*ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ*

0
51

ਮਾਨਸਾ 23 ਨਵੰਬਰ 2025 (ਸਾਰਾ ਯਹਾਂ/ਮੁੱਖ ਸੰਪਾਦਕ) : ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਸਨਾਤਨ ਧਰਮ ਸਭਾ ਦੁਆਰਾ ਸੰਚਾਲਿਤ ਲਕਸ਼ਮੀ ਨਾਰਾਇਣ ਮੰਦਿਰ, ਮਾਨਸਾ ਵਿੱਚ ਲੰਗਰ ਸੇਵਾ ਬੜੀ ਹੀ ਸ਼ਰਧਾ, ਨਿਮਰਤਾ ਅਤੇ ਸੇਵਾ-ਭਾਵ ਨਾਲ ਕਰਵਾਈ ਗਈ।

ਇਹ ਪਵਿਤਰ ਸੇਵਾ ਰੋਟੇਰੀਅਨ ਵਿਕਰਮ ਜਿੰਦਲ ਜੀ ਦੇ ਜਨਮ ਦਿਨ ਦੀ ਖੁਸ਼ੀ ਮੌਕੇ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਵਿਕਰਮ ਜਿੰਦਲ ਜੀ ਨੂੰ ਦਿਲੋਂ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਹਨਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਸਮਾਜ ਸੇਵਾ ਦਾ ਜੋਸ਼ ਬਖ਼ਸ਼ਣ ਲਈ ਪ੍ਰਭੁ ਚਰਨਾਂ ਵਿੱਚ ਬੇਨਤੀ ਕੀਤੀ ਗਈ।

ਲੰਗਰ ਸੇਵਾ ਦੌਰਾਨ ਕਲੱਬ ਮੈਂਬਰਾਂ ਅਤੇ ਸਥਾਨਕ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਸੰਗਤ ਵੱਲੋਂ ਕਲੱਬ ਦੀ ਇਸ ਸਮਾਜਿਕ ਪਹੁੰਚ ਦੀ ਖ਼ਾਸ ਪ੍ਰਸ਼ੰਸਾ ਕੀਤੀ ਗਈ।

ਰੋਟਰੀ ਕਲੱਬ ਮਾਨਸਾ ਰੋਇਲ ਨੇ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦਾ ਮੁੜ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਰੋਟਰੀ ਕਲੱਬ ਮਾਨਸਾ ਰਾਇਲ ਹਮੇਸ਼ਾ ਹੀ ਸਮਾਜ ਦੀ ਜਰੂਰਤ ਮੁਤਾਬਿਕ ਕੰਮ ਕਰਦੀ ਰਹਿੰਦੀ ਹੈ। ਇਸ ਮੌਕੇ ਤੇ ਪ੍ਰੇਮ ਅਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ , ਵਿਕਰਮ ਜਿੰਦਲ, ਰਮੇਸ਼ ਜਿੰਦਲ, ਮਨੋਜ ਗੋਇਲ, ਡਾਕਟਰ ਟੀ ਪੀ ਐਸ ਰੇਖੀ, ਸੰਜੀਵ ਅਰੋੜਾ,ਵਿਨੋਦ ਜਿੰਦਲ, ਭੂਸ਼ਣ ਜਿੰਦਲ, ਕਮਨਦੀਪ ਜੋਨੀ, ਆਦਿ ਮੈਂਬਰ ਹਾਜਿਰ ਸਨ।

LEAVE A REPLY

Please enter your comment!
Please enter your name here