ਕਰਤਾਰਪੁਰ ਲਾਂਘੇ ਬਾਰੇ ਬੋਲ ਕਸੂਤੇ ਘਿਰੇ ਮੋਦੀ, ਰਾਹੁਲ ਨੇ ਮੋੜੀ ਭਾਜੀ

0
60

ਨਵੀਂ ਦਿੱਲੀ: ਕਰਤਾਰਪੁਰ ਸਾਹਿਬ ਲਾਂਘੇ ‘ਤੇ ਹਰ ਪਾਸੇ ਕ੍ਰੈਡਿਟ ਲੈਣ ਦੀ ਦੌੜ ਲੱਗੀ ਹੋਈ ਹੈ, ਚਾਹੇ ਪੰਜਾਬ ਦੀ ਸਿਆਸਤ ਹੋਵੇ ਤੇ ਚਾਹੇ ਕੌਮੀ ਪੱਧਰ ਦੀ ਰਾਜਨੀਤੀ। ਕਰਤਾਰਪੁਰ ਲਾਂਘੇ ਬਾਰੇ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਤਕਾਲੀ ਕਾਂਗਰਸੀ ਲੀਡਰਾਂ ਦੀ ਸੋਝੀ ‘ਤੇ ਸਵਾਲ ਚੁੱਕੇ ਸਨ ਤੇ ਹੁਣ ਰਾਹੁਲ ਗਾਂਧੀ ਨੇ ਵੀ ਭਾਜੀ ਮੋੜ ਦਿੱਤੀ ਹੈ। ਗਾਂਧੀ ਨੇ ਕਿਹਾ ਕਿ ਮੋਦੀ ਆਪਣੇ ਆਪ ਨੂੰ ਸਾਬਤ ਕਰਨ ਲਈ ਸਰਦਾਰ ਪਟੇਲ ਤੇ ਮਹਾਤਮਾ ਗਾਂਧੀ ਜਿਹੇ ਲੋਕਾਂ ਨੂੰ ਨੀਵਾਂ ਦਿਖਾ ਰਹੇ ਹਨ।

ਰਾਹੁਲ ਗਾਂਧੀ ਨੇ ਫੇਸਬੁੱਕ ‘ਤੇ ਲਿਖਿਆ ਹੈ ਕਿ ਹੁਣ ਪ੍ਰਧਾਨ ਮੰਤਰੀ ਸਰਦਾਰ ਪਟੇਲ ‘ਤੇ ਸਵਾਲ ਚੁੱਕ ਰਹੇ ਹਨ ਕਿ ਉਸ ਸਮੇਂ ਦੇ ਨੇਤਾਵਾਂ ਦੀ ਸੋਝੀ ਵਿੱਚ ਘਾਟ ਕਾਰਨ ਕਰਤਾਰਪੁਰ ਪਾਕਿਸਤਾਨ ਚਲਿਆ ਗਿਆ। ਉਨ੍ਹਾਂ ਕਿਹਾ ਕਿ ਜੋ ਮੋਦੀ ਦੇ ਮਨ ਵਿੱਚ ਸੀ, ਆਖ਼ਰ ਉਹ ਜ਼ੁਬਾਨ ‘ਤੇ ਵੀ ਆ ਹੀ ਗਿਆ ਕਿ ਉਹ ਖ਼ੁਦ ਨੂੰ ਵੱਡਾ ਦਰਸਾਉਣ ਲਈ ਪਟੇਲ-ਗਾਂਧੀ ਨੂੰ ਵੀ ਨੀਵਾਂ ਦਿਖਾ ਸਕਦੇ ਹਨ।

ਦਰਅਸਲ, ਬੀਤੇ ਕੱਲ੍ਹ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰਤਾਰਪੁਰ ਗਲਿਆਰੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਸ ਸਮੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ‘ਤੇ ਸਵਾਲ ਚੁੱਕੇ ਸਨ। ਮੋਦੀ ਨੇ ਕਿਹਾ ਸੀ ਕਿ ਕਾਂਗਰਸ ਨੇ ਵੱਡੀਆਂ-ਵੱਡੀਆਂ ਜੰਗਾਂ ਲੜੀਆਂ ਤੇ ਜਿੱਤੀਆਂ ਵੀ, ਵੱਡੇ-ਵੱਡੇ ਵਾਅਦੇ ਕੀਤੇ ਪਰ ਇਨ੍ਹਾਂ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਮਹਾਨ ਸਥਾਨ ਨੂੰ ਪਾਕਿਸਤਾਨ ਜਾਣ ਦਿੱਤਾ।

ਪੀਐਮ ਨੇ ਦੋਸ਼ ਲਾਇਆ ਸੀ ਕਿ ਉਦੋਂ ਨੇਤਾਵਾਂ ਵਿੱਚ ਸੱਤਾ ਸਾਂਭਣ ਦੀ ਇੰਨੀ ਕਾਹਲ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਇਸ ਸਥਾਨ ਨੂੰ ਲੋਕਾਂ ਦੇ ਮੱਥੇ ਟੇਕਣ ਦਾ ਪ੍ਰਬੰਧ ਨਹੀਂ ਕਰਵਾ ਸਕੇ, ਪਰ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਕਰਤਾਰਪੁਰ ਗਲਿਆਰਾ ਬਣਾਉਣ ਦਾ ਕੰਮ ਮੇਰੇ ਜ਼ਿੰਮੇ ਆਇਆ। ਹੁਣ ਮੋਦੀ ਵੱਲੋਂ ਕਾਂਗਰਸੀ ਲੀਡਰ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਜਾਣ ਵਾਲੀ ਐਕਸਟਰਾ ਤਵੱਜੋ ਨੂੰ ਰਾਹੁਲ ਨੇ ਪਖੰਡ ਕਰਾਰ ਦਿੱਤਾ ਤੇ ਬੀਜੇਪੀ ‘ਤੇ ਕਰਾਰਾ ਵਾਰ ਕੀਤਾ ਹੈ।


EDITED BY : SARA YAHA | | Last Updated :7:42 PM 5 ਦਸੰਬਰ  2018

LEAVE A REPLY

Please enter your comment!
Please enter your name here