ਦਲ, ਹੀਰੋ ਕਲਾਂ ਸ੍ਰੋਮਣੀ ਅਕਾਲੀ ਦਲ, ਸਹਾਰਨਾ ਕਾਂਗਰਸ, ਕਿਸ਼ਨਗੜ੍ਹ ਫਰਵਾਹੀ ਆਪ, ਧਲੇਵਾਂ ਸ਼੍ਰੋਮਣੀ ਅਕਾਲੀ ਦਲ, ਸਮਾਓਂ ਆਪ, ਮੱਤੀ ਸ਼੍ਰੋਮਣੀ ਅਕਾਲੀ ਦਲ, ਮਾਖਾ ਚਹਿਲਾਂ ਆਪ, ਭੁਪਾਲ ਕਲਾਂ ਸ੍ਰੋਮਣੀ ਅਕਾਲੀ ਦਲ, ਅਕਲੀਆ ਸ੍ਰੋਮਣੀ ਅਕਾਲੀ ਦਲ, ਰੱਲਾ ਹੋਰ ਜੇਤੂ ਰਹੇ ਅਤੇ ਉੱਭਾ ਵਿਖੇ ਹੋਰ ਉਮੀਦਵਾਰ ਦੀ ਨਿਰਵਿਰੋਧ ਚੋਣ ਹੋਈ।
ਪੰਚਾਇਤ ਸੰਮਤੀ ਝੁਨੀਰ ਦੇ 21 ਜ਼ੋਨਾਂ ਲਈ ਚੋਣ ਹੋਈ ਸੀ ਜਿਸ ਦੇ ਨਤੀਜੇ ਵਿਚ ਧਿੰਗੜ ਤੋਂ ਆਪ, ਪੇਰੋਂ ਤੋਂ ਸ਼੍ਰੋਮਣੀ ਅਕਾਲੀ ਦਲ, ਟਾਂਡੀਆਂ ਤੋਂ ਸ਼੍ਰੋਮਣੀ ਅਕਾਲੀ ਦਲ, ਦਲੀਏਵਾਲੀ ਅਕਾਲੀ ਦਲ, ਰਾਏਪੁਰ ਅਕਾਲੀ ਦਲ, ਮਾਖਾ ਅਕਾਲੀ ਦਲ, ਉੱਲਕ ਅਕਾਲੀ ਦਲ, ਬੀਰੇਵਾਲਾ ਜੱਟਾਂ ਕਾਂਗਰਸ, ਕੋਟ ਧਰਮੂ ਆਪ, ਬਾਜੇਵਾਲਾ ਕਾਂਗਰਸ, ਫਤਹਿਪੁਰ ਆਪ, ਖਿਆਲੀ ਚਹਿਲਾਂਵਾਲੀ ਅਕਾਲੀ ਦਲ, ਝੁਨੀਰ ਆਪ, ਕੋਰਵਾਲਾ ਆਪ, ਜਵਾਹਰਕੇ ਆਪ, ਮਾਖੇਵਾਲਾ ਅਕਾਲੀ ਦਲ, ਨੰਗਲ ਕਲਾਂ ਕਾਂਗਰਸ, ਮੂਸਾ ਆਪ, ਖੋਖਰ ਕਲਾਂ ਆਪ, ਘਰਾਂਗਣਾ ਆਪ, ਦੂਲੋਵਾਲ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ।
ਪੰਚਾਇਤ ਸੰਮਤੀ ਬੁਢਲਾਡਾ ਦੇ 22 ਜ਼ੋਨਾਂ ਲਈ ਚੋਣ ਹੋਈ ਸੀ ਅਤੇ ਤਿੰਨ ਜ਼ੋਨਾਂ ਤੋਂ ਆਜ਼ਾਦ ਉਮੀਦਵਾਰ ਨਿਰਵਿਰੋਧ ਚੁਣੇ ਗਏ। ਕਣਕਵਾਲ ਚਹਿਲਾਂ ਤੋਂ ਆਪ, ਗੁੜੱਦੀ ਤੋਂ ਆਜ਼ਾਦ, ਦੋਦੜਾ ਤੋਂ ਆਪ, ਚੱਕ ਭਾਈਕੇ ਤੋਂ ਆਪ, ਮਲਕੋਂ ਤੋਂ ਆਪ, ਗੁਰਨੇ ਕਲਾਂ ਆਪ, ਚੱਕ ਅਲੀਸ਼ੇਰ ਅਕਾਲੀ ਦਲ, ਮੱਲ ਸਿੰਘ ਵਾਲਾ ਤੋਂ ਅਕਾਲੀ ਦਲ, ਅਹਿਮਦਪੁਰ ਆਪ, ਦਿਆਲਪੁਰਾ ਆਪ, ਮੰਡੇਰ ਅਕਾਲੀ ਦਲ, ਕਲੀਪੁਰ ਅਕਾਲੀ ਦਲ, ਕੁਲਰੀਆਂ ਅਕਾਲੀ ਦਲ, ਬਖ਼ਸ਼ੀਵਾਲਾ ਅਕਾਲੀ ਦਲ, ਬਹਾਦਰਪੁਰ ਆਪ, ਮਘਾਣੀਆਂ ਆਪ, ਧਰਮਪੁਰਾ ਆਪ, ਅੱਕਾਂਵਾਲੀ ਆਪ, ਅਚਾਨਕ ਅਕਾਲੀ ਦਲ, ਫੁੱਲੂਵਾਲਾ ਡੋਡ ਅਕਾਲੀ ਦਲ, ਹਾਕਮਵਾਲਾ ਅਕਾਲੀ ਦਲ, ਬੱਛੋਆਣਾ ਆਪ ਦੇ ਉਮੀਦਵਾਰ ਜੇਤੂ ਰਹੇ। ਇਸ ਤੋਂ ਇਲਾਵਾ ਕਿਸ਼ਨਗੜ੍ਹ, ਬਰ੍ਹੇ ਤੇ ਰੱਲੀ ਵਿਖੇ ਆਜ਼ਾਦ ਉਮੀਦਵਾਰ ਨਿਰਵਿਰੋਧ ਚੁਣੇ ਗਏ।
ਪੰਚਾਇਤ ਸੰਮਤੀ ਸਰਦੂਲਗੜ੍ਹ ਦੇ 14 ਜ਼ੋਨਾਂ ਲਈ ਚੋਣ ਹੋਈ ਸੀ ਅਤੇ ਇਕ ਜ਼ੋਨ ’ਚ ਆਪ ਉਮੀਦਵਾਰ ਦੀ ਨਿਰਵਿਰੋਧ ਚੋਣ ਹੋਈ। ਫੱਤਾ ਮਾਲੋਕਾ ਤੋਂ ਭਾਜਪਾ, ਝੰਡੂਕੇ ਸ਼੍ਰੋਮਣੀ ਅਕਾਲੀ ਦਲ, ਭੂੰਦੜ ਆਪ, ਜਟਾਣਾ ਕਲਾਂ ਆਪ, ਖ਼ੈਰਾ ਕਲਾਂ ਆਜ਼ਾਦ, ਕਰੰਡੀ ਤੋਂ ਆਪ, ਝੰਡਾ ਖੁਰਦ ਆਜ਼ਾਦ, ਝੰਡਾ ਕਲਾਂ ਅਕਾਲੀ ਦਲ, ਸਰਦੂਲੇਵਾਲਾ ਆਪ, ਭਗਵਾਨਪੁਰ ਹੀਂਗਣਾ ਆਪ, ਹੀਰਕੇ ਆਪ, ਮੀਰਪੁਰ ਕਲਾਂ ਅਕਾਲੀ ਦਲ, ਕੁਸਲਾ ਅਕਾਲੀ ਦਲ ਅਤੇ ਸੰਘਾ ਵਿਖੇ ਆਪ ਦੇ ਉਮੀਦਵਾਰ ਜੇਤੂ ਰਹੇ ਅਤੇ ਆਹਲੁਪੁਰ ਵਿਖੇ ਆਪ ਉਮੀਦਵਾਰ ਨਿਰਵਿਰੋਧ ਚੁਣਿਆ ਗਿਆ।
ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ 11 ਜ਼ੋਨਾਂ ਲਈ ਚੋਣ ਹੋਈ। ਅਕਲੀਆ ਵਿਚ ਆਪ, ਦਲੇਲ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ, ਬੋੜਾਵਾਲ ਆਪ, ਬੱਛੋਆਣਾ ਅਕਾਲੀ ਦਲ, ਕੁਲਰੀਆਂ ਅਕਾਲੀ ਦਲ, ਅੱਕਾਂਵਾਲੀ ਆਪ, ਭੈਣੀ ਬਾਘਾ ਆਪ, ਨੰਗਲ ਕਲਾਂ ਆਪ, ਰਾਏਪੁਰ ਅਕਾਲੀ ਦਲ, ਝੁਨੀਰ ਆਪ, ਝੰਡਾ ਕਲਾਂ ਆਪ ਦੇ ਉਮੀਦਵਾਰ ਜੇਤੂ ਰਹੇ।

LEAVE A REPLY

Please enter your comment!
Please enter your name here