*ਬਹਿਸਬਾਜ਼ੀ ਦੌਰਾਨ ਗੋਲੀ ਚੱਲਨ ਨਾਲ ਦੋ ਜਣੇ ਜਖ਼ਮੀ..! ਪੁਲੀਸ ਨੇ ਚਾਰ ਜਣਿਆਂ ’ਤੇ ਕੀਤਾ ਮਾਮਲਾ ਦਰਜ*

0
46

ਮਾਨਸਾ, 11 ਦਸੰਬਰ  (ਸਾਰਾ ਯਹਾਂ/ਮੁੱਖ ਸੰਪਾਦਕ)  : ਪੁਰਾਣੀ ਰਾਜਿੰਸ਼ ਦੇ ਤਹਿਤ ਬਹਿਸਬਾਜ਼ੀ ਦੌਰਾਨ ਗੋਲੀਆਂ ਚਲਾਕੇ ਉਨ੍ਹਾਂ ਨੂੰ ਜਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।
ਪੁਲੀਸ ਤੋਂ ਮਿਲੇ ਵੇਰਵਿਆਂ ਅਨੁਸਾਰ 8 ਦਸੰਬਰ ਦੀ ਸ਼ਾਮ ਸ਼ਹਿਰ ਦੇ ਸੂਰੀਆ ਪੈਲਿਸ ਲਾਗੇ ਕੁੱਝ ਨੌਜਵਾਨਾਂ ਦੀ ਆਪਸੀ ਬਹਿਸ ਹੋਈ। ਇਸ ਦੌਰਾਨ ਕੁੱਝ ਨੌਜਵਾਨਾਂ ਨੇ ਦੂਜਿਆ ’ਤੇ ਗੋਲੀ ਚਲਾ ਦਿੱਤੀ, ਜਿਸ ਵਿੱਚ ਹਰਦੀਪ ਸਿੰਘ ਦੇ ਖੱਬੇ ਹੱਥ ’ਤੇ ਗੋਲੀ ਲੱਗੀ, ਜਦ ਕਿ ਸੰਦੀਪ ਸਿੰਘ ਦੀ ਲੱਤ ’ਤੇ ਫਾਇਰ ਵੱਜਣ ਕਾਰਨ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ ਗਿਆ। ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੂੰ ਹਰਦੀਪ ਸਿੰਘ ਨੇ ਦੱਸਿਆ ਕਿ ਪੁਰਾਣੀ ਰਾਜਿੰਸ਼ ਕਾਰਨ ਬਹਿਸਬਾਜ਼ੀ ਦੌਰਾਨ ਉਨ੍ਹਾਂ ’ਤੇ ਫਾਇਰਿੰਗ ਕੀਤੀ ਗਈ।
ਪੁਲੀਸ ਨੇ ਜਸਕੀਰਤ ਸਿੰਘ ਉਰਫ਼ ਜੱਗਾ, ਹਰਮਨੰਤ ਸਿੰਘ ਚਹਿਲ ਉਰਫ਼ ਉਦੈ ਸਿੰਘ ਕੈਰੋਂ, ਹੈਵਿਲ ਔਲਖ ਵਾਸੀ ਮਾਨਸਾ ਅਤੇ ਮਿੰਟੂ ਨਾਮੀ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here