
ਮਾਨਸਾ, (ਜੋਨੀ ਜਿੰਦਲ)6 ਦਸੰਬਰ ਅੱਜ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਐਚ.ਡੀ.ਐਫ.ਸੀ.ਬੈਂਕ ਮਾਨਸਾ ਵਲੋ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਪੋ੍ਜੈਕਟ ਚੇਅਰਮੈਨ ਹਰਸ਼ ਜਿੰਦਲ ਨੇ ਦੱਸਿਆ ਕਿ ਬੈਂਕ ਵਲੋਂ ਪਿਛਲੇ 12 ਸਾਲ ਤੋਂ ਲਗਾਤਾਰ ਸਾਲ ਦੇ ਇਸ ਮਹੀਨੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਇਸੇ ਲੜੀ ਤਹਿਤ ਅੱਜ ਮਾਨਸਾ ਬਰਾਂਚ ਵਲੋਂ ਚੌਥਾ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿੱਚ 40 ਯੂਨਿਟ ਖੂਨਦਾਨ ਕੀਤੇ ਗਏ ਹਨ।
ਇਸ ਕੈਂਪ ਦਾ ਉਦਘਾਟਨ ਮਾਨਯੋਗ ਸ਼ੀ੍ ਨਵਦੀਪ ਕੁਮਾਰ ਜੀ.ਏ.ਟੂ.ਡੀ.ਸੀ.ਮਾਨਸਾ ਨੇ ਕੀਤਾ। ਉਹਨਾਂ ਕਿਹਾ ਕਿ ਸਾਡੇ ਦਿੱਤੇ ਹੋਏ ਖੂਨ ਨਾਲ ਜੇਕਰ ਕਿਸੇ ਦੀ ਜਿੰਦਗੀ ਬਚਦੀ ਹੈ ਤਾਂ ਸਾਨੂੰ ਅਜਿਹਾ ਦਾਨ ਕਰਨ ਵਿੱਚ ਸੰਕੋਚ ਨਹੀ ਕਰਨਾ ਚਾਹੀਦਾ ਕਿਉਂਕਿ ਇਸ ਦਾਨ ਦੇ ਕਰਨ ਨਾਲ ਖੂਨਦਾਨੀ ਦੀ ਸਿਹਤ ਤੇ ਕੋਈ ਵੀ ਮਾੜਾ ਪ੍ਭਾਵ ਨਹੀ ਪੈਂਦਾ।
ਸ਼ੀ੍ ਮਨੋਜ ਗੁਪਤਾ ਬਰਾਂਚ ਮੈਨੇਜਰ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਖੂਨਦਾਨੀਆਂ ਨੂੰ ਜੀ ਆਇਆ ਆਖਦਿਆ ਦੱਸਿਆ ਕਿ ਬਲੱਡ ਡੋਨੇਸ਼ਨ ਡਰਾਈਵ ਤਹਿਤ ਮਾਨਸਾ ਜਿਲੇ ਦਾ ਇਹ ਅੱਠਵਾਂ ਕੈਂਪ ਹੈ ਉਹਨਾਂ ਦੱਸਿਆ ਕਿ ਬੈਂਕ ਵਲੋਂ ਸੰਜੀਵ ਪਿੰਕਾ ਜਿਨਾਂ ਨੇ ਹੁਣ ਤੱਕ 114 ਵਾਰ ਅਤੇ ਉਹਨਾਂ ਦੀ ਪਤਨੀ ਜਿਨਾਂ ਨੇ ਹੁਣ ਤੱਕ 34 ਵਾਰ ਖੂਨਦਾਨ ਕੀਤਾ ਹੈ ਨੂੰ ਯਾਦਗਾਰੀ ਚਿੰਨ ਦੇ ਸਨਮਾਨਿਤ ਕੀਤਾ ਗਿਆ। ਇਸ ਖੂਨਦਾਨ ਜੋੜੇ ਦੇ ਪੁੱਤਰ ਰਿਸ਼ਵ ਨੇ ਵੀ ਅੱਜ ਅੱਠਵੀ ਵਾਰ ਖੂਨਦਾਨ ਕੀਤਾ ਹੈ। ਉਹਨਾਂ ਕਿਹਾ ਕਿ ਬੈਂਕ ਵਲੋ ਸਮਾਜਸੇਵਾ ਦੇ ਹੋਰ ਕੰਮਾਂ ਵਿੱਚ ਵੀ ਯੋਗਦਾਨ ਦਿੱਤਾ ਜਾਂਦਾ ਹੈ।
ਡਾ:ਰਣਜੀਤ ਸਿੰਘ ਰਾਏ ਨੇ ਖੂਨਦਾਨੀਆਂ ਅਤੇ ਬੈਂਕ ਦੀ ਟੀਮ ਦਾ ਇਸ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖੂਨਦਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਡਾ: ਸ਼ੁਸ਼ਮਾਂ ਗੋਇਲ,ਪਲਵ ਗੁਪਤਾ,ਸੁਮਿਤ ਗੋਇਲ,ਦੀਪਕ ਸੈਨੀ,ਸੰਦੀਪ ਕੁਮਾਰ,ਰਿਸ਼ਵ ਸਿੰਗਲਾ,ਅਮਨਦੀਪ,ਮੈਡਮ ਸੁਨੈਨਾ ਸਮੇਤ ਖੂਨਦਾਨੀ ਹਾਜਰ ਸਨ।
EDITED BY : SARA YAHA | | Last Updated :7:47 PM 6 ਦਸੰਬਰ 2018























