*ਕਿਸਾਨ ਆਪਣੀ ਫ਼ਸਲ ਨੂੰ ਵੇਚਣ ਲਈ ਹੋ ਰਿਹਾ ਖੱਜਲ ਖੁਆਰ …ਗੁਰਪ੍ਰੀਤ ਵਿੱਕੀ*

0
17

ਮਾਨਸਾ 21 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਪੂਰੇ ਪੰਜਾਬ ਅੰਦਰ ਅੱਜ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਵੇਚਣ ਲਈ ਮੰਡੀਆ ਚ ਰੁਲ ਰਹੇ ਹਨ ਉਪਰੋਤਕ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਇਕ ਪ੍ਰੈਸ ਬਿਆਨ ਸਾਂਝਾ ਕਰਦੇ ਕੀਤਾ ਵਿੱਕੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨੀ ਵਰਗ ਨੂੰ ਲੈ ਕੇ ਕਿੰਨੀ ਫ਼ਿਕਰਮੰਦ ਹੈ ਇਸਦਾ ਅੰਦਾਜ਼ਾ ਇਹਨਾਂ ਦੇ ਝੋਨੇ ਦੀ ਫ਼ਸਲ ਨੂੰ ਲੈ ਕੇ ਕੀਤੇ ਖਰੀਦ ਪ੍ਰਬੰਧਾਂ ਤੋਂ ਹੀ ਲਾਇਆ ਜਾ ਸਕਦਾ ਹੈ ਵਿੱਕੀ ਨੇ ਕਿਹਾ ਕਿ ਗੁਜਰਾਤ ਅੰਦਰ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ਦੇ ਕਿਸਾਨ ਪੰਜਾਬ ਅੰਦਰਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹਨ ਪਰੰਤੂ ਇਧਰ ਹਾਲਾਤ ਬਿਲਕੁੱਲ ਉਲਟ ਹਨ ਪੰਜਾਬ ਅੰਦਰ ਕਿਸਾਨ ਆਪਣੀਆਂ ਕੋਈ ਅਲੱਗ ਮੰਗਾਂ ਨੂੰ ਲੈ ਕੇ ਨਹੀਂ ਸਗੋਂ ਆਪਣੀ ਝੋਨੇ ਦੀ ਫ਼ਸਲ ਨੂੰ ਵੇਚਣ ਲਈ ਹੀ ਸੜਕਾਂ ਤੇ ਉਤਰਿਆ ਹੋਇਆ ਹੈ ਉਹਨਾਂ ਪਿਛਲੀ ਕਾਂਗਰਸ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਕਿ ਪਹਿਲਾਂ ਮੰਡੀਆਂ ਵਿੱਚੋ ਇਕ ਇਕ ਫ਼ਸਲ ਦਾ ਦਾਣਾ ਚੁੱਕਣ ਤੋਂ ਬਾਅਦ ਸਰਕਾਰੀ ਖਰੀਦ ਬੰਦ ਹੁੰਦੀ ਸੀ ਪਰ ਹੁਣ ਵਾਰੀ ਸਰਕਾਰ ਨੇ ਤਕਰੀਬਨ ਵੀਹ ਦਿਨ ਪਹਿਲਾ ਖਰੀਦ ਬੰਦ ਕਰਕੇ ਪਹਿਲਾ ਹੀ ਮੌਸਮ ਤੇ ਘੱਟ ਝਾੜ ਦਾ ਨੁਕਸਾਨ ਝੱਲ ਰਹੇ ਕਿਸਾਨਾਂ ਉੱਪਰ ਦੋਹਰੀ ਮਾਰ ਪਾਈ ਹੈ ਵਿੱਕੀ ਨੇ ਪੰਜਾਬ ਸਰਕਾਰ ਉਪਰ ਕੇਂਦਰ ਦੀ ਬੀ ਜੇ ਪੀ ਸਰਕਾਰ ਨਾਲ ਮਿਲਕੇ ਕਿਸਾਨੀ ਨੂੰ ਖਤਮ ਕਰਨ ਦਾ ਦੋਸ਼ ਲਾਇਆ ਉਹਨਾਂ ਅੱਗੇ ਕਿਹਾ ਕਿ ਜਿਥੇ ਪੰਜਾਬ ਦਾ ਇਕ ਹਿੱਸਾ ਹੜਾ ਦੀ ਮਾਰ ਝੱਲ ਰਿਹਾ ਹੈ ਸਰਕਾਰ ਉਹਨਾਂ ਨੂੰ ਬਚਾਉਣ ਤੇ ਕਿਸਾਨਾਂ ਦੇ ਜਖਮਾਂ ਤੇ ਮਲ੍ਹਮ ਲਗਾਉਣ ਦੀ ਜਗਾ ਕਿਸਾਨਾਂ ਦੀਆਂ ਫ਼ਸਲਾਂ ਮੰਡੀਆਂ ਵਿਚ ਰੋਲ ਕੇ ਡੁਬਦੀ ਕਿਸਾਨੀ ਨੂੰ ਖਾਤਮੇ ਵੱਲ ਧੱਕ ਰਹੀ ਹੈ

LEAVE A REPLY

Please enter your comment!
Please enter your name here