


ਪੰਜਾਬ ‘ਚ ਹੱਡ ਚੀਰਵੀਂ ਠੰਡ ਪੈਣੀ ਸ਼ੁਰੂ ਹੋ ਗਈ ਹੈ। ਉਥੇ ਹੀ ਵੀਰਵਾਰ ਨੂੰ ਦੇਸ਼ ਭਰ ਵਿਚ ਜਲੰਧਰ ਦਾ ਆਦਮਪੁਰ 3 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਠੰਡਾ ਰਿਹਾ। ਸੂਬੇ ‘ਚ ਦਿਨ ਭਰ ਭਾਵੇਂ ਧੁੱਪ ਨਿਕਲਣ ਨਾਲ ਥੋੜ੍ਹੀ ਰਾਹਤ ਮਿਲੀ ਪਰ ਸਰਦ ਰਾਤਾਂ ਆਪਣਾ ਰੰਗ ਵਿਖਾ ਰਹੀਆਂ ਹਨ।
2/7

ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 3 ਸ਼ਹਿਰਾਂ ‘ਚ ਸਿਰਫ਼ 3 ਡਿਗਰੀ ਤਾਪਮਾਨ ਆ ਗਿਆ ਹੈ। ਆਦਮਪੁਰ ਵਿਚ ਘੱਟ-ਘੱਟ ਤਾਪਮਾਨ 3 ਡਿਗਰੀ, ਫਰੀਦਕੋਟ ‘ਚ ਘੱਟੋ ਘਟ ਤਾਪਮਾਨ 3.2 ਡਿਗਰੀ ਅਤੇ ਬਠਿੰਡਾ ਵਿਚ 3.8 ਡਿਗਰੀ ਰਿਹਾ। ਸੂਬੇ ਵਿਚ ਵੱਧ ਤੋਂ ਵਧ ਤਾਪਮਾਨ ਪਟਿਆਲਾ ‘ਚ 23.6 ਡਿਗਰੀ ਰਿਹਾ ਜਦਕਿ ਇਕ ਦਿਨ ਪਹਿਲਾਂ ਆਨੰਦਪੁਰ ਸਾਹਿਬ 24 ਡਿਗਰੀ ਦੇ ਨਾਲ ਸਭ ਤੋਂ ਟੌਪ ‘ਤੇ ਸੀ।
3/7

ਅੱਜ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸਰਦੀ ਲਈ ਯੈਲੋ ਅਲਰਟ ਜਾਰੀ ਹੈ। ਧੁੰਦ ਵੀ ਛਾਈ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਤਾਪਮਾਨ ਵਿੱਚ 0.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਆਮ ਤਾਪਮਾਨ ਨਾਲੋਂ 1.6 ਡਿਗਰੀ ਘੱਟ ਹੈ।
4/7

ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉੱਪਰੀ ਹਵਾਵਾਂ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਹੈ। ਇਸ ਕਾਰਨ ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੀਆਂ ਠੰਡੀ ਹਵਾਵਾਂ ਮੌਸਮ ‘ਤੇ ਪ੍ਰਭਾਵ ਪਾਏਂਗੀ। ਅੱਜ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮੋਗਾ, ਜਲੰਧਰ ਅਤੇ ਮੋਗਾ ਵਿੱਚ ਸਰਦੀ ਦੀ ਲਹਿਰ ਰਹੇਗੀ। ਸਾਰੇ ਜ਼ਿਲਿਆਂ ਦਾ ਨਿਊਨਤਮ ਤਾਪਮਾਨ 3.2 ਡਿਗਰੀ ਤੋਂ 8.6 ਡਿਗਰੀ ਤੱਕ ਪਹੁੰਚ ਗਿਆ ਹੈ।























