

ਮਾਨਸਾ, 16 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਮੋਬਾਈਲ ਫੋਨ ’ਤੇ ਈ-ਚਲਾਨ ਭੇਜਕੇ ਸਰਦੂਲਗੜ੍ਹ ਅਤੇ ਕਿਸੇ ਕੰਪਨੀ ਵਿੱਚ ਪੈਸੇ ਲਗਾਕੇ ਉਸ ਨੂੰ ਦੁੱਗਣੇ ਕਰਨ ਦਾ ਲਾਲਚ ਦੇਕੇ ਦੋ ਨੌਜਵਾਨਾਂ 74 ਲੱਖ 95 ਹਜ਼ਾਰ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਗਿਆ। ਪੀੜਤ ਨੌਜਵਾਨ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ। ਠੱਗੀ ਮਾਰਨ ਵਾਲੇ ਵਿਅਕਤੀਆਂ ਦੀ ਹਾਲੇ ਤੱਕ ਕੋਈ ਵੀ ਪਹਿਚਾਣ ਨਹੀਂ ਹੋ ਸਕੀ ਹੈ। ਸਾਈਬਰ ਕ੍ਰਾਈਮ ਮਾਨਸਾ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲੀਸ ਨੂੰ ਮਾਨਸਾ ਵਾਸੀ ਰਜ਼ਤ ਕੁਮਾਰ ਨੇ ਸ਼ਿਕਾਇਤ ਕਰਕੇ ਦੱਸਿਆ ਕਿ ਉਸਦੀ ਇੰਸਟਗ੍ਰਾਮ ਰਾਹੀਂ ਕਿਸੇ ਵਿਅਕਤੀ ਨਾਲ ਪਹਿਚਾਣ ਹੋਈ ਅਤੇ ਬਾਅਦ ਵਿੱਚ ਵੱਟਸਐਪ ਰਾਹੀਂ ਉਸ ਨੂੰ ਟਰੇਨਿੰਗ ਗਰੁੱਪ ਪੈਸੇ ਲਾਉਣ ਲਈ ਕਿਹਾ। ਉਸ ਨੇ ਦੱਸਿਆ ਕਿ ਉਸ ਨੇ 61 ਲੱਖ 71 ਹਜ਼ਾਰ 178 ਰੁਪਏ ਲਗਾਏ, ਬਾਅਦ ਵਿੱਚ ਉਸ ਨੂੰ ਇਸਦਾ ਕੁੱਝ ਵੀ ਬਰਾਮਦ ਨਹੀਂ ਹੋਇਆ।ਰਜ਼ਤ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨਾਲ ਇਹ ਠੱਗੀ ਵੱਜੀ ਹੈ।
ਇਸ ਤੋਂ ਇਲਾਵਾ ਸਰਦੂਲਗੜ੍ਹ ਦੇ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਦੇ ਮੋਬਾਈਲ ’ਤੇ ਇੱਕ ਈ-ਚਲਾਨ ਲਿੰਕ ਆਇਆ, ਜਿਸ ਰਾਹੀਂ ਉਸਤੋਂ ਬੈਂਕ ਖਾਤਾ ਲੈ ਲਿਆ ਗਿਆ ਅਤੇ ਉਸਦੇ ਖਾਤੇ ਵਿਚੋਂ 13 ਲੱਖ 24 ਹਜ਼ਾਰ ਰੁਪਏ ਉਡ ਗਏ।
ਸਾਈਬਰ ਕ੍ਰਾਇਮ ਮਾਨਸਾ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਦੋਨੋਂ ਮਾਮਲਿਆਂ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਸੂਰਵਾਰਾਂ ਦੀ ਭਾਲ ਅਤੇ ਪਹਿਚਾਣ ਕੀਤੀ ਜਾ ਰਹੀ ਹੈ।























